Fri, Apr 19, 2024
Whatsapp

ਸੁਆਦ 'ਚ 'ਖੱਟਾ' ਐਪਰ ਬਹੁਤ ਅਸਰਦਾਰ ਹੈ 'ਨਿੰਬੂ' , ਆਓ ਜਾਣੀਏ ਇਸਦੇ ਸੇਵਨ ਦੇ ਲਾਭ

Written by  Kaveri Joshi -- August 16th 2020 06:31 PM
ਸੁਆਦ 'ਚ 'ਖੱਟਾ' ਐਪਰ ਬਹੁਤ ਅਸਰਦਾਰ ਹੈ  'ਨਿੰਬੂ' , ਆਓ ਜਾਣੀਏ ਇਸਦੇ ਸੇਵਨ ਦੇ ਲਾਭ

ਸੁਆਦ 'ਚ 'ਖੱਟਾ' ਐਪਰ ਬਹੁਤ ਅਸਰਦਾਰ ਹੈ 'ਨਿੰਬੂ' , ਆਓ ਜਾਣੀਏ ਇਸਦੇ ਸੇਵਨ ਦੇ ਲਾਭ

ਸੁਆਦ 'ਚ 'ਖੱਟਾ' ਐਪਰ ਬਹੁਤ ਅਸਰਦਾਰ ਹੈ 'ਨਿੰਬੂ', ਆਓ ਜਾਣੀਏ ਇਸਦੇ ਸੇਵਨ ਦੇ ਲਾਭ : ਨਿੰਬੂ ਨੂੰ ਕੁਦਰਤ ਵੱਲੋਂ ਬਖ਼ਸ਼ੀ ਅਮੁੱਲ ਦਾਤ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇੱਕ ਨਿੰਬੂ 'ਚ ਕਈ ਗੁਣ ਮੌਜੂਦ ਹੁੰਦੇ ਹਨ , ਜੋ ਬਿਮਾਰੀਆਂ ਨੂੰ ਦੂਰ ਰੱਖਣ ਦੇ ਨਾਲ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਨ 'ਚ ਵੀ ਸਹਾਈ ਹੁੰਦੇ ਹਨ । ਨਿੰਬੂ ਇੱਕ ਇਹੋ ਅਜਿਹਾ ਫ਼ਲ ਹੈ, ਜਿਸ ਵਿੱਚ ਅਦਭੁੱਤ ਚਿਕਿਤਸਕ ਗੁਣ ਮੌਜੂਦ ਹਨ। ਪੂਰੇ ਵਿਸ਼ਵ ਵਿੱਚ ਆਪਣੇ ਗੁੱਦੇ ਅਤੇ ਰਸ ਕਾਰਨ ਗੁਣਕਾਰੀ ਮੰਨਿਆ ਜਾਣ ਵਾਲਾ ਨਿੰਬੂ ਨੂੰ ਭੋਜਨ ਅਤੇ ਜੂਸ ਦੇ ਤੌਰ 'ਤੇ ਵਰਤਿਆ ਜਾਂਦਾ ਹੈ। Health Benefits of lemon ਭਾਰਤ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ 923 ਹਜ਼ਾਰ ਹੈਕਟੇਅਰ ਦੇ ਖੇਤਰ ਤੇ ਕੀਤੀ ਜਾਂਦੀ ਹੈ ਅਤੇ ਔਸਤਨ ਪੈਦਾਵਾਰ 8608 ਹਜ਼ਾਰ ਮੈਟ੍ਰਿਕ ਟਨ ਹੈ ਜਦਕਿ ਪੰਜਾਬ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ 39.20 ਹੈਕਟੇਅਰ ਖੇਤਰ ਵਿੱਚ ਕੀਤੀ ਜਾਂਦੀ ਹੈ। ਸੁਆਦ 'ਚ ਖੱਟਾ ਪਰ ਬੇਹੱਦ ਅਸਰਦਾਰ ਨਿੰਬੂ ਨੂੰ ਵੱਖ-ਵੱਖ ਵਿਟਾਮਿਨਾਂ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਵਿਚ ਪਾਣੀ, ਪ੍ਰੋਟੀਨ, ਕਾਰਬੋਹਾਈਡ੍ਰੇਟਸ ਅਤੇ ਸ਼ੂਗਰ ਮੌਜੂਦ ਹੁੰਦੀ ਹੈ। ਇਹ ਵਿਟਾਮਿਨ-ਸੀ ਦਾ ਬਹੁਤ ਹੀ ਚੰਗਾ ਸਰੋਤ ਹੈ। ਇਸ ਵਿਚ ਵੱਖ-ਵੱਖ ਵਿਟਾਮਿਨਾਂ ਜਿਵੇਂ ਥਿਆਮਿਨ, ਰਿਬੋਫਲੋਵਿਨ, ਨਿਆਸਿਨ, ਵਿਟਾਮਿਨ ਬੀ-5, ਫੋਲੇਟ ਅਤੇ ਵਿਟਾਮਿਨ-ਈ ਵੀ ਮੌਜੂਦ ਹੁੰਦੀ ਹੈ। ਆਓ ਜਾਣੀਏ ਨਿੰਬੂ ਦੇ ਸੇਵਨ ਦੇ ਕਿਹੜੇ-ਕਿਹੜੇ ਲਾਭ ਹੁੰਦੇ ਹਨ। Health Benefits of lemon ਭੋਜਨ ਪਚਾਉਣ 'ਚ ਮਦਦਗਾਰ:- ਭੋਜਨ ਤੋਂ ਬਾਅਦ ਨਿੰਬੂ ਦਾ ਸੇਵਨ ਭੋਜਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਜੇਕਰ ਕਿਸੇ ਨੂੰ ਬਦਹਜ਼ਮੀ ਦੀ ਸਮੱਸਿਆ ਹੈ ਤਾਂ ਨਿੰਬੂ ਦਾ ਸੇਵਨ ਉਸ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਕਿਡਨੀ ਦੀ ਪੱਥਰੀ ਬਣਨ ਦੇ ਖ਼ਤਰੇ ਨੂੰ ਕਰਦਾ ਘੱਟ:- ਨਿੰਬੂ ਸਾਡੇ ਸਰੀਰ ਅੰਦਰਲੇ ਪੀਐੱਚ ਲੈਵਲ ਨੂੰ ਸਹੀ ਰੱਖਣ 'ਚ ਸਹਾਈ ਹੁੰਦਾ ਹੈ, ਇਸਦੇ ਨਾਲ ਹੀ ਨਿੰਬੂ ਦੇ ਸੇਵਨ ਸਦਕਾ ਕਿਡਨੀ ਦੀ ਪੱਥਰੀ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ। ਮੋਟਾਪਾ ਘਟਾਉਣ ਲਈ ਕਾਰਗਰ:- ਨਿੰਬੂ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਜਾਂ ਫਿਰ ਕੋਸੇ ਪਾਣੀ 'ਚ ਇਕੱਲਾ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ। Health Benefits of lemon ਪੇਟ ਦੀ ਗੈਸ ਹੁੰਦੀ ਦੂਰ:- ਸਾਈਜ਼ 'ਚ ਛੋਟਾ ਜਿਹਾ ਦਿਖਣ ਵਾਲਾ ਨਿੰਬੂ ਅਸਰ 'ਚ ਬਹੁਤ ਕੰਮ ਦਾ ਹੁੰਦਾ ਹੈ। ਪੇਟ 'ਚ ਗੈਸ ਹੋਣ 'ਤੇ ਨਿੰਬੂ ਪਾਣੀ ਜਾਂ ਫਿਰ ਨਿੰਬੂ ਦੀ ਚਾਹ ਪੀਓ। ਇਸ ਨਾਲ ਰਾਹਤ ਮਿਲੇਗੀ। ਦਸਤ ਦੀ ਸਮੱਸਿਆ ਦੂਰ:- ਨਿੰਬੂ ਦੇ ਰਸ ਦੀ ਚਾਹ ਪਾਣੀ ''ਚ ਚਾਹਪੱਤੀ ਪਾ ਕੇ ਕੁਝ ਦੇਰ ਉਬਾਲ ਲਓ ਅਤੇ ਛਾਣ ਕੇ ਇਸ 'ਚ ਅੱਧਾ ਨਿੰਬੂ ਮਿਲਾਓ। ਇਸ ਘੋਲ ਨੂੰ ਪਿਲਾਉਣ ਨਾਲ ਦਸਤ ਠੀਕ ਹੋ ਜਾਂਦੇ ਹਨ। ਚਮੜੀ 'ਚ ਲਿਆਉਂਦਾ ਨਿਖਾਰ:- ਨਿੰਬੂ ਦੇ ਇਸਤੇਮਾਲ ਨਾਲ ਗਰਮੀਆਂ 'ਚ ਚਮੜੀ 'ਚ ਨਿਖਾਰ ਆਉਂਦਾ ਹੈ। ਸਿਰਫ਼ ਇਹੀ ਨਹੀਂ ਨਿੰਬੂ ਦੇ ਰਸ ਨੂੰ ਲਗਾਉਣ ਨਾਲ ਚਮੜੀ ਦੀ ਖਾਰਸ਼ ਤੋਂ ਵੀ ਰਾਹਤ ਮਿਲਦੀ ਹੈ। ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ 'ਚ ਕਰੇ ਵਾਧਾ:- ਨਿੰਬੂ 'ਚ ਵਿਟਾਮਿਨ-ਸੀ ਹੁੰਦਾ ਹੈ ਜੋ ਇਮਿਉੂਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਸਰਦੀ ਜ਼ੁਕਾਮ ਦੇ ਨਾਲ ਮੌਸਮੀ ਇਨਫੈਕਸ਼ਨ ਤੋਂ ਵੀ ਤੁਹਾਨੂੰ ਬਚਾਉਂਦਾ ਹੈ। ਨਿੰਬੂ 'ਚ ਅਥਾਹ ਗੁਣ ਮੌਜੂਦ ਹਨ, ਜੋ ਤੁਹਾਨੂੰ ਤੰਦਰੁਸਤ ਰੱਖਣ 'ਚ ਸਹਾਈ ਹੁੰਦੇ ਹਨ, ਇਸ ਲਈ ਨਿੰਬੂ ਨੂੰ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਤੇ ਬਿਮਾਰੀਆਂ ਤੋਂ ਦੂਰ ਰਹੋ।


Top News view more...

Latest News view more...