ਹੜਤਾਲੀ NHM ਮੁਲਾਜ਼ਮਾਂ ਨੂੰ ਸਿਹਤ ਮੰਤਰੀ ਦੀ ਅਪੀਲ, ਪਰ ਨਾਲ ਹੀ ਦਿੱਤੀ ਇਹ ਚਿਤਾਵਨੀ

ਬੀਤੇ ਕੁਝ ਦਿਨਾਂ ਤੋਂ ਪੰਜਾਬ ‘ਚ ਰੈਗੂਲਰ ਹੋਣ ਅਤੇ ਤਨਖਾਹ ਵਿੱਚ ਵਾਧੇ ਲਈ ਹੜਤਾਲ ਕਰ ਰਹੇ ਨੇਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲ ਸਰਕਾਰ ਨੇ ਸਖਤ ਰੁੱਖ ਅਪਣਾਉਂਦਿਆਂ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਸੋਮਵਾਰ ਯਾਨੀ ਕਿ 10 ਮਈ ਦੇ ਦਿਨ ਸਵੇਰੇ 10 ਵਜੇ ਤੱਕ ਡਿਊਟੀ ‘ਤੇ ਨਾ ਪਰਤੇ ਤਾਂ ਉਨ੍ਹਾਂ ਦਾ ਕਾਂਟਰੈਕਟ ਰੱਦ ਕਰ ਦਿੱਤਾ ਜਾਵੇਗਾ। ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮਿਸ਼ਨ ਡਾਇਰੈਕਟਰ ਨੇ ਸਪਸ਼ਟ ਕੀਤਾ ਹੈ ਕਿ ਹੜਤਾਲ ’ਤੇ ਚਲ ਰਹੇ ਮੁਲਾਜ਼ਮ ਡਿਊਟੀ ’ਤੇ ਨਾ ਪਰਤੇ ਤਾਂ ਉਹਨਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ, ਯਾਨਿ ਨੌਕਰੀ ਤੋਂ ਬਾਹਰ ਕਰ ਦਿੱਤਾ ਜਾਵੇਗਾ।

Read more : ਕੋਰੋਨਾ ਨੇ ਉਜਾੜਿਆ ਪਰਿਵਾਰ, ਪਤੀ ਦੀ ਮੌਤ ਤੋਂ ਤੁਰੰਤ ਬਾਅਦ ਗ਼ਮਜ਼ਦਾ…

ਮਿਸ਼ਨ ਡਾਇਰੈਕਟਰ ਐਨਐਚਐਮ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਬੰਧਤ ਅਧਿਕਾਰੀਆਂ ਵੱਲੋਂ ਲਏ ਗਏ ਫੈਸਲੇ ਅਨੁਸਾਰ ਸੇਵਾਵਾਂ ਸਮਾਪਤ ਕਰਨ ਦੇ ਨਾਲ ਉਹਨਾਂ ਨੂੰ ਇਸ ਤੋਂ ਬਾਅਦ ਸਿਹਤ ਵਿਭਾਗ ਦੀ ਕਿਸੇ ਵੀ ਆਸਾਮੀ ਲਈ ਨਹੀਂ ਵਿਚਾਰਿਆ ਜਾਵੇਗਾ। ਮਹਿਕਮਾ ਉਹਨਾਂ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕਾਰਵਾਈ ਕਰੇਗਾ

ਹੁਣ ਇੱਕ ਪਾਸੇ ਮੁਲਾਜ਼ਮ ਆਪਣੀਆਂ ਮੰਗਾਂ ਮੰਨਣ ਤੱਕ ਹੜਤਾਲ ਖਤਮ ਕਰਨ ਨੂੰ ਤਿਆਰ ਨਹੀਂ ਤਾਂ ਦੂਜੇ ਪਾਸੇ ਸਰਕਾਰ ਵੀ ਸੁਲਾਹ ਦੀ ਥਾਂ ਸਖ਼ਤੀ ਦੇ ਰਾਹ ਤੁਰ ਪਈ ਹੈ, ਪਰ ਅੱਜ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ ‘ਚ ਅਜਿਹੇ ਹਾਲਾਤ ਬਣਨਾ ਬੇਹੱਦ ਚਿੰਤਾ ਵਾਲਾ ਹੈ, ਜ਼ਾਹਿਰ ਤੌਰ ‘ਤੇ ਸਰਕਾਰ ਨੂੰ ਛੇਤੀ ਮਸਲੇ ਦਾ ਹੱਲ ਕਰਨਾ ਹੋਏਗਾ।