NCC ਡਾਇਰੈਕਟੋਰੇਟ ਦੀ ਟਰੇਨਿੰਗ ਨੂੰ ਲੈ ਕੇ ਉੱਚ ਪੱਧਰੀ ਸੈਮੀਨਾਰ
ਚੰਡੀਗੜ੍ਹ:ਐਨ ਸੀ ਸੀ ਟਰੇਨਿੰਗ ਸਕੂਲ ਰੋਪੜ ਵਿਖੇ 23 ਪੰਜਾਬ ਬਟਾਲੀਅਨ ਐਨ ਸੀ ਸੀ ਦੀ ਦੇਖ–ਰੇਖ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦਾ ਐਨ ਸੀ ਸੀ ਦੀ ਟਰੇਨਿੰਗ ਨੂੰ ਲੈ ਕੇ ਉੱਚਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ 8 ਗਰੁੱਪ ਕਮਾਂਡਰਾਂ ਅਤੇ ਤਕਰੀਬਨ 70 ਯੂਨਿਟਾਂ ਕੇ ਸੂਬੇਦਾਰ ਮੇਜਰਾਂ ਨੇ ਹਿੱਸਾ ਲਿਆ। ਸੈਮੀਨਾਰ ਦਾ ਮੁੱਖ ਮਕਸਦ ਟਰੇਨਿੰਗ ਪ੍ਰਭਾਵਸ਼ੀਲਤਾ ਨੂੰ ਵਧਾਉਣਾ ਅਤੇ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਨੂੰ ਘੱਟ ਕਰਨਾ ਸੀ। ਇਹ ਸੈਮੀਨਾਰ ਮੇਜਰ ਜਰਨਲ ਰਾਜੀਵ ਛਿੱਬਰ, ਸੈਨਾ ਮੈਡਲ, ਏ ਡੀ ਜੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ , ਐਨ ਸੀ ਸੀ ਡਾਇਰੈਕਟੋਰੇਟ ਦੀ ਅਗਵਾਈ ਵਿਚ ਕੀਤਾ ਗਿਆ। ਸੈਮੀਨਾਰ ਦੀ ਅਗਵਾਈ ਬ੍ਰਿਗੇਡੀਅਰ ਰਾਜੀਵ ਸ਼ਰਮਾ ਗਰੁੱਪ ਕਮਾਂਡਰ, ਐਨ ਸੀ ਸੀ ਪਟਿਆਲਾ ਨੇ ਕੀਤੀ। ਐਨ ਸੀ ਸੀ ਕੈਡਿਟਸ ਨੂੰ ਕਿਸ ਤਰ੍ਹਾਂ ਨਵੇਂ–ਨਵੇਂ ਤਰੀਕਿਆਂ ਨਾਲ ਟਰੇਨਿੰਗ ਦੇਣ ਅਤੇ ਟਰੇਨਿੰਗ ਦੇ ਦੌਰਾਨ ਕੈਡਿਟਸ ਨੂੰ ਕੈਂਪਸ ਵਿਚ ਲਿਖਤ ਅਤੇ ਪ੍ਰੈਕਟੀਕਲ ਅਭਿਆਸ ਕਰਾਇਆ ਜਾਵੇ, ਜਿਸ ਨਾਲ ਕੈਡਿਟਸ ਆਪਣਾ ਮਕਸਦ ਹਾਸਲ ਕਰ ਸਕਣ, ਉਤੇ ਵਿਚਾਰ ਕੀਤਾ ਗਿਆ। ਏ ਡੀ ਜੀ ਸਾਹਿਬ ਨੇ ਦੱਸਿਆ ਕਿ ਭਵਿੱਖ ਵਿਚ ਕੈਡਿਟਸ ਨੂੰ ਹੋਰ ਵੀ ਵਧੀਆ ਢੰਗ ਨਾਲ ਟਰੇਨਿੰਗ ਦੇਣੀ ਹੈ, ਕਿਸੇ ਵੀ ਤਰ੍ਹਾਂ ਦੀ ਚੁਣੌਤੀ ਆਵੇ ਉਸ ਦਾ ਅਸੀਂ ਪਹਿਲਾਂ ਤੋਂ ਹੀ ਹੱਲ ਲੱਭਣਾ ਹੈ। ਕੈਡਿਟਸ ਨੂੰ ਦੇਸ਼ ਦੇ ਬਿਹਤਰ ਨਾਗਰਿਕ ਬਣਾਉਣਾ ਹੈ। ਅੰਤ ਵਿਚ ਸੈਮੀਨਾਰ ਵਿਚ ਭਾਗ ਲੈਣ ਵਾਲੇ ਸਾਰੇ ਅਧਿਕਾਰੀਆਂ ਦਾ ਗਰੁੱਪ ਫੋਟੋ ਕੀਤਾ ਗਿਆ। ਇਹ ਪ੍ਰੋਗਰਾਮ ਕਰਨਲ ਸ਼ਸ਼ੀ ਭੂਸ਼ਣ ਰਾਣਾ, ਕਮਾਂਡਿੰਗ ਅਫ਼ਸਰ, 23 ਪੰਜਾਬ ਬਟਾਲੀਅਨ ਐਨ ਸੀ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਲਕਸ਼ਮੀ ਕਾਂਤ ਅਗਰਵਾਲ ਦੀ ਦੇਖ–ਰੇਖ ਵਿਚ ਸਫ਼ਲਤਾਪੂਰਵਕ ਸੰਪੱਨ ਹੋਇਆ। ਇਹ ਵੀ ਪੜ੍ਹੋ:ਨਵਜੋਤ ਕੌਰ ਸਿੱਧੂ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ -PTC News