Weather Updates: ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼, ਦਿੱਲੀ -NCR 'ਚ ਅਲਰਟ ਜਾਰੀ

By Riya Bawa - September 01, 2021 9:09 am

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਜ ਦਿੱਲੀ-ਐਨਸੀਆਰ 'ਚ ਭਾਰੀ ਮੀਂਹ ਕਰਕੇ ਮੌਸਮ ਵਿਭਾਗ ਵੱਲੋਂ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਕਈ ਸੂਬਿਆਂ 'ਚ 4 ਸਤੰਬਰ ਤਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਤੇ ਮੱਧ ਭਾਰਤ 'ਚ ਮੀਂਹ ਦੀ ਗਤੀਵਿਧੀਆਂ 'ਚ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ।

ਮੌਸਮ ਵਿਭਾਗ ਨੇ ਦਿੱਲੀ, ਐਨਸੀਆਰ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੇ ਕਈ ਹਿੱਸਿਆਂ 'ਚ ਅੱਜ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਦਿੱਲੀ (ਲੋਧੀ ਰੋਡ, ਆਈਜੀਆਈ ਏਅਰਪੋਰਟ), ਐਨਸੀਆਰ (ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਬੱਲਭਗੜ੍ਹ, ਨੋਇਡਾ, ਗ੍ਰੇਟਰ ਨੋਇਡਾ, ਇੰਦਰਾਪੁਰਮ, ਲੋਨੀ ਪੇਂਡੂ, ਹਿੰਡਨ ਏਐਫ, ਗਾਜ਼ੀਆਬਾਦ, ਦਾਦਰੀ) ਵਿੱਚ ਜ਼ਿਆਦਾਤਰ ਥਾਵਾਂ 'ਤੇ ਮੀਂਹ ਤੇ ਝੱਖੜ ਆਉਣ ਦੀ ਸੰਭਾਵਨਾ ਹੈ। ਮੀਂਹ ਦਾ ਇਹ ਸਿਲਸਿਲਾ ਅਗਲੇ ਕਈ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਉਥੇ ਹਾਲਤ ਜਿਆਦਾ ਖਰਾਬ ਹੋ ਗਏ ਹਨ। ਉੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਤੇ ਨਦੀਆਂ ਭਰੀਆਂ ਹੋਈਆਂ ਹਨ।

ਇਸ ਦੇ ਨਾਲ ਹੀ ਹਰਿਆਣਾ ਦੇ ਤੋਸ਼ਾਮ, ਮਹਿਮ, ਹਾਂਸੀ, ਭਿਵਾਨੀ, ਚਰਖੀ ਦਾਦਰੀ, ਮੱਟਨਹੇਲ, ਝੱਜਰ, ਨਾਰਨੌਲ, ਮਹਿੰਦਰਗੜ੍ਹ, ਕੋਸਲੀ, ਫਰੂਖਨਗਰ, ਬਾਵਲ, ਨੂਹ, ਗੋਹਾਨਾ, ਗੰਨੌਰ, ਸੋਨੀਪਤ, ਮਹਿਮ, ਸੋਹਾਨਾ, ਹੋਡਲ, ਪਲਵਲ ਅਤੇ ਉੱਤਰ ਪ੍ਰਦੇਸ਼ ਦੇ ਖੁਰਜਾ, ਮਥੁਰਾ, ਰਾਇਆ, ਬਰਸਾਨਾ ਤੇ ਨੰਦਗਾਓਂ 'ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨਾਲ ਹੀ ਰਾਜਸਥਾਨ ਦੇ ਵਿਰਾਟਨਗਰ, ਕੋਟਪੁਤਲੀ, ਖੈਰਥਲ, ਭਿਵਾੜੀ, ਲਕਸ਼ਮਣਗੜ੍ਹ, ਨਦਬਈ, ਨਗਰ, ਭਰਤਪੁਰ, ਬਯਾਨਾ, ਅਲਵਰ, ਤਿਜਾਰਾ, ਡੀਗ 'ਚ ਮੀਂਹ ਦੀ ਸੰਭਾਵਨਾ ਹੈ।

-PTC News

adv-img
adv-img