Sat, Apr 20, 2024
Whatsapp

ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ 2 ਤਸਕਰ ਗ੍ਰਿਫਤਾਰ

Written by  Jashan A -- January 30th 2020 12:44 PM -- Updated: January 30th 2020 12:47 PM
ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ 2 ਤਸਕਰ ਗ੍ਰਿਫਤਾਰ

ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ 2 ਤਸਕਰ ਗ੍ਰਿਫਤਾਰ

Heroin Found In Khanna:  ਪੰਜਾਬ 'ਚ ਨਸ਼ਿਆਂ ਦੀ ਆਮਦ ਲਗਾਤਰ ਵਧਦੀ ਜਾ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ 'ਕੁਝ ਨਸ਼ੇ ਦੀ ਖੇਪ ਪਹੁੰਚਾਈ ਜਾ ਰਹੀ ਹੈ,ਜਿਨ੍ਹਾਂ 'ਤੇ ਪੁਲਿਸ ਵੱਲੋਂ ਨਕੇਲ ਵੀ ਕਸੀ ਰਹੀ ਹੈ ਤੇ ਪੁਲਿਸ ਉਸ 'ਚ ਕਾਮਯਾਬ ਵੀ ਹੋ ਰਹੀ ਹੈ। Heroin Found In Khanna | ਖੰਨਾ ਪੁਲਿਸ ਨੇ ਬਰਾਮਦ ਕੀਤੀ ਹੈਰੋਇਨ | Punjabi Newsਇਸ ਦੇ ਤਹਿਤ ਹੀ ਅੱਜ ਖੰਨਾ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਪਾਸੋਂ 2 ਕਿੱਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ। ਹੋਰ ਪੜ੍ਹੋ:ਦਿੱਲੀ ਪੁਲਿਸ ਨੇ ISIS ਦੇ ਤਿੰਨ ਅੱਤਵਾਦੀ ਕੀਤੇ ਗ੍ਰਿਫਤਾਰ, ਪੁੱਛਗਿੱਛ ਜਾਰੀ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਦੀਪ ਸਿੰਘ ਅਤੇ ਰਿਤੇਸ਼ ਸ਼ਰਮਾ ਵਾਸੀ ਵਿਕਾਸਪੁਰੀ ਨਵੀਂ ਦਿੱਲੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। Heroin Found In Khanna | ਖੰਨਾ ਪੁਲਿਸ ਨੇ ਬਰਾਮਦ ਕੀਤੀ ਹੈਰੋਇਨ | Punjabi Newsਦੱਸਣਯੋਗ ਹੈ ਕਿ ਸੂਬੇ 'ਚ ਨਸ਼ਿਆਂ ਦੀ ਆਮਦ ਵਧਣ ਕਾਰਨ ਪੰਜਾਬ ਦੀ ਜਵਾਨੀ ਇਸ ਦਲਦਲ 'ਚ ਫਸਦੀ ਜਾ ਰਹੀ ਹੈ ਤੇ ਨਸ਼ੇ ਕਾਰਨ ਆਏ ਦਿਨ ਸੂਬੇ 'ਚ ਕਈ ਘਰਾਂ ਸੱਥਰ ਵਿਛ ਰਹੇ ਹਨ। -PTC News


Top News view more...

Latest News view more...