ਪੰਜਾਬ

ਬਠਿੰਡਾ 'ਚ ਮਹਿਲਾ ਕਾਂਸਟੇਬਲ ਅਤੇ ਉਸਦੇ ਸਾਥੀ ਵੱਲੋਂ ਸਰਕਾਰੀ ਹਸਪਤਾਲ 'ਚ ਹਾਈ ਵੋਲਟੇਜ ਡਰਾਮਾ

By Jasmeet Singh -- July 27, 2022 6:00 pm -- Updated:July 27, 2022 6:19 pm

ਬਠਿੰਡਾ, 27 ਜੁਲਾਈ: ਪੰਜਾਬ ਪੁਲਸ ਦੀ ਇਕ ਮਹਿਲਾ ਕਾਂਸਟੇਬਲ ਨੇ ਆਪਣੇ ਸਾਥੀ ਬਲਵਿੰਦਰ ਸਿੰਘ ਦੀ ਪਤਨੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਨਤੀਜਾ ਵੱਜੋਂ ਉਕਤ ਔਰਤਾਂ ਲੜਦੀਆਂ ਹੋਈਆਂ ਐਮਰਜੈਂਸੀ ਤੋਂ ਬਾਹਰ ਗੁਥਮਗੁੱਥੀ ਹੋ ਗਈਆਂ। ਬਲਵਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਕਾਂਸਟੇਬਲ ਦਾ ਉਸਦੇ ਪਤੀ ਨਾਲ ਅਫੇਅਰ ਚਲਦਾ ਪਿਆ।

ਡੀਐੱਸਪੀ ਸਿਟੀ ਇੱਕ ਦੀ ਅਗਵਾਈ ਵਿਚ ਆਈ ਪੁਲਿਸ ਫੋਰਸ ਨੇ ਉਕਤ ਕਾਂਸਟੇਬਲ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰਕੇ ਥਾਣੇ ਭੇਜ ਦਿੱਤਾ ।

ਜ਼ਿਕਰਯੋਗ ਹੈ ਕਿ ਕਾਂਸਟੇਬਲ ਨੂੰ ਹਿਰਾਸਤ ਵਿੱਚ ਲੈਣ ਲਈ ਪੁਲਿਸ ਨੂੰ ਦੋ ਘੰਟੇ ਤੱਕ ਮੁਸ਼ੱਕਤ ਕਰਨੀ ਪਈ ਇਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਬੱਸ ਅੱਡਾ ਪੁਲਿਸ ਚੌਕੀ ਦੇ ਮੁਲਾਜ਼ਮ ਅਤੇ ਮਹਿਲਾ ਥਾਣੇ ਦੀ ਐਸਐਚਓ ਦੀ ਅਗਵਾਈ ਵਿੱਚ ਆਈਆਂ ਮਹਿਲਾ ਮੁਲਾਜ਼ਮਾਂ ਨੇ ਹੰਗਾਮਾ ਕਰਨ ਵਾਲੀ ਕਾਂਸਟੇਬਲ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ।

ਹੁਣ ਡਾਕਟਰਾਂ ਦੀ ਸ਼ਿਕਾਇਤ 'ਤੇ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਅਤੇ ਉਸ ਦੇ ਸਾਥੀ ਬਲਵਿੰਦਰ ਸਿੰਘ ਨੇ ਆਪਣੀ ਹੀ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੋ ਕੇ ਫਿਨਾਇਲ ਪੀ ਲਈ ਸੀ।

ਦੋਵਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਡਾਕਟਰਾਂ ਨੂੰ ਮਿਲ ਕੇ ਦੱਸਿਆ ਕਿ ਉਹ ਫਿਨਾਇਲ ਪੀ ਕੇ ਆਏ ਸਨ ਤੇ ਮਰਨਾ ਚਾਹੁੰਦੇ ਹਨ।

ਜਦੋਂ ਐਮਰਜੈਂਸੀ ਵਿੱਚ ਤਾਇਨਾਤ ਸਟਾਫ ਨਰਸਾਂ ਨੇ ਉਨ੍ਹਾਂ ਦਾ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਹਾਈ ਵੋਲਟੇਜ ਡਰਾਮਾ ਆਰੰਭ ਦਿੱਤਾ। ਸਟਾਫ ਨਰਸਾਂ ਨੇ ਸ਼ਿਕਾਇਤ ਕੀਤੀ ਕਿ ਇਨ੍ਹਾਂ ਐੱਸਐੱਮਓ ਨਾਲ ਵੀ ਦੁਰਵਿਵਹਾਰ ਕੀਤਾ।

ਦੇਖਦੇ ਹੀ ਦੇਖਦੇ ਸਿਵਲ ਹਸਪਤਾਲ ਜੰਗ ਦਾ ਅਖਾੜਾ ਬਣ ਗਿਆ, ਜਿੱਥੇ ਸਾਰੇ ਡਾਕਟਰ ਅਤੇ ਸਟਾਫ ਕੰਮ ਛੱਡ ਕੇ ਗੁੱਥਮ-ਗੁੱਥੀ ਹੋ ਗਏ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।

ਇਹ ਘਟਨਾ ਬੁੱਧਵਾਰ ਦੀ ਹੈ, ਫਿਲਹਾਲ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

-PTC News

  • Share