ਹੈਰੋਇਨ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਏ.ਐੱਸ.ਆਈ. ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

heroin Smuggling case Arrested ASI Shot suicide
ਹੈਰੋਇਨ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਏ.ਐੱਸ.ਆਈ. ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਹੈਰੋਇਨ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਏ.ਐੱਸ.ਆਈ. ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ:ਅੰਮ੍ਰਿਤਸਰ : ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐਫ.) ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਦੋ ਥਾਣੇਦਾਰਾਂ ਵਿਚੋਂ ਇਕ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਏ.ਐਸ.ਆਈ. ਅਵਤਾਰ ਸਿੰਘ ਵਜੋਂ ਹੋਈ ਹੈ , ਜੋ ਕਿ ਥਾਣਾ ਘਰਿੰਡਾ ਵਿਖੇ ਤਾਇਨਾਤ ਸੀ। ਫਿਲਹਾਲ ਐੱਸ.ਟੀ.ਐੱਫ. ਸੈੱਲ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

heroin Smuggling case Arrested ASI Shot suicide
ਹੈਰੋਇਨ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਏ.ਐੱਸ.ਆਈ. ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਇਸ ਦੋਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਥਾਣੇ ‘ਚ ਗ੍ਰਿਫਤਾਰ ਕਰਕੇ ਉਸ ਥਾਣੇ ‘ਚ ਐੱਨ.ਡੀ.ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਇਹ ਦੋਵੇਂ ਏ.ਐੱਸ.ਆਈ. ਲਈ ਕਿੰਗ-ਪਿਨ ਦੀ ਗ੍ਰਿਫਤਾਰੀ ਲਈ ਟਰੈਪ ਲਾਇਆ ਗਿਆ ਸੀ। ਜਦੋਂ ਕਿ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਦੋਵੇਂ ਪੁਲਿਸ ਅਧਿਕਾਰੀ ਕਿਸੇ ਵੱਡੇ ਸਮੱਗਲਰ ਨਾਲ ਜੁੜੇ ਹੋਏ ਸਨ।

heroin Smuggling case Arrested ASI Shot suicide
ਹੈਰੋਇਨ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਏ.ਐੱਸ.ਆਈ. ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ਬੰਦ ਦੌਰਾਨ ਪ੍ਰਦਰਸ਼ਨ ਨੂੰ ਲੈ ਕੇ ਅੱਤਵਾਦੀ ਘੁਸਪੈਠ ਦਾ ਖ਼ਤਰਾ, ਹਾਈ ਅਲਰਟ ਜਾਰੀ

ਜ਼ਿਕਰਯੋਗ ਹੈ ਕਿ ਐੱਸ.ਟੀ.ਐੱਫ. ਸੈੱਲ ਨੇ ਬੀਤੀ ਰਾਤ ਥਾਣਾ ਘਰਿੰਡਾ ‘ਚ ਤੈਨਾਤ ਮ੍ਰਿਤਕ ਏ.ਐੱਸ.ਆਈ. ਅਵਤਾਰ ਸਿੰਘ ਅਤੇ ਏ.ਐੱਸ.ਆਈ. ਜ਼ੋਰਾਵਰ ਸਿੰਘ ਨੂੰ ਹੈਰੋਇਨ ਤਸਕਰੀ ‘ਚ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਚ ਲਿਆ ਜਾਣਾ ਸੀ ਪਰ ਅੱਜ ਉਨ੍ਹਾਂ ‘ਚੋਂ ਇਕ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।
-PTCNews