Wed, Apr 24, 2024
Whatsapp

ਕਈ ਰੋਗ ਜੜੋਂ ਮੁਕਾਵੇ 'ਕੱਚੀ ਹਲਦੀ', ਆਓ ਜਾਣੀਏ ਇਸਦੇ ਹੋਰ ਫ਼ਾਇਦੇ

Written by  Kaveri Joshi -- September 10th 2020 01:37 PM -- Updated: September 14th 2020 06:05 PM
ਕਈ ਰੋਗ ਜੜੋਂ ਮੁਕਾਵੇ 'ਕੱਚੀ ਹਲਦੀ', ਆਓ ਜਾਣੀਏ ਇਸਦੇ ਹੋਰ ਫ਼ਾਇਦੇ

ਕਈ ਰੋਗ ਜੜੋਂ ਮੁਕਾਵੇ 'ਕੱਚੀ ਹਲਦੀ', ਆਓ ਜਾਣੀਏ ਇਸਦੇ ਹੋਰ ਫ਼ਾਇਦੇ

ਕਈ ਰੋਗ ਜੜੋਂ ਮੁਕਾਵੇ 'ਕੱਚੀ ਹਲਦੀ', ਆਓ ਜਾਣੀਏ ਇਸਦੇ ਹੋਰ ਫ਼ਾਇਦੇ: ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ "ਹਲਦੀ" ਨੂੰ "ਭਾਰਤੀ ਕੇਸਰ" ਵੀ ਕਿਹਾ ਜਾਂਦਾ ਹੈ । ਗੁਣਕਾਰੀ ਕੱਚੀ ਹਲਦੀ ਦੇ ਤਾਂ ਗੁਣ ਹੀ ਬੇਹਿਸਾਬ ਹਨ। ਰਸੋਈ 'ਚ ਅਹਿਮ ਮਸਾਲੇ ਵਜੋਂ ਹਲਦੀ ਦਾ ਇਸਤੇਮਾਲ ਹੁੰਦਾ ਹੈ । ਸਬਜ਼ੀ ਨੂੰ ਬਣਾਉਣਾ ਹੋਵੇ ਤਾਂ ਹਲਦੀ ਤੋਂ ਬਿਨ੍ਹਾਂ ਜ਼ਾਇਕਾ ਹੀ ਨਹੀਂ ਬਣਦਾ। ਸਬਜ਼ੀ ਨੂੰ ਸੁਆਦਲਾ ਅਤੇ ਰੰਗਦਾਰ ਬਣਾਉਣ ਲਈ ਹਲਦੀ ਨੂੰ ਵਰਤਿਆ ਜਾਂਦਾ ਹੈ। ਹਲਦੀ ਨੂੰ ਦਵਾਈਆਂ ਲਈ ਵੀ ਵਰਤਿਆ ਜਾਂਦਾ ਹੈ ਅਤੇ ਦਵਾਈ ਦੇ ਰੂਪ 'ਚ ਵੀ ! ਇਸ 'ਚ ਜ਼ਖਮ ਨੂੰ ਦਰੁਸਤ ਕਰਨ ਦੀ ਸਮਰੱਥਾ ਹੈ , ਸਿਰਫ਼ ਇਹੀ ਨਹੀਂ ਇਸ 'ਚ ਵਿਸ਼ਾਣੂ ਵਿਰੋਧਕ ਤੱਤ ਵੀ ਪਾਏ ਜਾਂਦੇ ਹਨ। ਧਾਰਮਿਕ ਅਤੇ ਰਸਮ-ਰਿਵਾਜਾਂ ਦੇ ਕੰਮਾਂ ਵਿੱਚ ਵੀ ਵਰਤੀ ਜਾਂਦੀ ਹਲਦੀ ਦੇ ਪੱਤੇ ਲੰਬੇ, ਚੌੜੇ ਅਤੇ ਗੂੜੇ ਹਰੇ ਰੰਗ ਦੇ ਅਤੇ ਫੁੱਲ ਫਿੱਕੇ ਪੀਲੇ ਰੰਗ ਦੇ ਹੁੰਦੇ ਹਨ। ਜੇਕਰ ਇਸਦੀ ਖੇਤੀ ਦੀ ਗੱਲ ਕਰੀਏ ਤਾਂ ਭਾਰਤ ਨੂੰ ਸੰਸਾਰ ਵਿੱਚ ਸਭ ਤੋਂ ਵੱਧ ਹਲਦੀ ਉਗਾਉਣ, ਖਾਣ ਅਤੇ ਬਾਹਰ ਭੇਜਣ ਵਾਲਾ ਦੇਸ਼ ਮੰਨਿਆ ਗਿਆ ਹੈ। ਭਾਰਤ ਵਿੱਚ ਇਹ ਫਸਲ ਆਂਧਰਾ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਕਰਨਾਟਕ ਅਤੇ ਕੇਰਲ ਵਿੱਚ ਹਲਦੀ ਦੀ ਖ਼ੇਤੀ ਕੀਤੀ ਜਾਂਦੀ ਹੈ । Health Benefits of Raw Turmeric ਵਿਆਹ 'ਚ ਰਸਮ ਦੇ ਵਜੋਂ ਇਸਤੇਮਾਲ ਕੀਤੀ ਜਾਣ ਵਾਲੀ 'ਹਲਦੀ' ਨੂੰ ਖੂਬਸੂਰਤੀ ਅਤੇ ਰੂਪ ਨੂੰ ਨਿਖ਼ਾਰਨ ਵਾਸਤੇ ਵਰਤਿਆ ਜਾਂਦਾ ਹੈ, ਪਰ ਇਸਦੇ ਸਿਹਤ ਲਾਭਾਂ ਦੀ ਵਿਆਖਿਆ ਕਰੀਏ ਤਾਂ ਸੂਚੀ ਬੜੀ ਲੰਬੀ ਹੋ ਜਾਵੇਗੀ। ਕਿਸੇ ਰੂਪ 'ਚ (ਕੱਚੀ ਜਾਂ ਸੁੱਕੀ) ਹਲਦੀ ਖਾਧੀ ਜਾਵੇ ਤਾਂ ਲਾਭਦਾਇਕ ਹੈ। ਅੱਜ ਅਸੀਂ ਕੱਚੀ ਹਲਦੀ ਦੇ ਫ਼ਾਇਦਿਆਂ ਬਾਰੇ ਗੱਲ ਕਰਾਂਗੇ। ਪਾਚਨ ਕਿਰਿਆ ਕਰਦੀ ਠੀਕ:- ਕੱਚੀ ਹਲਦੀ ਹਾਜ਼ਮੇ ਨੂੰ ਦਰੁਸਤ ਕਰਨ ਵਿਚ ਮਦਦ ਕਰਦੀ ਹੈ। ਇਸ 'ਚ ਮੌਜੂਦ ਗੁਣਕਾਰੀ ਤੱਤ ਪਾਚਨ ਕਿਰਿਆ ਨੂੰ ਮਜਬੂਤ ਬਣਾਉਂਦੇ ਹਨ । ਕੱਚੀ ਹਲਦੀ ਦਾ ਇਸਤੇਮਾਲ ਭੋਜਨ ਪਚਾਉਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾ ਸਕਦਾ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ:- ਕੱਚੀ ਹਲਦੀ ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਸਹਾਇਕ ਸਾਬਤ ਹੁੰਦੀ ਹੈ। ਜੇਕਰ ਕਿਸੇ ਨੂੰ stomach ulcers ਅਲਸਰ ਅਤੇ ਪੇਟ ਦੀ ਗੜਬੜੀ ਤੋਂ ਪਰੇਸ਼ਾਨੀ ਹੈ ਤਾਂ ਕੱਚੀ ਹਲਦੀ ਦਾ ਸੇਵਨ ਲਾਭਕਾਰੀ ਸਿੱਧ ਹੋ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਕੱਚੀ ਹਲਦੀ ਦਾ ਸੇਵਨ ਹਾਰਟਬਰਨ/heartburn ਜਲਣ ਅਤੇ ਪੇਟ ਦੀਆਂ ਮੁਸ਼ਕਲਾਂ ਹੱਲ ਕਰ ਸਕਦਾ ਹੈ। Health Benefits of Raw Turmeric ਅੱਖਾਂ ਅਤੇ ਗਠੀਏ ਦੇ ਰੋਗ ਤੋਂ ਰਾਹਤ:- ਕੱਚੀ ਹਲਦੀ ਇਨਫਲੇਮੇਟਰੀ ਗੁਣਾਂ ਨਾਲ ਭਰੀ ਹੁੰਦੀ ਹੈ, ਜੋ ਗਠੀਏ ਅਤੇ ਅੱਖਾਂ ਦੀ ਇਨਫੈਕਸ਼ਨ ਦੂਰ ਕਰਨ 'ਚ ਲਾਭਕਾਰੀ ਹੈ। ਕੱਚੀ ਹਲਦੀ ਆਯੁਰਵੈਦਿਕ ਔਸ਼ਧੀ ਹੈ, ਇਸਦਾ ਨੁਕਸਾਨ ਨਹੀਂ ਬਲਕਿ ਲਾਭ ਹੀ ਹਨ । ਚਮੜੀ ਲਈ ਵਧੀਆ:- ਕੱਚੀ ਹਲਦੀ 'ਚ ਮੌਜੂਦ ਐਂਟੀਂਆਕਸੀਡੈਂਟ ਚਮੜੀ ਲਈ ਗੁਣਕਾਰੀ ਹਨ। ਕੱਚੀ ਹਲਦੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਚਮੜੀ ਨਾਲ ਸਬੰਧਿਤ ਬਿਮਾਰੀਆਂ ਦਾ ਇਲਾਜ ਅੱਜ ਦਾ ਨਹੀਂ, ਬਲਕਿ ਸਭ ਤੋਂ ਪੁਰਾਣਾ ਹੈ। ਹਵਾ ਦੇ ਪ੍ਰਦੂਸ਼ਣ ਨਾਲ ਪੈਦਾ ਹੋਈਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਕੱਚੀ ਹਲਦੀ ਵਧੇਰੇ ਕਾਰਗਰ ਹੈ।   ਬੇਹੱਦ ਸ਼ਾਨਦਾਰ ਐਂਟੀਸੈਪਟਿਕ ਹੈ 'ਹਲਦੀ' :- ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਅਤੇ ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੈ 'ਕੱਚੀ ਹਲਦੀ'! ਸੋ ਕਿਸੇ ਤਰ੍ਹਾਂ ਦੇ ਜ਼ਖਮ ਜਾਂ ਸੱਟ ਨੂੰ ਬਹੁਤ ਜਲਦੀ ਠੀਕ ਕਰਨ ਵਾਲੀ ਹਲਦੀ ਕਾਫ਼ੀ ਮੰਨੀ-ਪ੍ਰਮੰਨੀ ਦੇਸੀ ਦਵਾਈ ਹੈ। ਪੁਰਾਣੇ ਸਮਿਆਂ 'ਚ ਸੱਟ ਲੱਗਣੀ ਤਾਂ ਬਜ਼ੁਰਗਾਂ ਆਖਣਾ-ਛੇਤੀ ਛੇਤੀ ਹਲਦੀ ਲਗਾਓ, ਜਲਦੀ ਠੀਕ ਹੋਜੂ। ਪੁਰਾਣੇ ਵੇਲਿਆਂ 'ਚ ਵਰਤੋਂ 'ਚ ਲਿਆਂਦੀ ਜਾਣ ਵਾਲੀ ਹਲਦੀ ਅੱਜ ਵੀ ਉਨ੍ਹਾਂ ਗੁਣਾਂ ਨਾਲ ਭਰੀ ਹੈ। ਦਰਦ ਤੋਂ ਦਿਵਾਉਂਦੀ ਨਿਜਾਤ:- ਕੱਚੀ ਹਲਦੀ 'ਦਰਦ ਨਿਵਾਰਕ' ਵੀ ਹੈ। ਜੋੜਾਂ ਦੇ ਦਰਦ ਦੀ ਪਰੇਸ਼ਾਨੀ, ਸੱਟ ਦੀ ਦਰਦ, ਪੁਰਾਣੀ ਸੱਟ ਦੀ ਪੀੜ ਮੁੜ ਉੱਭਰ ਆਉਣੀ ਜਿਹੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਯੋਗ ਮੰਨੀ ਗਈ ਕੱਚੀ ਹਲਦੀ ਨੂੰ ਗਰਮ ਦੁੱਧ 'ਚ ਉਬਾਲ ਕੇ ਪੀਤਾ ਜਾਵੇ ਤਾਂ ਇਸਦੀ ਕੋਈ ਰੀਸ ਈ ਨਹੀਂ। ਵੈਸੇ ਸਿਆਲ 'ਚ ਗਰਮ ਦੁੱਧ 'ਚ ਹਲਦੀ ਪਾ ਕੇ ਪੀਣ ਨਾਲ ਨਜ਼ਲੇ ਜੁਕਾਮ ਦੀ ਦਿੱਕਤ ਪਰੇ ਹੀ ਰਹਿੰਦੀ ਹੈ। ਖੂਨ ਕਰਦੀ ਸਾਫ਼- ਕੱਚੀ ਹਲਦੀ ਖੂਨ ਨੂੰ ਸਾਫ਼ ਕਰਨ ਲਈ ਪ੍ਰਮੁੱਖ ਸ੍ਰੋਤ ਹੈ। ਕਈ ਮਾਹਰਾਂ ਵੱਲੋਂ ਕੀਤੇ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਹਲਦੀ ਸਰੀਰ 'ਚ ਲਹੂ ਨੂੰ ਸਵੱਛ ਬਣਾਉਣ ਲਈ ਲਾਭਦਾਇਕ ਹੈ। ਕਈ ਗੁਣਾਂ ਨਾਲ ਭਰਪੂਰ 'ਕੱਚੀ ਹਲਦੀ' ਨੂੰ ਵਰਤਣ ਦੇ ਲਾਭ ਹੀ ਲਾਭ ਹਨ। ਸੋ ਜੇ ਰਹਿਣਾ ਹੈਲਦੀ, ਵਰਤੋ ਹਲਦੀ!


Top News view more...

Latest News view more...