ਹੋਰ ਖਬਰਾਂ

ਲੁੱਟ ਖੋਹ ਤੋਂ ਬਾਅਦ ਸੜਕ ਵਿਚਕਾਰ ਹਾਈ ਵੋਲਟੇਜ ਡਰਾਮਾ, ਮਾਮਲਾ ਸੁਣ ਪੁਲਿਸ ਵੀ ਹੋਈ ਹੈਰਾਨ

By Jasmeet Singh -- April 28, 2022 6:00 pm -- Updated:April 28, 2022 6:44 pm

ਗੜ੍ਹਸ਼ੰਕਰ, 28 ਅਪ੍ਰੈਲ: ਅੱਜ ਸਵੇਰੇ 11.30 ਵਜੇ ਦੇ ਕਰੀਬ ਮਾਹਿਲਪੁਰ ਸ਼ਹਿਰ ਦੀ ਹੁਸ਼ਿਆਰਪੁਰ ਰੋਡ 'ਤੇ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਇਕ ਵਾਹਨ 'ਤੇ ਸਵਾਰ ਮੁੰਡਾ ਕੁੜੀ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਕੁੱਝ ਨੌਜਵਾਨਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫਗਵਾੜਾ ਰੋਡ 'ਤੇ ਕਾਬੂ ਕਰ ਲਿਆ।

ਇਹ ਵੀ ਪੜ੍ਹੋ: ਬਿਜਲੀ ਕੱਟਾਂ ਨੂੰ ਲੈ ਕੇ ਨਵਜੋਤ ਸਿੱਧੂ ਨੇ AAP ਸਰਕਾਰ ਨੂੰ ਘੇਰਿਆ

ਉਸ ਦਰਮਿਆਨ ਮੋਟਰਸਾਈਕਲ ਸਵਾਰਾਂ ਨੇ ਵੀ ਖੋਹਿਆ ਹੋਇਆ ਪਰਸ ਬਚਨ ਦੀ ਖਾਤਿਰ ਇਕ ਦੁਕਾਨ ਵਿਚ ਸੁੱਟ ਦਿੱਤਾ। ਹਾਲਾਂਕਿ ਲੋਕਾਂ ਨੇ ਉਹਨਾਂ ਨੂੰ ਤੁਰੰਤ ਕਾਬੂ ਕਰਕੇ ਥਾਣਾ ਮਾਹਿਲਪੁਰ ਦੀ ਪੁਲਿਸ ਹਵਾਲੇ ਕਰ ਦਿੱਤਾ। ਜਦੋਂ ਇਸ ਲੁੱਟ ਖੋਹ ਵਿਚ ਸ਼ਾਮਿਲ ਔਰਤ ਨੂੰ ਪੁਲਿਸ ਹਵਾਲੇ ਕੀਤਾ ਜਾ ਰਿਹਾ ਸੀ ਤਾਂ ਮਾਮਲਾ ਜਾਣ ਪੁਲਿਸ ਵੀ ਦੰਦਾਂ ਹੇਠਾਂ ਜੀਭ ਲੈਣ ਲਈ ਮਜਬੂਰ ਹੋ ਗਈ।

ਦਰਅਸਲ ਥਾਣੇ ਵਿੱਚ ਪਹਿਲਾਂ ਤੋਂ ਹੀ ਸ਼ਿਕਾਇਤ ਦਰਜ ਕਰਵਾਉਣ ਆਏ ਹੋਏ ਅਕਸ਼ੇ ਪੁੱਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਪੈਸੇ ਕਢਵਾ ਕੇ ਸ਼ਹਿਰ ਤੋਂ ਬਾਹਵਾਰ ਇਕ ਹੋਟਲ ਵਿਚ ਜਾ ਰਿਹਾ ਸੀ ਤਾਂ ਕਿਸੇ ਨੇ ਉਸ ਦਾ ਪਰਸ ਖੋਹ ਲਿਆ। ਜਦੋਂ ਪੁਲਿਸ ਲੁੱਟ ਖੋਹ ਵਿਚ ਮੌਜੂਦ ਉਸ ਮੁੰਡੇ ਕੁੜੀ ਨੂੰ ਕਾਬੂ ਕਰ ਥਾਣੇ ਲਿਆਈ ਤਾਂ ਪੁਲਿਸ ਵੀ ਹੱਕੀ ਬੱਕੀ ਰਹਿ ਗਈ।

ਅਕਸ਼ੇ ਨੇ ਦੱਸਿਆ ਵੀ ਇਹ ਉਹੀ ਕੁੜੀ ਸੀ ਜਿਸਨੇ ਉਸਨੂੰ ਦੋਸਤੀ ਦਾ ਝਾਂਸਾ ਦੇ ਕੇ ਉਸਦਾ ਬਟੂਆ ਖੋਹ ਲਿਆ ਸੀ ਤੇ ਇਸ ਮੁੰਡੇ ਨਾਲ ਬਾਈਕ 'ਤੇ ਫਰਾਰ ਹੋ ਗਈ ਸੀ। ਜਿਸ ਹੋਟਲ 'ਚ ਕੁੜੀ ਨੇ ਅਕਸ਼ੇ ਨੂੰ ਝਾਂਸਾ ਦੇ ਕੇ ਆਪਣਾ ਸ਼ਿਕਾਰ ਬਣਾਇਆ, ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੁੰਡਾ ਕੁੜੀ ਲੁੱਟ ਦੇ ਪੈਸਿਆਂ ਨਾਲ ਉਸੀ ਹੋਟਲ 'ਚ ਰੰਗ ਰਲੀਆਂ ਮਨਾਉਣ ਜਾ ਰਹੇ ਸਨ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਇਸ ਤੋਂ ਬਾਅਦ ਲੁਟੇਰਿਆਂ ਨੇ ਜੋ ਖੁਲਾਸਾ ਕੀਤਾ ਉਹ ਹੋਰ ਵੀ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਲਿਖਾਉਣ ਆਇਆ ਨੌਜਵਾਨ ਵੀ ਉਸੇ ਹੋਟਲ ਵਿਚ ਰੰਗ ਰਲੀਆਂ ਮਨਾਉਣ ਆਇਆ ਸੀ ਅਤੇ ਤਾਂ ਹੀ ਉਨ੍ਹਾਂ ਉਸਨੂੰ ਆਪਣਾ ਸ਼ਿਕਾਰ ਬਣਾਇਆ ਸੀ।

ਇਹ ਵੀ ਪੜ੍ਹੋ: ਬਿਜਲੀ ਕੱਟਾਂ ਨੂੰ ਲੈ ਕੇ ਨਵਜੋਤ ਸਿੱਧੂ ਨੇ AAP ਸਰਕਾਰ ਨੂੰ ਘੇਰਿਆ

ਜਿਸ ਔਰਤ ਤੋਂ ਪਰਸ ਲੁੱਟਿਆ ਗਿਆ ਸੀ ਉਸ ਨੇ ਤਾਂ ਆਪਣਾ ਪਰਸ ਮਿਲਦੇ ਹੀ ਮਾਮਲੇ ਤੋਂ ਪਰ੍ਹਾਂ ਹੋਣਾਂ ਹੀ ਲਾਜ਼ਮੀ ਸਮਝਿਆ, ਪਰ ਪੁਲਿਸ ਹੁਣ ਰੰਗ ਰਲੀਆਂ ਮਨਾਉਣ ਦੇ ਸ਼ੌਕੀਨ ਦੋਵੇਂ ਮੁੰਡਿਆਂ ਤੇ ਕੁੜੀ ਨੂੰ ਕਾਬੂ ਕਰਕੇ ਮਾਮਲੇ ਦੀ ਪੜਤਾਲ ਕਰ ਰਹੇ ਹਨ।

-PTC News

  • Share