ਦੁਨੀਆ ਦੇ 60 ਪ੍ਰਤੀਸ਼ਤ ਦਿਲ ਦੇ ਮਰੀਜ਼ ਭਾਰਤ ‘ਚ

heart attack india rate

ਐਨ. ਆਈ. ਐਮ. ਏ. ਵਲੋਂ ਹਾਰਟ ਅਟੈਕ ਅਤੇ ਫਸਟ ਏਡ’ ਸੰਬੰਧੀ ਸੈਮੀਨਾਰ ਕਰਵਾਇਆ ਗਿਆ
ਦੁਨੀਆ ਦੇ 60 ਪ੍ਰਤੀਸ਼ਤ ਦਿਲ ਦੇ ਮਰੀਜ਼ ਭਾਰਤ ਵਿਚ ਹਨ

ਨੈਸ਼ਨਲ ਇੰਟੀਗਰੇਟਿਡ ਮੈਡੀਕਲ ਐਸੋਸੀਏਸ਼ਨ (ਐਨ. ਆਈ. ਐਮ. ਏ.) ਅੰਮ੍ਰਿਤਸਰ ਬ੍ਰਾਂਚ ਵਲੋਂ ਜ਼ਿਲਾ ਪ੍ਰਧਾਨ ਡਾ. ਪਲਵਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਰਾਕੇਸ਼ ਸ਼ਰਮਾ ਦੀ ਦੇਖ ਰੇਖ ਵਿਚ ‘ ਹਾਰਟ ਅਟੈਕ ਅਤੇ ਫਸਟ ਏਡ’ ਸੰਬੰਧੀ ਇਕ ਸੈਮੀਨਾਰ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਉਤਰ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮੰਨਨ ਆਨੰਦ ਸਨ। ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਉਘੇ ਸਮਾਜ ਸੇਵਕ ਕਰਨਲ ਪੀ. ਐਸ. ਚੀਮਾ ਸ਼ਾਮਿਲ ਹੋਏ।
heart attack india rate 60%
ਇਸ ਮੌਕੇ ਡਾ. ਮੰਨਨ ਆਨੰਦ ਨੇ ਡਾਕਟਰਾਂ ਨੂੰ ਹਾਰਟ ਅਟੈਕ ਆਉਣ ਤੇ ਮੁੱਢਲੀ ਸਹਾਇਤਾ ਦੇਣ,ਆਧੁਨਿਕ ਦਵਾਈਆਂ,ਇਲਾਜ,ਨਵੀਆਂ ਖੋਜਾਂ ਸਬੰਧੀ ਵਿਸਥਾਰਪੂਰਵਕ ਰੋਸ਼ਨੀ ਪਾਈ। ਇਸ ਮੌਕੇ ਡਾ. ਮੰਨਨ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦਿਲ ਦੇ ਦੌਰੇ ਪੈਣ ਦੀ ਗਿਣਤੀ 25 ਪ੍ਰਤੀਸ਼ਤ ਤੋਂ ਵੱਧ ਕੇ 30 ਤੋਂ 40 ਪ੍ਰਤੀਸ਼ਤ ਹੋ ਗਈ ਹੈ। ਉਨਾਂ ਦਸਿਆ ਕਿ ਸ਼ੂਗਰ ਅਤੇ ਹਾਈਪਰਟੈਨਸ਼ਨ ਦੀ ਬਿਮਾਰੀ ਦਿਲ ਨਾਲ ਜੁੜੇ ਮਰੀਜ਼ਾਂ ਵਿਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਭਾਰਤ ਵਿਚ 50.8 ਮੀਲਿਅਨ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਹਨ ਜਿਹੜੀ ਕਿ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੇ ਅਨੁਸਾਰ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। ਸ਼ਹਿਰ ਵਿਚ ਇਹ ਬਿਮਾਰੀ 6 ਤੋਂ 8 ਪ੍ਰਤੀਸ਼ਤ ਲੋਕਾਂ ਨੂੰ ਹੈ ਜਦਕਿ ਪਿੰਡਾਂ ਵਿਚ ਕੇਵਲ 2 ਤੋਂ 3 ਪ੍ਰਤੀਸ਼ਤ ਲੋਕ ਇਸ ਬਿਮਾਰੀ ਤੋਂ ਪੀੜਿਤ ਹਨ। ਉਨਾਂ ਦਸਿਆ ਕਿ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਦਿਲ ਦੇ ਮਰੀਜ਼ ਭਾਰਤ ਵਿਚ ਹਨ। ਇਸ ਸਾਲ ਜ਼ਾਰੀ ਹੋਏ ਰਜਿਸਟਰਾਰ ਜਰਨਲ ਆਫ ਇੰਡੀਆ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਮੁਤਾਬਿਕ ਦੁਨੀਆ ਦੇ 60 ਪ੍ਰਤੀਸ਼ਤ ਦਿਲ ਦੇ ਮਰੀਜ ਭਾਰਤ ਵਿਚ ਹਨ। ਭਾਰਤ ਵਿਚ 25 ਤੋਂ 70 ਸਾਲ ਦੇ 25 ਪ੍ਰਤੀਸ਼ਤ ਲੋਕਾਂ ਦੀ ਮੌਤ ਹਾਰਟ ਅਟੈਕ ਜਾਨੀ ਦਿਲ ਦੀ ਬਿਮਾਰੀ ਨਾਲ ਹੁੰਦੀ ਹੈ।
heart attack india rate 60%ਇਸ ਮੌਕੇ ਕਰਨਲ ਪੀ ਐਸ ਚੀਮਾ ਨੇ ਕਿਹਾ ਕਿ ਮਾਹਿਰ ਡਾਕਟਰਾਂ ਦੇ ਅਜਿਹੇ ਸੈਮੀਨਾਰ ਡਾਕਟਰਾਂ ਲਈ ਬਹੁਤ ਸਹਾਈ ਹੁੰਦੇ ਹਨ ਇਸ ਨਾਲ ਨਵੀਆਂ ਖੋਜਾਂ,ਦਵਾਈਆਂ, ਅਤੇ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਸੈਮੀਨਾਰ ਦੌਰਾਨ ਡਾ. ਪਲਵਿੰਦਰਪਾਲ ਸਿੰਘ ਵਲੋਂ ਆਏ ਡਾਕਟਰਾਂ ਦਾ ਧੰਨਵਾਦ ਕਰਦਿਆਂ ਮੁੱਖ ਮਹਿਮਾਨ ਕਰਨਲ ਪੀ. ਐਸ. ਚੀਮਾ ਅਤੇ ਡਾ. ਮੰਨਨ ਆਨੰਦ ਨੂੰ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਐਸ. ਐਸ. ਵਾਲੀਆ, ਡਾ. ਪਰਮਜੀਤ ਸਿੰਘ ਫਾਇਨੈਂਸ ਸੈਕਟਰੀ, ਡਾ. ਯੋਗੇਸ਼ ਅਰੋੜਾ, ਡਾ. ਸਰੀਨ ਚੌਹਾਨ,ਡਾ. ਸ਼ੇਖਰ ਸੋਨੀ, ਡਾ. ਅਸ਼ਵਨੀ ਸ਼ਰਮਾ,ਜਸਮੀਤ ਕੌਰ, ਡਾ. ਰੇਖਾ ਸ਼ਰਮਾ, ਡਾ. ਰਿਤੂ ਸੋਨੀ, ਡਾ. ਸ਼ਿਵਾਨੀ ਸਰੀਨ, ਡਾ. ਮਨਰਾਜ ਜੋਸਨ, ਡਾ. ਐਮ. ਜੇ. ਸਿੰਘ,ਡਾ. ਅਜੇ ਸ਼ਰਮਾ,ਡਾ. ਅਸ਼ੀਸ਼ ਸਚਦੇਵਾ ਆਦਿ ਤੋਂ ਇਲਾਵਾ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

—PTC News