ਸਿਹਤ

ਤਿੱਖੀ ਹੈ ਪਰ ਹੈ ਬੇਹੱਦ ਗੁਣਕਾਰੀ " ਹਰੀ ਮਿਰਚ" , ਆਓ ਜਾਣੀਏ ਇਸਦੇ ਲਾਭ

By Kaveri Joshi -- September 21, 2020 11:12 am -- Updated:October 05, 2020 6:46 pm

ਤਿੱਖੀ ਹੈ ਪਰ ਹੈ ਬੇਹੱਦ ਗੁਣਕਾਰੀ " ਹਰੀ ਮਿਰਚ", ਆਓ ਜਾਣੀਏ ਇਸਦੇ ਲਾਭ:-ਸੁਆਦ 'ਚ ਤਿੱਖੀ ਪਰ ਬੜੀ ਗੁਣਕਾਰੀ 'ਹਰੀ ਮਿਰਚ' ਤੋਂ ਬਗ਼ੈਰ ਭੋਜਨ ਦਾ ਜ਼ਾਇਕਾ ਨਹੀਂ ਬਣਦਾ। ਰਸੋਈ 'ਚ ਮੌਜੂਦ ਹਰੀ ਮਿਰਚ ਤਕਰੀਬਨ ਹਰੇਕ ਸਬਜ਼ੀ ਅਤੇ ਖਾਣ ਵਾਲੇ ਪਦਾਰਥ ਨੂੰ ਲਜ਼ੀਜ਼,ਕਰਾਰਾ ਅਤੇ ਸੁਆਦਿਸ਼ਟ ਬਣਾਉਂਦੀ ਹੈ। ਆਓ ਜਾਣਦੇ ਹਾਂ ਹਰੀ ਮਿਰਚ ਦੇ ਸੇਵਨ ਨਾਲ ਹੋਣ ਵਾਲੇ ਫ਼ਾਇਦੇ:-

Benefits Of Green Chilli

ਮੋਟਾਪੇ ਨੂੰ ਘਟਾਉਣ 'ਚ ਸਮਰੱਥ :-

ਜ਼ੀਰੋ ਕੈਲੋਰੀ ਯੁਕਤ ਹਰੀ ਮਿਰਚਾਂ ਵਿਚ ਪਾਣੀ ਦੀ ਮਾਤਰਾ ਅਤੇ ਜ਼ੀਰੋ ਕੈਲੋਰੀ ਵਧੇਰੇ ਹੁੰਦੀ ਹੈ ਜੋ ਕਿ ਸਿਹਤਮੰਦ ਵਿਕਲਪ ਵਜੋਂ ਸਰੀਰ ਲਈ ਲਾਹੇਵੰਦ ਮੰਨੀ ਜਾਂਦੀ ਹੈ। ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਹਰੀ ਮਿਰਚ ਲਾਭਕਾਰੀ ਸ੍ਰੋਤ ਮੰਨੀ ਗਈ ਹੈ।

ਚਮੜੀ ਲਈ ਲਾਹੇਵੰਦ :-

ਹਰੀ ਮਿਰਚ 'ਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ , ਜੋ ਚਮੜੀ ਲਈ ਲਾਹੇਵੰਦ ਹੁੰਦੇ ਹਨ । ਜੇਕਰ ਤੁਸੀਂ ਹਰੀ ਮਿਰਚ ਦਾ ਨਿਯਮਤ ਰੂਪ 'ਚ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਚਮੜੀ ਜ਼ਰੂਰ ਨਿਖਰਦੀ ਹੈ ।

Benefits Of Green Chilli
ਦਰਦ ਤੋਂ ਰਾਹਤ ਦੇਵੇ, ਸਾਈਨਸ 'ਚ ਲਾਭਕਾਰੀ :-

ਹਰੀ ਮਿਰਚ ਇੱਕ ਚੋਖਾ ਦਰਦਨਿਵਾਰਕ ਵੀ ਹੈ , ਇਸਦਾ ਸੇਵਨ ਕਰਨ ਨਾਲ ਸਰੀਰ 'ਚੋਂ ਗਰਮੀ ਨਿਕਲਦੀ ਹੈ ਅਤੇ ਬੌਡੀਏਕ ( ਸਰੀਰ ਦੀ ਦਰਦ ) ਤੋਂ ਨਿਜ਼ਾਤ ਮਿਲਦੀ ਹੈ। ਹਰੀ ਮਿਰਚ 'ਚ (Capsaicin) ਕੈਪਸੈਸਿਨ ਮੌਜੂਦ ਹੁੰਦਾ ਹੈ , ਜੋ ਨੱਕ 'ਚ ਲਹੂ ਦੇ ਪ੍ਰਵਾਹ ਨੂੰ ਅਸਾਨ ਬਣਾਉਂਦਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਤਿੱਖੀ ਮਿਰਚ ਵਾਲੀ ਸਬਜ਼ੀ ਖਾਣ ਨਾਲ ਨੱਕ 'ਚੋਂ ਪਾਣੀ ਰਿਸਦਾ ਹੈ , ਹਰੀ ਮਿਰਚ 'ਚ ਮੌਜੂਦ ਅਸਰਦਾਰ ਤੱਤ ਸਰਦੀ, ਜ਼ੁਕਾਮ ਅਤੇ ਸਾਈਨਸ ਦੀ ਸਮੱਸਿਆ 'ਚ ਰਾਹਤ ਪ੍ਰਦਾਨ ਕਰਦੇ ਹਨ।

ਮੂਡ ਨੂੰ ਕਰਦੀ ਖੁਸ਼ਨੁਮਾ :-

ਕਈ ਲੋਕਾਂ ਨੂੰ ਤਿੱਖਾ ਖਾਣਾ ਬੇਹੱਦ ਪਸੰਦ ਹੁੰਦਾ ਹੈ , ਖ਼ਾਸਕਰ ਔਰਤਾਂ ਨੂੰ ਕਰਾਰੀਆਂ , ਮਿਰਚ ਯੁਕਤ ਭੋਜਨ ਖਾਣਾ ਪਸੰਦ ਹੁੰਦਾ ਹੈ । ਬਹੁਤ ਵਾਰ ਦੇਖਿਆ ਹੈ ਕਿ ਮੂਡ ਖਰਾਬ ਹੋਵੇ ਤਾਂ ਔਰਤਾਂ ਤਿੱਖਾ (ਹਰੀ ਮਿਰਚ ਯੁਕਤ ) ਖਾਣਾ ਖਾ ਕੇ ਖੁਸ਼ ਹੁੰਦੀਆਂ ਹਨ । ਹਰੀ ਮਿਰਚ ਇੱਕ ਵਧੀਆ ਮੂਡ ਬੂਸਟਰ ਵਜੋਂ ਕੰਮ ਕਰਦੀ ਹੈ ਅਤੇ ਮੂਡ ਨੂੰ ਖੁਸ਼ ਰੱਖਦੀ ਹੈ ।

ਪਾਚਨ ਕਿਰਿਆ ਕਰਦੀ ਠੀਕ :-

ਹਰੀ ਮਿਰਚ ਸਰੀਰ ਦੇ ਪਾਚਨ ਤੰਤਰ ਨੂੰ ਸੁਧਾਰ ਸਕਣ ਦੇ ਕਾਬਿਲ ਹੁੰਦੀ ਹੈ । ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ । ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਪੇਟ ਨੂੰ ਦਰੁਸਤ ਰੱਖਦੀ ਹੈ ।

Benefits Of Green Chilli

ਬੈਕਟੇਰੀਅਲ ਇਨਫੈਕਸ਼ਨ ਤੋਂ ਦਿਵਾਵੇ ਨਿਜ਼ਾਤ :-

ਹਰੀ ਮਿਰਚ 'ਚ ਐਂਟੀ ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜੋ ਕਿ ਇਨਫੈਕਸ਼ਨ ਤੋਂ ਦੂਰ ਰੱਖਦੇ ਹਨ ।ਬਹੁਤ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਹਰੀ ਮਿਰਚ ਖਾਧੀ ਜਾਵੇ ਤਾਂ ਇਨਫੈਕਸ਼ਨ ਕਾਰਨ ਹੋਣ ਵਾਲੇ ਚਮੜੀ ਰੋਗਾਂ ਤੋਂ ਦੂਰ ਰਿਹਾ ਜਾ ਸਕਦਾ ਹੈ ।

ਅੱਖਾਂ ਲਈ ਗੁਣਕਾਰੀ :-

ਵਿਟਾਮਿਨ ਸੀ ਅਤੇ Beta-Carotene ਨਾਲ ਭਰਪੂਰ ਹਰੀ ਮਿਰਚ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸਦਾ ਇਸਤੇਮਾਲ ਅੱਖਾਂ ਨੂੰ ਲਾਭ ਪਹੁੰਚਾਉਣ ਦੇ ਸਮਰੱਥ ਹੈ।

ਧਿਆਨ ਰਹੇ:-

ਹਰੀ ਮਿਰਚ ਦੇ ਇੱਕ ਨਹੀਂ ਅਨੇਕਾਂ ਲਾਭ ਹਨ। ਪਰ ਲੋੜ ਤੋਂ ਵਧੇਰੇ ਹਰੀ ਮਿਰਚ ਦਾ ਸੇਵਨ ਕਿਤੇ ਨਾ ਕਿਤੇ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਹਰੀ ਮਿਰਚ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਸਿਹਤ ਨੂੰ ਫ਼ਾਇਦਾ ਹੋਵੇ, ਨੁਕਸਾਨ ਨਹੀਂ।

  • Share