Thu, Apr 25, 2024
Whatsapp

ਘਰ ਦੀ ਕੈਦ ਦੇ ਰਹੀ ਹੈ Stress ਤਾਂ ਅਸ਼ਾਂਤ ਮਨ ਨੂੰ ਇਸ ਤਰ੍ਹਾਂ ਕਰੋ ਸ਼ਾਂਤ

Written by  Kaveri Joshi -- April 22nd 2020 09:33 PM -- Updated: April 22nd 2020 09:55 PM
ਘਰ ਦੀ ਕੈਦ ਦੇ ਰਹੀ ਹੈ Stress ਤਾਂ ਅਸ਼ਾਂਤ ਮਨ ਨੂੰ ਇਸ ਤਰ੍ਹਾਂ ਕਰੋ ਸ਼ਾਂਤ

ਘਰ ਦੀ ਕੈਦ ਦੇ ਰਹੀ ਹੈ Stress ਤਾਂ ਅਸ਼ਾਂਤ ਮਨ ਨੂੰ ਇਸ ਤਰ੍ਹਾਂ ਕਰੋ ਸ਼ਾਂਤ

ਘਰ ਦੀ ਕੈਦ ਦੇ ਰਹੀ ਹੈ Stress ਤਾਂ ਅਸ਼ਾਂਤ ਮਨ ਨੂੰ ਇਸ ਤਰ੍ਹਾਂ ਕਰੋ ਸ਼ਾਂਤ: ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਰੋਨਾਵਾਇਰਸ ਦੇ ਚਲਦੇ ਲੌਕਡਾਊਨ ਕਾਰਨ ਸਾਰਿਆਂ ਦੀ ਜੀਵਨ-ਸ਼ੈਲੀ 'ਚ ਪਰਿਵਰਤਨ ਆਇਆ ਹੈ। ਘਰੇਲੂ ਕੰਮ, ਪਰਿਵਾਰਕ ਰੁਝੇਵੇਆਂ ਵਿਚਕਾਰ ਘਰੋਂ ਬੈਠ ਕੇ ਦਫ਼ਤਰੀ ਕੰਮ-ਕਾਜ ਕਰ ਰਹੇ ਲੋਕਾਂ ਨੂੰ ਵੀ ਕਈ ਦਿੱਕਤਾਂ ਦਰਪੇਸ਼ ਆ ਰਹੀਆਂ ਹਨ । ਜ਼ਿਆਦਾਤਰ ਕੰਮ ਆਨਲਾਈਨ ਹੋਣ ਦੀ ਸੂਰਤ 'ਚ ਸਾਰਾ ਦਿਨ ਲੈਪਟਾਪ ਅਤੇ ਮੋਬਾਈਲ 'ਤੇ ਟਿਕੇ ਰਹਿਣ ਵਾਲੇ ਕੰਮਕਾਜੀ ਕਰਮੀਆਂ ਲਈ ਘਰ 'ਚ ਰਹਿ ਕੇ ਕੰਮ ਕਰਨਾ ਵੀ ਇੱਕ ਚੁਣੌਤੀ ਹੈ । ਜੋ ਲੋਕ ਮਜਬੂਰੀਵੱਸ ਆਪਣੇ ਕੰਮਾਂ ਨੂੰ ਬਿਲਕੁਲ ਛੱਡੀ ਬੈਠੇ ਹਨ , ਉਹਨਾਂ ਲਈ ਤਾਂ ਜ਼ਿਆਦਾ ਤਣਾਅ ਭਰਿਆ ਸਮਾਂ ਹੋਏਗਾ । ਖ਼ੈਰ ਕੋਈ ਵੀ ਇਨਸਾਨ ਜੋ ਇਸ ਸਮੇਂ ਘਰ 'ਚ ਬੰਦ ਹੈ ਅਤੇ ਤਣਾਅ ਦੇ ਆਲਮ 'ਚ ਹੈ ਤਾਂ ਤਣਾਅ ਮੁਕਤ ਕਰਨ ਲਈ ਇਹਨਾਂ ਸੁਝਾਵਾਂ ਵੱਲ ਜ਼ਰੂਰ ਗੌਰ ਕਰੇ । ਭਾਵੇਂ ਤੁਸੀਂ ਕਿੰਨੇ ਰੁੱਝੇ ਹੋਏ ਹੋ, ਜਾਂ ਬਿਲਕੁਲ ਵਿਹਲੇ ਹੋ ਤਾਂ ਵੀ ਤੁਸੀਂ ਖੁਦ ਨੂੰ ਤਣਾਅ ਮੁਕਤ ( stress free ) ਰੱਖ ਸਕਦੇ ਹੋ ! 1. ਸਵੇਰ ਦੀ ਸ਼ੁਰੂਆਤ - ਪ੍ਰਮਾਤਮਾ ਦਾ ਸ਼ੁਕਰਾਨਾ ਸਵੇਰ ਦੀ ਸ਼ੁਰੂਆਤ 'ਚ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ , ਜਿਸਦੀ ਬਦੌਲਤ ਤੁਹਾਨੂੰ ਹਰ ਸਵੇਰ ਨੂੰ ਮਾਨਣ ਦਾ ਮੌਕਾ ਮਿਲਿਆ ਹੈ। https://media.ptcnews.tv/wp-content/uploads/2020/04/345cabfb-0985-406b-80e0-6fd65b54babd.jpg   2. ਫੁੱਲਾਂ-ਪੌਦਿਆਂ ਤੋਂ ਲਓ ਪਾਜ਼ਿਟਿਵ ਵਾਈਬਜ਼ ਤਾਜ਼ੇ ਫੁੱਲਾਂ ਦੀ ਖੁਸ਼ਬੂ ਲਓ , ਉਹਨਾਂ ਦੀ ਸੁੰਦਰਤਾ ਦਾ ਅਨੰਦ ਮਾਣੋ । ਜੇਕਰ ਤੁਹਾਨੂੰ ਬਾਗਬਾਨੀ ਦਾ ਸ਼ੌਂਕ ਹੈ ਅਤੇ ਤੁਹਾਡੇ ਘਰ, ਘਰ ਦੀ ਪਾਰਕ ਜਾਂ ਬਾਲਕੋਨੀ 'ਚ ਫੁੱਲ-ਪੌਦੇ ਲੱਗੇ ਹਨ ਤਾਂ ਰੋਜ਼ ਉਹਨਾਂ ਨੂੰ ਪਾਣੀ ਦਿਓ ਅਤੇ ਕੁਝ ਚਿਰ ਲਈ ਉਹਨਾਂ ਨੂੰ ਨਿਹਾਰੋ । ਰੰਗੀਨ ਫੁੱਲਾਂ ਦੀ ਚੋਣ ਕਰ ਕੇ ਕੁਝ ਫੁੱਲਾਂ ਦੇ ਗੁਲਦਸਤੇ ਉੱਥੇ ਟਿਕਾਓ ਜਿੱਥੇ ਤੁਹਾਡੀ ਨਜ਼ਰ ਪੈਂਦੀ ਰਹੇ । ਇਹ ਤਰੀਕਾ ਯਕੀਨਨ ਤੁਹਾਨੂੰ ਸ਼ਾਂਤ ਕਰੇਗਾ ।   3. ਡਸਟਿੰਗ ( ਸਾਫ਼-ਸਫ਼ਾਈ ) ਕਰੋ ਜੇ ਤੁਸੀਂ ਤਣਾਅ ਮਹਿਸੂਸ ਕਰਦੇ ਹੋ, ਤਾਂ ਹੋ ਸਕੇ ਤਾਂ ਘਰ ਦੀ ਡਸਟਿੰਗ ਕਰੋ , ਇਹ ਇੱਕ ਕਿਫਾਇਤੀ ਤਰੀਕਾ ਹੈ ਤਣਾਅ ਭਜਾਉਣ ਦਾ । ਜੇਕਰ ਤੁਸੀਂ ਫੁੱਲਾਂ ਉੱਤੇ ਲੱਗੇ ਘੱਟੇ ਮਿੱਟੀ ਨੂੰ ਸਾਫ਼ ਕਰ ਸਕਦੇ ਹੋ ਤਾਂ ਕਰੋ , ਇਹ ਸਮਾਂ ਤੁਹਾਨੂੰ ਬਹੁਤ ਸਕੂਨ ਦੇਵੇਗਾ , ਇੱਕ ਸਿੱਧੇ ਤੌਰ ਤੇ ਫੁੱਲਾਂ ਜਾਂ ਪੌਦਿਆਂ ਨਾਲ ਰਾਬਤਾ ਤੁਹਾਨੂੰ ਕੰਪਿਊਟਰ ਜਾਂ ਫੋਨ 'ਤੇ ਬਿਤਾਏ ਸਮੇਂ ਨਾਲੋਂ ਵੀ ਬਿਹਤਰ ਜਾਪੇਗਾ । ਇਹ ਤੁਹਾਡੀ ਦਿਮਾਗੀ ਘੁਟਣ ਅਤੇ ਮਨ ਨੂੰ ਸ਼ਾਂਤ ਕਰਨ 'ਚ ਸਹਾਈ ਸਾਬਤ ਹੋਵੇਗਾ । https://media.ptcnews.tv/wp-content/uploads/2020/04/112c47ba-1287-4c46-819c-ae2d18949838.jpg 4. ਇੱਕ ਘੰਟੇ ਦਾ ਸਮਾਂ ਸਿਰਫ਼ ਆਪਣੇ ਲਈ ਕੱਢੋ  ਕੁਝ ਸਮੇਂ ( one hour ) ਲਈ ਕੰਮ ਤੋਂ ਬਿਲਕੁਲ ਧਿਆਨ ਹਟਾਓ , ਮੋਬਾਈਲ / ਲੈਪਟੋਪ ਨੂੰ ਕੁਝ ਚਿਰ ਲਈ ਬੰਦ ਕਰੋ , ਸ਼ਾਂਤ ਇਕਾਗਰ ਚਿੱਤ ਹੋ ਕੇ ਬੈਠੋ , ਅੱਖਾਂ ਨੂੰ ਅਰਾਮ ਦਿਓ। https://media.ptcnews.tv/wp-content/uploads/2020/04/94f47159-5705-4ae1-92a3-bb17955e30f6.jpg 5. ਕਾਲੀ / ਹਰਬਲ ਚਾਹ ਪੀਓ ਇਕ ਕੱਪ ਕਾਲੀ ਜਾਂ ਹਰੀ / ਹਰਬਲ ਚਾਹ ਨੂੰ ਘੁੱਟ-ਘੁੱਟ ਕਰਕੇ ਪੀਓ । ਚਾਹ ਦੀ ਖੁਸ਼ਬੂ, ਸੁਆਦ ਤੁਹਾਨੂੰ ਨਿੱਘ ਪ੍ਰਦਾਨ ਕਰਨ ਦੇ ਨਾਲ ਚਿੰਤਾ ਨੂੰ ਘਟਾਉਣ 'ਚ ਮਦਦਗਾਰ ਹਨ , ਇਸ ਲਈ ਚਾਹ ਦਾ ਸੇਵਨ ਇੱਕ ਵਾਰ ਜ਼ਰੂਰ ਕਰੋ। 6. ਰੋਜ਼ ਨਹਾਓ ਕੋਸੇ-ਕੋਸੇ ਪਾਣੀ ਦਾ ਨਿੱਘ ਤੁਹਾਡੇ ਸਾਰੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰਦਾ ਹੈ । ਕੁਝ ਚਿਰ ਕੋਸੇ ਪਾਣੀ 'ਚ ਹੱਥ ਡੁਬਾਉਂਣ ਨਾਲ ਤੁਹਾਨੂੰ ਚੰਗਾ ਲੱਗੇਗਾ । ਜਿਹੜੇ ਲੋਕ ਨਿਯਮਿਤ ਤੌਰ 'ਤੇ ਨਹਾਉਂਦੇ ਹਨ ਉਹ ਘੱਟ ਤਣਾਅ ਅਤੇ ਘੱਟ ਥਕਾਨ ਮਹਿਸੂਸ ਕਰਦੇ ਹਨ । ਰਾਤ ਨੂੰ ਹੱਥ ਮੂੰਹ ਧੋ ਕੇ ਜਾਂ ਫਿਰ ਨਹਾ ਕੇ ਸੌਣ ਨਾਲ ਨੀਂਦ ਬਿਹਤਰ ਆਉਂਦੀ ਹੈ , ਬਿਲਕੁਲ ਉਸ ਤਰ੍ਹਾਂ ਜਿਵੇਂ ਸਵੇਰ ਦਾ ਇਸ਼ਨਾਨ ਤੁਹਾਨੂੰ ਤਾਜ਼ਗੀ ਦਿੰਦਾ ਹੈ । 7. ਸੰਗੀਤ ਸੁਣੋ  ਸੰਗੀਤ ਤੁਹਾਨੂੰ ਸ਼ਾਂਤ ਕਰਦਾ ਹੈ । ਆਪਣੀ ਪਸੰਦ ਦਾ ਸੰਗੀਤ ਜੋ ਤੁਹਾਡੇ ਮਨ ਨੂੰ ਚੰਗਾ ਲੱਗੇ ਉਹ ਜ਼ਰੂਰ ਸੁਣੋ , ਚਾਹੇ ਤੁਸੀਂ ਕੰਮ ਕਰਦੇ ਵੀ ਸੰਗੀਤਕ ਧੁਨਾਂ ਲਗਾ ਸਕਦੇ ਹੋ। ਸੰਗੀਤ 'ਚ ਬਹੁਤ ਤਾਕਤ ਹੈ ਮਨੁੱਖ ਨੂੰ ਸ਼ਾਂਤ ਕਰਨ ਦੀ , ਇਹ ਸਭ ਜਾਣਦੇ ਹਨ ਕਿ ਕਈ ਰੋਗ ਸੰਗੀਤ ਨਾਲ ਠੀਕ ਹੋ ਸਕਦੇ ਹਨ । ਇਕ ਅਧਿਐਨ ਅਨੁਸਾਰ, ਪੰਛੀ ਅਤੇ ਜਾਨਵਰ ਵੀ ਸੰਗੀਤ ਦਾ ਆਨੰਦ ਮਾਣਦੇ ਹਨ। ਮਨ ਨੂੰ ਸ਼ਾਂਤ ਰੱਖਣ ਲਈ ਸੰਗੀਤ ਦਾ ਸਹਾਰਾ ਲਓ । 8. ਖੁਸ਼ਬੂਦਾਰ ਪਰਫ਼ਯੂਮ / ਇਤਰ /ਅਗਰਬੱਤੀ ਦਾ ਇਸਤੇਮਾਲ ਜੇ ਤੁਹਾਨੂੰ ਜਾਂ ਤੁਹਾਡੇ ਘਰ 'ਚ ਕਿਸੇ ਨੂੰ ਖੁਸ਼ਬੂਦਾਰ ਤਰਲ/ਠੋਸ ਚੀਜ਼ਾਂ ਤੋਂ ਐਲਰਜੀ ਨਹੀਂ ਹੈ ਤਾਂ ਤੁਸੀਂ ਕੁਝ ਨਾਮਚੀ ਪਰ ਹਲਕੀ ਖੁਸ਼ਬੂ ਦਾ ਛਿੜਕਾਅ ਆਪਣੇ ਘਰ ਦੇ ਅੰਦਰ ਕਰ ਸਕਦੇ ਹੋ ( ਚੇਤੇ ਰਹੇ ਜੇਕਰ ਤੁਹਾਨੂੰ ਐਲਰਜੀ ਦੀ ਸਮੱਸਿਆ ਨਹੀਂ ਹੈ ਤਾਂ ) ਇਹ ਤੁਹਾਡੇ ਲਈ ਮਦਦਗਾਰ ਸਿੱਧ ਹੋਵੇਗੀ । ਮੰਨਦੇ ਹਾਂ ਕਿ ਸਮਾਂ ਥੋੜਾ ਤਣਾਅ ਵਾਲਾ ਹੈ , ਪਰ ਉਪਰੋਕਤ ਸੁਝਾਅ ਸਾਡੇ ਲਈ ਸਹਾਈ ਹੋ ਸਕਦੇ ਹਨ। ਬਾਕੀ "ਸਮਾਂ ਉਹ ਵੀ ਨਹੀਂ ਰਿਹਾ ਸਮਾਂ ਆਹ ਵੀ ਨਹੀਂ ਰਹਿਣਾ " ਇਸ ਫਿਕਰੇ ਨੂੰ ਯਾਦ ਰੱਖੋ , ਤਣਾਅ-ਮੁਕਤ ਰਹੋ , ਸੁਖਾਵਾਂ ਸਮਾਂ ਜਲਦ ਆਵੇਗਾ ।


Top News view more...

Latest News view more...