ਸਿਹਤ ਮੰਤਰਾਲੇ ਦਾ ਵੱਡਾ ਬਿਆਨ, ਜਾਣੋ ਕਿੰਨਾ ਵਿਅਕਤੀਆਂ ਲਈ ਮਾਸਕ ਜ਼ਰੂਰੀ ਨਹੀਂ

ਸਿਹਤ ਮੰਤਰਾਲੇ ਦਾ ਵੱਡਾ ਬਿਆਨ, ਜਾਣੋ ਕਿੰਨਾ ਵਿਅਕਤੀਆਂ ਲਈ ਮਾਸਕ ਜ਼ਰੂਰੀ ਨਹੀਂ:ਨਵੀਂ ਦਿੱਲੀ : ਵਿਸ਼ਵ ਭਰ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਦਾ ਇਕੋ-ਇਕ ਹੱਲ ਸਾਵਧਾਨੀ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਇੱਕ ਨੂੰ ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਅਕਸਰ ਇਹ ਸਵਾਲ ਉੱਠਦੇ ਰਹੇ ਹਨ ਕਿ ਬਜ਼ੁਰਗਾਂ ਲਈ ਜਾਂ ਬੱਚਿਆਂ ਲਈ ਮਾਸਕ ਜ਼ਰੂਰੀ ਹਨ ?

ਸਿਹਤ ਮੰਤਰਾਲੇ ਦਾ ਵੱਡਾ ਬਿਆਨ, ਜਾਣੋ ਕਿੰਨਾ ਵਿਅਕਤੀਆਂ ਲਈ ਮਾਸਕ ਜ਼ਰੂਰੀ ਨਹੀਂ

ਕੋਰੋਨਾ ਵਾਇਰਸ ਨੂੰ ਰੋਕਣ ਦੇ ਨਾਮ ‘ਤੇ ਪੂਰੇ ਦੇਸ਼ ਦੀ ਪੁਲਿਸ ਲੋਕਾਂ ਦੇ ਚਾਲਾਨ ਕੱਟਣ ‘ਚ ਲੱਗੀ ਹੈ। ਇਸ ਸਿਲਸਿਲੇ ‘ਚ ਇਕੱਲੇ ਕਾਰ ਚਲਾ ਰਹੇ ਲੋਕਾਂ ਦਾ ਵੀ ਚਾਲਾਨ ਕੱਟਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਇਕ ਗਾਈਡਲਾਈਨ ਜਾਰੀ ਕੀਤੀ ਹੈ।

ਸਿਹਤ ਮੰਤਰਾਲੇ ਦਾ ਵੱਡਾ ਬਿਆਨ, ਜਾਣੋ ਕਿੰਨਾ ਵਿਅਕਤੀਆਂ ਲਈ ਮਾਸਕ ਜ਼ਰੂਰੀ ਨਹੀਂ

ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਇਕੱਲੇ ਬੈਠ ਕੇ ਕਾਰ ਚਲਾ ਰਹੇ ਲੋਕਾਂ ਲਈ ਮਾਸਕ ਪਹਿਨਣ ਦਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਇਕੱਲੇ ਸਾਇਕਲ ਚਲਾ ਰਹੇ ਵਿਅਕਤੀ ਦੇ ਲਈ ਵੀ ਮਾਸਕ ਪਹਿਨਣਾ ਜ਼ਰੂਰੀ ਨਹੀਂ ਹੈ।

ਸਿਹਤ ਮੰਤਰਾਲੇ ਦਾ ਵੱਡਾ ਬਿਆਨ, ਜਾਣੋ ਕਿੰਨਾ ਵਿਅਕਤੀਆਂ ਲਈ ਮਾਸਕ ਜ਼ਰੂਰੀ ਨਹੀਂ

ਇਸ ਸਬੰਧ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ‘ਸਹਿਤ ਮੰਤਰਾਲੇ ਨੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਉਨ੍ਹਾਂ ‘ਚ ਜੇਕਰ ਤੁਸੀਂ ਇਕੱਲੇ ਕਾਰ ਜਾਂ ਸਾਇਕਲ ਚਲਾ ਰਹੇ ਹੋ ਤਾਂ ਇਸ ਦੌਰਾਨ ਮਾਸਕ ਪਹਿਨਣ ਹੈ, ਇਸ ਤਰ੍ਹਾਂ ਦਾ ਕੋਈ ਵੀ ਦਿਸ਼ਾ-ਨਿਰਦੇਸ਼ ਨਹੀਂ ਹੈ।
-PTCNews