ਗੈਂਗਸਟਰ ਜੈਪਾਲ ਭੁੱਲਰ ਦਾ ਮੁੜ ਹੋਵੇਗਾ ਪੋਸਟਮਾਰਟਮ

By Jagroop Kaur - June 21, 2021 3:06 pm

ਕੋਲਕਾਤਾ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਅੰਤਿਮ ਸੰਸਕਾਰ ਅਜੇ ਤੱਕ ਨਹੀਂ ਕੀਤਾ ਗਿਆ। ਜੈਪਾਲ ਦੇ ਪਰਿਵਾਰ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਪਟੀਸ਼ਨ ‘ਤੇ ਅੱਜ ਸੁਣਵਾਈ ਹੋਈ । ਜਿਸ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਮਨਜ਼ੂਰ ਕਰਦੇ ਹੋਏ ਦੋਬਾਰਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ , ਤੇ ਇਹ ਪੋਸਟਮਾਰਟਮ ਭਲਕੇ ਯਾਨੀ ਕਿ 22 ਜੂਨ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਖੇ ਕੀਤਾ ਜਾਵੇਗਾ।

Read More : ਅੰਮ੍ਰਿਤਸਰ ‘ਚ ਲੱਗੇ ‘ਕੇਜਰੀਵਾਲ ਗੋ ਬੈਕ’ ਦੇ ਨਾਅਰੇ, ਕੁੰਵਰ ਵਿਜੈਪ੍ਰਤਾਪ ਨੇ ਕੀਤੀ ‘ਆਪ’ ‘ਚ...

ਇਸ ਦੇ ਨਾਲ ਹੀ ਕੋਰਟ ਨੇ ਕੱਲ ਸਵੇਰੇ 10 ਵਜੇ ਪਰਿਵਾਰ ਨੂੰ ਪੋਸਟਮਾਰਟਮ ਲਈ ਭੁੱਲਰ ਦੀ ਮ੍ਰਿਤ ਦੇਹ ਨੂੰ ਪੀਜੀਆਈ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਨਕਾਉਂਟਰ ਤੋਂ ਬਾਅਦ ਪਰਿਵਾਰ ਨੇ ਇਲਜ਼ਾਮ ਲਾਏ ਸਨ ਕਿ ਇਨਕਾਉਂਟਰ ਤੋਂ ਪਹਿਲਾਂ , ਜੈ ਪਾਲ ਭੁੱਲਰ ਨਾਲ ਤਸ਼ੱਦਦ ਕੀਤਾ ਗਿਆ ਸੀ |

High court approves yachika of gangster Jaipal Bhullar's fatherRead More : ਕੋਰੋਨਾ ਮਹਾਂਮਾਰੀ ‘ਚ ਯੋਗਾ ਹੀ ਇਕ ਉਮੀਦ ਦੀ ਕਿਰਨ: ਪ੍ਰਧਾਨ ਮੰਤਰੀ ਮੋਦੀ

ਉਸ ਦੀਆਂ ਹੱਡੀਆਂ ਤੱਕ ਟੂਟੀਆਂ ਹੋਈਆਂ ਸਨ। ਇਸ ਦੇ ਲਈ ਪਰਿਵਾਰ ਪਹਿਲਾਂ ਕੀਤੇ ਗਏ ਪੋਸਟਮਾਰਟਮ ਤੋਂ ਨਾ ਖੁਸ਼ ਸਨ। ਜੈ ਪਾਲ ਦੇ ਪਿਤਾ ਨੇ ਕਿਹਾ ਕਿ ਪਹਿਲਾਂ ਵਾਲਾ ਪੋਸਟਮਾਰਟਮ ਪੁਲਿਸ ਨੇ ਪਰਿਵਾਰ ਨਾਲ ਸਾਂਝਾ ਨਹੀਂ ਕੀਤਾ ਸੀ। ਜਿਸ ਕਾਰਨ ਉਨਾਂ ਵੱਲੋਂ ਜਰੂਰੀ ਸੀ ਕਿ ਪੁੱਤਰ ਦਾ ਪੋਸਟਮਾਰਟਮ ਕਰਵਾਇਆ ਜਾਵੇ।

adv-img
adv-img