ਇਸ 140 ਕਿੱਲੋ ਵਜ਼ਨੀ ਬੱਲੇਬਾਜ਼ ਨੇ ਵਰ੍ਹਾਇਆ ਛੱਕਿਆਂ ਦਾ ਮੀਂਹ, ਤੁਸੀਂ ਵੀ ਦੇਖੋ ਵੀਡੀਓ

Rahkeem Cornwall

ਇਸ 140 ਕਿੱਲੋ ਵਜ਼ਨੀ ਬੱਲੇਬਾਜ਼ ਨੇ ਵਰ੍ਹਾਇਆ ਛੱਕਿਆਂ ਦਾ ਮੀਂਹ, ਤੁਸੀਂ ਵੀ ਦੇਖੋ ਵੀਡੀਓ,ਨਵੀਂ ਦਿੱਲੀ: ਕੈਰੇਬੀਅਨ ਪ੍ਰੀਮੀਅਰ ਲੀਗ ‘ਚ ਵੈਸਟਇੰਡੀਜ਼ ਦੇ 140 ਕਿਲੋ ਵਜ਼ਨੀ ਰਹਕੀਮ ਕਾਰਨਵਾਲ ਨੇ ਉਸ ਸਮੇਂ ਆਪਣਾ ਜਲਵਾ ਵਿਖਾਇਆ, ਜਦੋਂ ਉਸ ਨੇ ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ।

ਰਹਕੀਮ ਕਾਰਨਵਾਲ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਲੀਗ ‘ਚ ਹਲਚਲ ਮਚਾ ਦਿੱਤੀ।ਜਮੈਕਾ ਤਲਾਵਾਹ ਅਤੇ ਸੇਂਟ ਲੂਸਿਆ ਜ਼ੂਕਸ ਵਿਚਾਲੇ ਖੇਡੇ ਗਏ ਮੁਕਾਬਲੇ ‘ਚ ਸੇਂਟ ਲੂਸਿਆ ਜੂਕਸ ਦੇ ਸਲਾਮੀ ਬੱਲੇਬਾਜ਼ ਰਹਕੀਮ ਕਾਰਨਵਾਲ ਨੇ ਧਮਾਕੇਦਾਰ 75 ਦੌੜਾਂ ਦੀ ਪਾਰੀ ਖੇਡ ਉਨ੍ਹਾਂ ਦੇ ਆਪਣੀ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ।

ਹੋਰ ਪੜ੍ਹੋ: ਧੀ ਜੰਮਣ ‘ਤੇ ਪਰਿਵਾਰ ਨੇ ਫੁੱਲਾਂ ਨਾਲ ਕੀਤਾ ਧੀ ਦਾ ਸਵਾਗਤ ,ਦੇਖੋ ਵੀਡੀਓ

ਟੀਮ ਲਈ 140 ਕਿੱਲੋ ਵਜ਼ਨੀ ਸਲਾਮੀ ਬੱਲੇਬਾਜ਼ ਰਹਕੀਮ ਕਾਰਨਵਾਲ ਨੇ 30 ਗੇਂਦਾਂ ‘ਤੇ 75 ਦੌੜਾ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਧਮਾਕੇਦਾਰ ਪਾਰੀ ‘ਚ ਚਾਰ ਚੌਕੇ ਅਤੇ ਅੱਠ ਛੱਕੇ ਲਗਾਏ। ਜਿਸ ਦੌਰਾਨ ਉਹਨਾਂ ਦੀ ਟੀਮ ਨੇ ਵੱਡੀ ਜਿੱਤ ਹਾਸਲ ਕੀਤੀ।

-PTC News