Advertisment

ਪੰਜਾਬ ‘ਚ ਮੀਂਹ ਤੇ ਗੜੇਮਾਰੀ ਨੇ ਚਿੰਤਾ 'ਚ ਪਾਏ ਕਿਸਾਨ, ਆਮ ਲੋਕ ਵੀ ਹੋ ਰਹੇ ਨੇ ਪ੍ਰਭਾਵਿਤ

author-image
Jashan A
Updated On
New Update
ਪੰਜਾਬ ‘ਚ ਮੀਂਹ ਤੇ ਗੜੇਮਾਰੀ ਨੇ ਚਿੰਤਾ 'ਚ ਪਾਏ ਕਿਸਾਨ, ਆਮ ਲੋਕ ਵੀ ਹੋ ਰਹੇ ਨੇ ਪ੍ਰਭਾਵਿਤ
Advertisment
ਮੁਹਾਲੀ: ਪਹਾੜਾਂ ‘ਚ ਹੋਈ ਰਹੀ ਬਰਫ਼ਬਾਰੀ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ‘ਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 2 ਦਿਨਾਂ ਤੋਂ ਪੰਜਾਬ ਭਰ 'ਚ ਪੈ ਰਹੀ ਤੇਜ਼ ਬਾਰਿਸ਼ ਨੇ ਜਿਥੇ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ, ਉਥੇ ਹੀ ਕਿਸਾਨਾਂ ਦੇ ਸਾਹ ਸੂਤੇ ਪਏ।  Heavy Rainfall and Hailstorm In Punjab ਬੀਤੀ ਰਾਤ ਵੀ ਪੰਜਾਬ ਦੇ ਮੁਹਾਲੀ ਸ੍ਰੀ ਅਨੰਦਪੁਰ ਸਾਹਿਬ, ਫਰੀਦਕੋਟ,ਸ੍ਰੀ ਮੁਕਤਸਰ ਸਾਹਿਬ ਅਤੇ ਚੰਡੀਗੜ੍ਹ 'ਚ ਤੇਜ਼ ਬਾਰਿਸ਼ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ। ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਲੋਕਾਂ ਨੂੰ ਮੁੜ ਤੋਂ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Advertisment
publive-imageਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ  Heavy Rainfall and Hailstorm In Punjab ਤੁਹਾਨੂੰ ਦੱਸ ਦੇਈਏ ਕਿ ਇਸ ਬਾਰਸ਼ ਅਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਬਰਬਾਦ ਹੋ ਰਹੀਆਂ ਹਨ। ਦਰਅਸਲ, ਫਸਲਾਂ ‘ਚ ਗੜ੍ਹੇ ਅਤੇ ਮੀਂਹ ਪੈਣ ਕਾਰਨ ਪਾਣੀ ਇਕੱਠਾ ਹੋ ਰਿਹਾ ਅਤੇ ਕਣਕ ਦੀ ਫਸਲ ਜ਼ਮੀਨ ‘ਤੇ ਵਿਛ ਗਈ ਹੈ ਅਤੇ ਖਰਾਬ ਹੋ ਰਹੀ ਹੈ। ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ਤੇ ਕਿਸਾਨ ਚਿੰਤਾ ‘ਚ ਹਨ। -PTC News-
punjab-news punjabi-news heavy-rainfall heavy-rainfall-in-punjab heavy-rainfall-and-hailstorm-in-punjab %e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%ae%e0%a9%80%e0%a8%82%e0%a8%b9-%e0%a8%a4%e0%a9%87-%e0%a8%97%e0%a9%9c%e0%a9%87%e0%a8%ae%e0%a8%be%e0%a8%b0%e0%a9%80
Advertisment

Stay updated with the latest news headlines.

Follow us:
Advertisment