Wed, Apr 24, 2024
Whatsapp

ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਵਾਲੇ 27 ਸਰਕਾਰੀ ਬੱਸਾਂ ਦੇ ਡਰਾਈਵਰ ਕੋਰੋਨਾ ਪਾਜ਼ੀਟਿਵ ?

Written by  Shanker Badra -- May 06th 2020 11:07 AM
ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਵਾਲੇ 27 ਸਰਕਾਰੀ ਬੱਸਾਂ ਦੇ ਡਰਾਈਵਰ ਕੋਰੋਨਾ ਪਾਜ਼ੀਟਿਵ ?

ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਵਾਲੇ 27 ਸਰਕਾਰੀ ਬੱਸਾਂ ਦੇ ਡਰਾਈਵਰ ਕੋਰੋਨਾ ਪਾਜ਼ੀਟਿਵ ?

ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਵਾਲੇ 27 ਸਰਕਾਰੀ ਬੱਸਾਂ ਦੇ ਡਰਾਈਵਰ ਕੋਰੋਨਾ ਪਾਜ਼ੀਟਿਵ ?:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1500 ਤੋਂ ਪਾਰ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਵਾਲੇ 27 ਸਰਕਾਰੀ ਬੱਸਾਂ ਦੇ ਡਰਾਈਵਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੌਰਾਨ ਪਨਬੱਸ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੈਣ ਗਈਆਂ ਬੱਸਾਂ ਦੇ 27 ਡਰਾਈਵਰਾਂ ਸਮੇਤ ਹੋਰ ਅਮਲੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ ਹੈ। ਜਿਸ ਵਿੱਚ ਚੰਡੀਗੜ੍ਹ ਡਿੱਪੂ ਦੇ 5 ਡਰਾਈਵਰ, ਅੰਮ੍ਰਿਤਸਰ ਡਿੱਪੂ -1-2 ਦੇ 2 ਇੰਸਪੈਕਟਰ ਅਤੇ 4 ਡਰਾਈਵਰ , ਨਵਾਂਸ਼ਹਿਰ ਡਿੱਪੂ ਦੇ 3 , ਹੁਸ਼ਿਆਰਪੁਰ ਡਿੱਪੂ ਦੇ 2 , ਜਲੰਧਰ ਡਿੱਪੂ ਦੇ ਡਰਾਈਵਰ ਸਮੇਤ 2 ਸਵੀਪਰ ਅਤੇ 2 ਮਕੈਨਿਕ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ 200 ਮੁਲਾਜ਼ਮ ਸ਼ਰਧਾਲੂਆਂ ਨੂੰ ਲੈਣ ਗਏ ਸੀ ,ਉਨ੍ਹਾਂ ਦੇ ਸੈਂਪਲ ਪ੍ਰਸ਼ਾਸਨ ਵੱਲੋਂ ਭੇਜੇ ਗਏ ਸਨ। ਜਿਨ੍ਹਾਂ ਚੋਂ 27 ਪਾਜ਼ਿਟਿਵ ਅਤੇ ਬਾਕੀ ਨੈਗੇਟਿਵ ਆਏ ਹਨ ,ਜਦਕਿ ਜੈਸਲਮੇਰ (ਰਾਜਸਥਾਨ) 'ਚ ਫਸੇ ਲੋਕਾਂ ਨੂੰ ਲੈਣ ਗਏ 125 ਡਰਾਈਵਰਾਂ ਸਮੇਤ ਮੁਲਾਜ਼ਮਾਂ ਦੇ ਸੈਂਪਲ ਵੀ ਸਿਹਤ ਵਿਭਾਗ ਵੱਲੋਂ ਭੇਜੇ ਗਏ ਹਨ, ਜਿਨ੍ਹਾਂ ਦੀ ਵੀ ਰਿਪੋਰਟ ਅਜੇ ਆਉਣੀ ਹੈ। -PTCNews


Top News view more...

Latest News view more...