ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਵੱਡਾ ਝਟਕਾ, ਪੈਰੋਲ ਦੇਣ ਤੋਂ ਕੀਤੀ ਨਾਂਹ

Ram Rahim

ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਵੱਡਾ ਝਟਕਾ, ਪੈਰੋਲ ਦੇਣ ਤੋਂ ਕੀਤੀ ਨਾਂਹ,ਚੰਡੀਗੜ੍ਹ: ਸਾਧਵੀਆਂ ਨਾਲ ਯੋਨ ਸੋਸ਼ਣ ਮਾਮਲੇ ਅਤੇ ਪੱਤਰਕਾਰ ਛੱਤਰਪਤੀ ਦੀ ਹੱਤਿਆ ਕੇਸ ‘ਚ ਰੋਹਤਕ ਜੇਲ੍ਹ ‘ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਵੱਡਾ ਝਟਕਾ ਲੱਗਾ ਹੈ। ਦਰਅਸਲ, ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਨਾਂਹ ਕਰ ਦਿੱਤੀ ਹੈ।

Ram Rahimਮਿਲੀ ਜਾਣਕਾਰੀ ਮੁਤਾਬਕ ਹਾਈ ਕੋਰਟ ’ਚ ਰਾਮ ਰਹੀਮ ਦੀ ਪਤਨੀ ਨੇ ਪਟੀਸ਼ਨ ਦਾਖਲ ਕੀਤੀ ਸੀ। ਜਿਸ ’ਚ ਉਸ ਨੇ ਬੀਮਾਰ ਮਾਂ ਦੀ ਇਲਾਜ ਲਈ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਸੀ।

ਹੋਰ ਪੜ੍ਹੋ: ਕੀ ਪੰਜਾਬ ਪੁਲੀਸ ਨੂੰ ਬਾਥਰੂਮ ‘ਚ ਵੜ ਕੇ ਗ੍ਰਿਫਤਾਰ ਕਰਨ ਦਾ ਲਾਇਸੰਸ ਮਿਲ ਗਿਆ ?

Ram Rahimਜਿਸ ਨੂੰ ਕੋਰਟ ਨੇ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਕਿਸ ਹੈਸੀਅਤ ਨਾਲ ਰਾਮ ਰਹੀਮ ਦੀ ਪਤਨੀ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ।

Ram Rahimਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਮ ਰਹੀਮ ਤਿੰਨ ਵਾਰ ਪੈਰੋਲ ਦੀ ਅਰਜ਼ੀ ਲਾ ਚੁਕੇ ਹਨ। ਪਹਿਲੀ ਵਾਰ ਧੀ ਦੇ ਵਿਆਹ ਦੀ, ਦੂਜੀ ਵਾਰ ਡੇਰੇ ਦੀ ਜ਼ਮੀਨ ’ਤੇ ਖੇਤੀ ਲਈ ਅਤੇ ਤੀਜੀ ਵਾਰ ਮਾਂ ਦੇ ਇਲਾਜ ਲਈ ਪਰ ਹਰ ਵਾਰ ਕੋਰਟ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ।

-PTC News