Sat, Apr 20, 2024
Whatsapp

ਆਪਣੇ ਹੀ ਜ਼ਿਲ੍ਹੇ 'ਚ ਕੋਰੋਨਾ 'ਤੇ ਲਗਾਮ ਲਗਾਉਣ ਦੀ ਸਿਹਤ ਮੰਤਰੀ ਦੀ ਅਸਮਰੱਥਾ ਹੋਈ ਜਗ ਜ਼ਾਹਿਰ

Written by  Jagroop Kaur -- April 16th 2021 05:30 PM
ਆਪਣੇ ਹੀ ਜ਼ਿਲ੍ਹੇ 'ਚ ਕੋਰੋਨਾ 'ਤੇ ਲਗਾਮ ਲਗਾਉਣ ਦੀ ਸਿਹਤ ਮੰਤਰੀ ਦੀ ਅਸਮਰੱਥਾ ਹੋਈ ਜਗ ਜ਼ਾਹਿਰ

ਆਪਣੇ ਹੀ ਜ਼ਿਲ੍ਹੇ 'ਚ ਕੋਰੋਨਾ 'ਤੇ ਲਗਾਮ ਲਗਾਉਣ ਦੀ ਸਿਹਤ ਮੰਤਰੀ ਦੀ ਅਸਮਰੱਥਾ ਹੋਈ ਜਗ ਜ਼ਾਹਿਰ

ਪੰਜਾਬ ਸਰਕਾਰ ਕੋਰੋਨਾ ਨਾਲ ਨਜਿੱਠਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ , ਜਨਤਾ ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ, ਪਰ ਜਿਸ ਰਫਤਾਰ ਨਾਲ ਪੰਜਾਬ ਵਿੱਚ ਕੇਸਾਂ ਵਿੱਚ ਵਾਧਾ ਹੋ ਰਿਹੈ, ਉਹ ਚਿੰਤਾ ਵਧਾਉਣ ਵਾਲਾ ਹੈ ਤੇ ਕੇਸਾਂ ਵਿੱਚ ਵਾਧੇ ਦੀ ਵਜ੍ਹਾ ਦਾ ਖੁਲਾਸਾ ਕੀਤਾ ਹੈ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਨੇ , ਜੋ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕਣ ਵਾਲੀ ਹੈ | Also Read | Coronavirus breaks all records in India with more than 2 lakh cases in 24 hours

ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਕੇਸਾਂ ਦੇ ਮਾਮਲਿਆਂ ਵਿੱਚ ਪੰਜਾਬ ਨੂੰ ਮਹਾਰਾਸ਼ਟਰ ਨਾ ਬਣਨ ਦੇਣ ਦਾ ਦਾਅਵਾ ਕੀਤਾ ਸੀ | ਪਰ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਬਣ ਰਹੇ ਨੇ, ਅਜਿਹਾ ਹੋਣ ਵਿੱਚ ਜਿਆਦਾ ਸਮਾਂ ਨਹੀਂ ਲੱਗੇਗਾ | ਇਹ ਕਹਿ ਰਹੀ ਹੈ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ, ਜੋ ਮੰਤਰਾਲੇ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ।Revised Guideline Coronavirus
ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  
ਕੁਝ ਦਿਨ ਪਹਿਲਾਂ ਪੰਜਾਬ ਦੇ ਦੌਰੇ ਤੇ ਆਈ ਕੇਂਦਰੀ ਟੀਮ ਨੇ ਜਦੋਂ ਪੰਜਾਬ ਵਿੱਚ ਕੋਵਿਡ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਇੰਤਜਾਮਾਂ ਦੀ ਜਾਂਚ ਕੀਤੀ, ਤਾਂ ਅਜਿਹੀਆਂ ਖਾਮੀਆਂ ਪਾਈਆਂ, ਜਿਸ ਨਾਲ ਕੋਵਿਡ ਦੀ ਰਫਤਾਰ ਨੂੰ ਬ੍ਰੇਕ ਲਗਾਉਣਾ ਮੁਮਕਿਨ ਹੋਵੇਗਾ, ਇਹ ਕਹਿਣਾ ਮੁਸ਼ਕਲ ਹੈ| ​ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਪੰਜ ਦਿਨ ਮੁਹਾਲੀ ਜ਼ਿਲ੍ਹੇ ’ਚ ਰਹੀ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ ‘ਚ ਲਿਜਾਇਆ ਗਿਆ ਉਸ ਨੇ ਕੁਰਾਲੀ ਸਮੇਤ ਕਈ ਹਸਪਤਾਲਾਂ ’ਚ ਦੌਰਾ ਕੀਤਾ ਤੇ ਉਨ੍ਹਾਂ ਨਾਲ ਸਿਹਤ ਮੰਤਰੀ ਖ਼ੁਦ ਵੀ ਮੌਜੂਦ ਸਨ। ਟੀਮ ਵੱਲੋਂ ਸੌਂਪੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਵੈਂਟੀਲੇਟਰ ਦੀ ਜ਼ਰੂਰਤ ਵਾਲੇ ਗੰਭੀਰ ਰੋਗੀਆਂ ਲਈ ਕੋਈ ਸਰਕਾਰੀ ਸੁਵਿਧਾ ਨਹੀਂ। ਸਿਹਤ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।

ਮੁਹਾਲੀ ਅਤੇ ਰੋਪੜ ‘ਚ ਕੋਵਿਡ ਕੇਅਰ ਸੈਂਟਰ ਤੇ ਕੋਵਿਡ ਸਪੈਸ਼ਲ ਹਸਪਤਾਲ ਨਹੀਂ ਨੇ • ਜਿਸ ਕਰਕੇ ਮਰੀਜ਼ਾਂ ਨੂੰ ਇਲਾਜ ਲਈ ਚੰਡੀਗੜ੍ਹ ਕੀਤਾ ਜਾ ਰਿਹਾ ਰੈਫਰ • ਲੁਧਿਆਣਾ, ਜਲੰਧਰ ਤੇ ਮੁਹਾਲੀ ਜ਼ਿਲ੍ਹਿਆਂ ‘ਚ ਬੈੱਡ ਆਕੂਪੈਂਸੀ ਦੀ ਦਰ ਬਹੁਤ ਜ਼ਿਆਦਾ ਹੈ • ਨਵਾਂ ਸ਼ਹਿਰ ‘ਚ ਵੈਂਟੀਲੇਟਰ ਦੀ ਜ਼ਰੂਰੀ ਖਰੀਦ ਅਤੇ ਮੈਨੇਜਮੈਂਟ ਠੀਕ ਨਹੀਂ • ਰੋਪੜ ਵਿੱਚ ਵੈਂਟੀਲੇਟਰ ਮੌਜੂਦ ਤਾਂ ਹਨ ਪਰ ਉਨ੍ਹਾਂ ਨੂੰ ਚਲਾਉਣ ਦੇ ਲਈ ਤਜਰਬੇਕਾਰ ਸਟਾਫ ਨਹੀਂ • ਪਟਿਆਲਾ, ਰੋਪੜ ਅਤੇ ਮੁਹਾਲੀ ‘ਚ ਖਾਸ ਕਰਕੇ ਡਾਕਟਰਾਂ ਤੇ ਨਰਸਾਂ ਸਣੇ ਸਿਹਤ ਸਟਾਫ ਦੀ ਭਾਰੀ ਘਾਟ

ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਸਾਫ ਹੈ ਕਿ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਸਰਕਾਰੀ ਇੰਤਜਾਮ ਨਾਕਾਫੀ ਨੇ, ਅਤੇ ਇਨ੍ਹਾਂ ਨਾਲ ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਨੂੰ ਰੋਕਣਾ ਮੁਮਕਿਨ ਨਹੀਂ, ਅਜਿਹੇ ਵਿੱਚ ਕੀ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਵੇਖਣ ਤੋਂ ਬਾਅਦ ਮੁਖਮੰਤਰੀ ਇਸਦੇ ਲਈ ਕੋਈ ਹੋਰ ਮਾਸਟਰ ਪਲਾਨ ਤਿਆਰ ਕਰਨਗੇ

Top News view more...

Latest News view more...