ਹਿਮਾਚਲ :ਬੱਦੀ ਦੇ ਕਿਸ਼ਨਪੁਰਾ ਇਲਾਕੇ ਅੰਦਰ ਇੱਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ,ਲੱਖਾਂ ਦਾ ਸਮਾਨ ਸੜ ਕੇ ਸੁਆਹ

Himachal: ​​Baddi Kishanpura area factory terrible fire

ਹਿਮਾਚਲ :ਬੱਦੀ ਦੇ ਕਿਸ਼ਨਪੁਰਾ ਇਲਾਕੇ ਅੰਦਰ ਇੱਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ,ਲੱਖਾਂ ਦਾ ਸਮਾਨ ਸੜ ਕੇ ਸੁਆਹ:ਹਿਮਾਚਲ : ਬੱਦੀ ਦੇ ਕਿਸ਼ਨਪੁਰਾ ਇਲਾਕੇ ‘ਚ ਇੱਕ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਅੱਗ ਦੇ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਅਤੇ 10 ਘੰਟੇ ਤੱਕ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਜਾਣਕਾਰੀ ਅਨੁਸਾਰ ਬੱਦੀ ਕਿਸ਼ਨਪੁਰਾ ਵਿੱਚ ਇੱਕ ਫ਼ੈਕਟਰੀ ਵਿੱਚ ਬੁੱਧਵਾਰ ਰਾਤ ਨੂੰ ਅੱਗ ਲੱਗ ਗਈ, ਜਿਸ ਕਾਰਨ ਫ਼ੈਕਟਰੀ ਦੇ ਗੋਦਾਮ ‘ਚ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਦੱਸ ਦੇਈਏ ਕਿ ਇਸ ਨਾਲ ਨੇੜਲੀਆਂ ਥਾਵਾਂ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ ਹੈ।ਅੱਗ ‘ਤੇ ਕਾਬੂ ਪਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ,ਜਿਨ੍ਹਾਂ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
-PTCNews