ਕਈ ਗੁਣਾਂ ਨਾਲ ਭਰਪੂਰ ਹੈ ਚੁਕੰਦਰ , ਆਓ ਜਾਣੀਏ ਇਸਦੇ ਸੇਵਨ ਨਾਲ ਹੋਣ ਵਾਲੇ ਫ਼ਾਇਦੇ

Health Benefits of Beetroots

ਕਈ ਗੁਣਾਂ ਨਾਲ ਭਰਪੂਰ ਹੈ ਚੁਕੰਦਰ , ਆਓ ਜਾਣੀਏ ਇਸਦੇ ਸੇਵਨ ਨਾਲ ਹੋਣ ਵਾਲੇ ਫ਼ਾਇਦੇ: ਸਾਡੇ ਗੁਆਂਢ ਰਹਿੰਦੀ ਨੀਲੂ ਦੱਸਦੀ ਹੁੰਦੀ ਸੀ ਕਿ ਉਸਦੇ ਨਾਨਾ ਜੀ ਨੇ ਘਰ ਦੇ ਸਾਰੇ ਜੀਆਂ ਨੂੰ ਚੁਕੰਦਰ ਦਾ ਸੂਪ ਪੀਣਾ ਲਾਜ਼ਮੀ ਕਰ ਦਿੱਤਾ ਸੀ। ਹਫ਼ਤੇ ‘ਚ ਇੱਕ ਵਾਰ ਤੜਕੇ ਈ ਕੂਕਰ ਧਰ ਦੇਣਾ ਚੁਕੰਦਰ ਉਬਾਲਣ ਲਈ, ਤੇ ਫ਼ਿਰ ਵਾਰੋ-ਵਾਰੀ ਸੂਪ ਤਿਆਰ ਕਰਕੇ ਗਲਾਸ ਸਾਡੇ ਹੱਥਾਂ ‘ਚ ਫੜਾ ਦੇਣੇ। ਨੀਲੂ ਦੱਸਦੀ ਚੁਕੰਦਰ ਦਾ ਸੂਪ ਥੋੜਾ ਬਕਬਕਾ ਹੋਣ ਕਰਕੇ ਜੁਆਕ ਨਖ਼ਰੇ ਤਾਂ ਕਰਦੇ ਸੀ, ਪਰ ਇਸਦੇ ਫ਼ਾਇਦੇ ਸੁਣ ਕੇ ਝੱਟ ਦੇਣੀ ਪੀ ਜਾਣਾ। ਸਲਾਦ ਦੇ ਰੂਪ ਵਿੱਚ ਚੁਕੰਦਰ ਦਾ ਸੇਵਨ ਵੀ ਬਹੁਤ ਲਾਭਦਾਇਕ ਹੈ। ਸਰੀਰ ‘ਚ ਖੂਨ ਦੀ ਮਾਤਰਾ ਪੂਰੀ ਕਰਨ ਲਈ ਚੁਕੰਦਰ ਤੋਂ ਵਧੀਆ ਸਰੋਤ ਸ਼ਾਇਦ ਹੀ ਕੋਈ ਹੋਰ ਹੋਵੇ !

Health Benefits of Beetroots

ਚੁਕੰਦਰ ਵਿੱਚ ਜ਼ਰੂਰੀ ਵਿਟਾਮਿਨਾਂ ਤੋਂ ਇਲਾਵਾ ਕਈ ਪੌਸ਼ਟਿਕ ਤੱਤ ਮੌਜੂਦ ਹਨ, ਕੁਝ ਤਾਂ ਅਜਿਹੇ ਹਨ , ਜਿਨ੍ਹਾਂ ਵਿੱਚ ਅਦਭੁੱਤ ਚਿਕਿਤਸਕ ਗੁਣ ਹੁੰਦੇ ਹਨ।ਆਓ ਅੱਜ ਜਾਣੀਏ ਚੁਕੰਦਰ ਦੇ ਸਿਹਤ ਨੂੰ ਹੋਰ ਕਿਹੜੇ-ਕਿਹੜੇ ਲਾਭ ਹੁੰਦੇ ਹਨ।

ਲਾਲ ਲਹੂ ਸੈੱਲਾਂ ਦੇ ਉਤਪਾਦਨ ‘ਚ ਵਾਧਾ:-

ਚੁਕੰਦਰ ‘ਚ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ , ਜੋ ਸਰੀਰ ਦੇ ਅੰਦਰ ਰੈੱਡ ਬਲੱਡ ਸੈੱਲਜ਼ ਨੂੰ ਵਧਾਉਣ ‘ਚ ਸਹਾਈ ਹੁੰਦੇ ਹਨ । ਸਿਰਫ਼ ਇਹੀ ਨਹੀਂ ਜੇਕਰ ਕਿਸੇ ਨੂੰ ਸਰੀਰ ‘ਚ ਖੂਨ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਉਸ ਲਈ ਚੁਕੰਦਰ ਬੇਹੱਦ ਲਾਹੇਵੰਦ ਹੈ, ਇਹ ਖੂਨ ਦੇ ਉਤਪਾਦਨ ਨੂੰ ਵਧਾਉਣ ਲਈ ਬੇਹੱਦ ਕਾਰਗਰ ਹੈ।

Health Benefits of Beetroots

ਪੇਟ ਦੀਆਂ ਸਮੱਸਿਆਵਾਂ ਕਰਦਾ ਦੂਰ :-

ਫ਼ਾਇਬਰ ਦਾ ਚੰਗਾ ਸ੍ਰੋਤ ਹੋਣ ਕਰਕੇ ਚੁਕੰਦਰ ਦਾ ਸੁਣ ਪੇਟ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ । ਪਾਚਣ ਸ਼ਕਤੀ ਮਜਬੂਤ ਬਣਾਉਂਦਾ ਹੈ। ਇਸ ਨਾਲ ਕਬਜ਼ ਅਤੇ ਗੈਸ ਵਰਗੀ ਸਮੱਸਿਆ ਇਸ ਨਾਲ ਜਲਦ ਠੀਕ ਹੋ ਜਾਂਦੀ ਹੈ, ਖ਼ਾਸਕਰ ਜੇਕਰ ਚੁਕੰਦਰ ਦਾ ਰਸ ਪੀਤਾ ਜਾਏ ਤਾਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ।

ਮਹਾਵਾਰੀ ਦੀ ਤਕਲੀਫ਼ ‘ਚ ਰਾਹਤ :-

ਅਕਸਰ ਮਹਿਲਾਵਾਂ ਨੂੰ ਮਹਾਵਾਰੀ ਦੇ ਸਮੇਂ ਦੌਰਾਨ ਪੇਟ ਦੀ ਸੋਜ਼ ਜਾਂ ਪੀੜ ਤੋਂ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ , ਜੇਕਰ ਕਿਸੇ ਨੂੰ ਅਜਿਹਾ ਅਨੁਭਵ ਹੁੰਦਾ ਹੈ ਤਾਂ ਉਸ ਲਈ ਚੁਕੰਦਰ ਬੇਹੱਦ ਫ਼ਾਇਦੇਮੰਦ ਮੰਨਿਆ ਗਿਆ ਹੈ । ਕਈ ਪੁਰਾਣੀਆਂ ਬਜ਼ੁਰਗ ਔਰਤਾਂ ਮਹਾਵਾਰੀ ਦੌਰਾਨ ਔਰਤਾਂ ਨੂੰ ਚੁਕੰਦਰ ਦੀ ਸਬਜ਼ੀ ਬਣਾ ਕੇ ਖਾਣ ਦੀ ਸਲਾਹ ਦਿੰਦੀਆਂ ਸਨ , ਅਜਿਹਾ ਇਸ ਲਈ ਵੀ ਹੈ ਕਿਉਂਕਿ ਚੁਕੰਦਰ ‘ਚ ਭਰਪੂਰ ਆਇਰਨ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ , ਜੋ ਔਰਤਾਂ ਨੂੰ ਉਹਨਾਂ ਮੁਸ਼ਕਿਲ ਦਿਨਾਂ ‘ਚ ਖੂਨ ਵਧਾਉਣ ਦੇ ਨਾਲ ਅੰਦਰੂਨੀ ਤਾਕਤ ਵੀ ਪ੍ਰਦਾਨ ਕਰਦਾ ਹੈ ।

Health Benefits of Beetroots

ਦਿਲ ਦੀਆਂ ਬਿਮਾਰੀਆਂ ਕਰਦਾ ਦੂਰ :-

ਨਿਯਮਤ ਰੂਪ ‘ਚ ਅਤੇ ਸਹੀ ਮਾਤਰਾ ‘ਚ ਚੁਕੰਦਰ ਦਾ ਸੇਵਨ ਦਿਲ ਵਾਸਤੇ ਬਹੁਤ ਲਾਭਦਾਇਕ ਹੈ , ਇਸ ਨਾਲ ਬਲੱਡ ਪ੍ਰੈਸ਼ਰ ਵੀ ਕਾਬੂ ‘ਚ ਰਹਿੰਦਾ ਹੈ ਅਤੇ ਤੰਦਰੁਸਤ ਵੀ ! ਇਸ ਲਈ ਚੁਕੰਦਰ ਨੂੰ ਕਿਸੇ ਵੀ ਰੂਪ ‘ਚ ਖਾਧਾ ਜਾਣਾ ਸਿਹਤ ਨੂੰ ਲਾਭ ਦੇਣ ਵਾਲਾ ਹੈ ।

ਗਰਭਵਤੀ ਔਰਤਾਂ ਲਈ ਲਾਹੇਵੰਦ:-

ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੁਕੰਦਰ ਗਰਭਵਤੀ ਮਹਿਲਾਵਾਂ ਵਾਸਤੇ ਬਹੁਤ ਲਾਭਕਾਰੀ ਹੈ। ਇਹ ਵੀ ਗੱਲ ਸੱਚ ਹੈ ਕਿ ਚੁਕੰਦਰ ਖੂਨ ਵਧਾਉਂਦਾ ਹੈ। ਇਸ ਵਿੱਚ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।

ਦਿਮਾਗ਼ ਲਈ ਫ਼ਾਇਦੇਮੰਦ:- ਕਿਹਾ ਗਿਆ ਹੈ ਕਿ ਬੀਟ ਵਿੱਚ ਨਾਈਟ੍ਰੇਟਸ ਹੁੰਦੇ ਹਨ, ਜੋ ਦਿਮਾਗ਼ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਣ, ਬੋਧਿਕ ਕਾਰਜ ਵਿੱਚ ਸੁਧਾਰ ਕਰਨ ਦੇ ਨਾਲ ਦਿਮਾਗ਼ੀ ਕਮਜ਼ੋਰੀ ਨੂੰ ਦਰੁਸਤ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

ਭਾਰ ਘਟਾਉਣ ‘ਚ ਸਹਾਇਕ:- ਕਿਉਂਕਿ ਚੁਕੰਦਰ ‘ਚ ਘੱਟ ਕੈਲੇਰੀ ਯੁਕਤ ਅਤੇ ਵਧੇਰੇ ਪਾਣੀ ਵਾਲੀ ਸਮੱਗਰੀ ਪਾਈ ਜਾਂਦੀ ਹੈ, ਜੋ ਕਿ ਭਾਰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ, ਇਸ ਲਈ ਚੁਕੰਦਰ ਜ਼ਰੂਰ ਖਾਣਾ ਚਾਹੀਦਾ ਹੈ, ਇਸ ਨਾਲ ਭਾਰ ਦਾ ਸੰਤੁਲਨ ਠੀਕ ਰਹਿੰਦਾ ਹੈ। ਸੋ ਚੁਕੰਦਰ ਹੈ ਬੜਾ ਗੁਣਕਾਰੀ, ਇਸਦੇ ਸੇਵਨ ਦੀ ਖਿੱਚੋ ਤਿਆਰੀ।