ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ 15 ਦਿਨਾਂ ‘ਚ ਜਿੱਤਿਆ ਚੌਥਾ ਗੋਲਡ ਮੈਡਲ , ਅਸਾਮ ਹੜ੍ਹ ਪੀੜਤਾਂ ਨੂੰ ਦਿੱਤੀ ਅੱਧੀ ਸੈਲਰੀ

Hima Das won the fourth gold medal in 15 days
ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ 15 ਦਿਨਾਂ 'ਚ ਜਿੱਤਿਆ ਚੌਥਾ ਗੋਲਡ ਮੈਡਲ , ਅਸਾਮ ਹੜ੍ਹ ਪੀੜਤਾਂ ਨੂੰ ਦਿੱਤੀ ਅੱਧੀ ਸੈਲਰੀ

ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ 15 ਦਿਨਾਂ ‘ਚ ਜਿੱਤਿਆ ਚੌਥਾ ਗੋਲਡ ਮੈਡਲ , ਅਸਾਮ ਹੜ੍ਹ ਪੀੜਤਾਂ ਨੂੰ ਦਿੱਤੀ ਅੱਧੀ ਸੈਲਰੀ :ਨਵੀਂ ਦਿੱਲੀ : ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਹਿਮਾ ਦਾਸ ਨੇ ਪਿਛਲੇ 15 ਦਿਨਾਂ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ‘ਚ ਚੌਥਾ ਗੋਲਡ ਮੈਡਲ ਜਿੱਤਿਆ ਹੈ।ਚੈੱਕ ਗਣਰਾਜ ‘ਚ ਚੱਲ ਰਹੀ ਟਬੋਰ ਐਥਲੈਟਿਕਸ ਮੀਟ ‘ਚ ਉਨ੍ਹਾਂ ਨੇ ਇਹ ਮੈਡਲ ਆਪਣੇ ਨਾਂ ਕੀਤਾ।

Hima Das won the fourth gold medal in 15 days
ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ 15 ਦਿਨਾਂ ‘ਚ ਜਿੱਤਿਆ ਚੌਥਾ ਗੋਲਡ ਮੈਡਲ , ਅਸਾਮ ਹੜ੍ਹ ਪੀੜਤਾਂ ਨੂੰ ਦਿੱਤੀ ਅੱਧੀ ਸੈਲਰੀ

ਹਿਮਾ ਨੇ ਚੈੱਕ ਗਣਰਾਜ ਵਿੱਚ ਚੱਲ ਰਹੇ ਟਬੋਰ ਅਥਲੈਟਿਕ ਮੀਟ ਵਿੱਚ ਬੁੱਧਵਾਰ (17 ਜੁਲਾਈ) ਨੂੰ ਇੱਕ ਹੋਰ ਸੋਨ ਤਮਗ਼ਾ ਆਪਣੇ ਨਾਮ ਕਰ ਲਿਆ ਹੈ। ਹਿਮਾ ਨੇ ਸਿਰਫ਼ 23.25 ਸੈਕਿੰਡ ਵਿੱਚ ਦੌੜ ਖ਼ਤਮ ਕਰਕੇ ਅੱਵਲ ਰਹੀ ਹੈ।ਇਸ ਤੋਂ ਪਹਿਲਾਂ 19 ਸਾਲ ਦੀ ਹਿਮਾ ਦਾਸ ਨੇ ਇਸੇ ਮਹੀਨੇ ਵੱਖ-ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ‘ਚ ਤਿੰਨ ਗੋਲਡ ਮੈਡਲ ਆਪਣੇ ਨਾਂ ਕੀਤੇ ਸਨ।

Hima Das won the fourth gold medal in 15 days
ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ 15 ਦਿਨਾਂ ‘ਚ ਜਿੱਤਿਆ ਚੌਥਾ ਗੋਲਡ ਮੈਡਲ , ਅਸਾਮ ਹੜ੍ਹ ਪੀੜਤਾਂ ਨੂੰ ਦਿੱਤੀ ਅੱਧੀ ਸੈਲਰੀ

ਪਹਿਲਾ ਗੋਲਡ: 2 ਜੁਲਾਈ ਨੂੰ ਹਿਮਾ ਨੇ ਪੋਜਨਾਨ ਅਥਲੈਟਿਕਸ ਗ੍ਰਾਂਡ ਪ੍ਰਿਕਸ ਵਿੱਚ 200 ਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਸੀ। ਉਸ ਨੇ ਦੌੜ ਨੂੰ 23.65 ਸੈਕਿੰਡ ਵਿੱਚ ਪੂਰਾ ਕੀਤਾ ਅਤੇ ਸੋਨੇ ਤਮਗ਼ਾ ਜਿੱਤਿਆ।ਦੂਜਾ ਗੋਲਡ: ਹਿਮਾ ਨੇ 7 ਜੁਲਾਈ ਨੂੰ ਪੋਲੈਂਡ ਵਿੱਚ ਕੁਟਨੋ ਅਥਲੈਟਿਕਸ ਮੀਟ ਵਿੱਚ 200 ਮੀਟਰ ਦੌੜ ਨੂੰ 23.97 ਸੈਕਿੰਡ ਵਿੱਚ ਪੂਰਾ ਕਰਕੇ ਸੋਨੇ ਦਾ ਤਮਗ਼ਾ ਜਿੱਤਿਆ।ਤੀਸਰਾ ਗੋਲਡ: ਹਿਮਾ ਨੇ 13 ਜੁਲਾਈ ਨੂੰ ਚੈੱਕ ਗਣਰਾਜ ਵਿੱਚ ਆਯੋਜਿਤ ਕਲਾਂਦੋ ਮੈਮੋਰੀਅਲ ਅਥਲੈਟਿਕਸ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਨੂੰ 23.43 ਸਕਿੰਟ ਪੂਰਾ ਕੀਤਾ।

Hima Das won the fourth gold medal in 15 days
ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ 15 ਦਿਨਾਂ ‘ਚ ਜਿੱਤਿਆ ਚੌਥਾ ਗੋਲਡ ਮੈਡਲ , ਅਸਾਮ ਹੜ੍ਹ ਪੀੜਤਾਂ ਨੂੰ ਦਿੱਤੀ ਅੱਧੀ ਸੈਲਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜਦੋਂ ਦੁਲਹਨ ਬਣੀ ਪ੍ਰਿਯੰਕਾ ਗਾਂਧੀ ਨੇ ਸ਼ੇਅਰ ਕੀਤੀ ਫ਼ੋਟੋ ਤਾਂ ਲੋਕ ਦੇਣ ਲੱਗੇ ਵਧਾਈਆਂ

ਦੱਸ ਦੇਈਏ ਕਿ ਹਿਮਾ ਦਾਸ ਨੇ ਆਪਣੀ ਸੈਲਰੀ ਦਾ ਅੱਧਾ ਹਿੱਸਾ ਅਸਾਮ ‘ਚ ਆਏ ਹੜ੍ਹ ਪੀੜਤਾਂ ਲਈ ਰਿਲੀਫ਼ ਫੰਡ ‘ਚ ਦਿੱਤਾ ਹੈ। ਹਿਮਾ ਦਾਸ ਦੇ ਇਸ ਫ਼ੈਸਲੇ ਦੀ ਪੂਰੇ ਦੇਸ਼ ‘ਚ ਸ਼ਲਾਘਾ ਹੋ ਰਹੀ ਹੈ।
-PTCNews