Fri, Apr 19, 2024
Whatsapp

ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ 2 ਭੈਣਾਂ ਦੀ ਹੋਈ ਮੌਤ

Written by  Jagroop Kaur -- November 13th 2020 06:30 PM -- Updated: November 13th 2020 06:32 PM
ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ 2 ਭੈਣਾਂ ਦੀ ਹੋਈ ਮੌਤ

ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ 2 ਭੈਣਾਂ ਦੀ ਹੋਈ ਮੌਤ

ਹਿਮਾਚਲ : ਸ਼ਿਮਲਾ ਵਿਖੇ ਸ਼ੁੱਕਰਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿਚ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ । 2 ਹੋਰ ਲੋਕ ਜ਼ਖਮੀ ਹੋ ਗਏ,ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਫੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਰੀਹ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਸ਼ਿਮਲਾ ਜ਼ਿਲ੍ਹੇ ਤੋਂ 100 ਕਿਲੋਮੀਟਰ ਦੂਰ ਰਾਮਪੁਰ ਸਬ ਡਵੀਜ਼ਨ ਦੇ ਅਧੀਨ ਨਨਖੜੀ ਖੇਤਰ 'ਚ ਇਹ ਹਾਦਸਾ ਹੋਇਆ। ਤਿੰਨ ਕੁੜੀਆਂ ਅਤੇ ਟੈਕਸੀ ਚਾਲਕ ਪਿੰਡ ਬੇਲੂ ਤੋਂ ਚਮਾਡਾ ਵੱਲ ਜਾ ਰਹੇ ਸਨ। ਸੁੰਨੀ ਮੋੜ ਕੋਲ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 150 ਮੀਟਰ ਹੇਠਾਂ ਖੱਡ 'ਚ ਜਾ ਡਿੱਗੀ। ਹੋਰ ਪੜ੍ਹੋ :ਪਾਕਿ ਨੇ ਕੀਤੀ ਸੀਜ਼ ਫਾਇਰ ਦੀ ਉਲੰਘਣਾ,ਭਾਰਤੀ ਫੌਜ ਦੇ 4 ਜਵਾਨ ਸ਼ਹੀਦ 8 ਅੱਤਵਾਦੀ ਕੀਤੇ ਢੇਰ ਹਾਦਸੇ 'ਚ ਮਰਨ ਵਾਲੀਆਂ ਭੈਣਾਂ 'ਚ ਇਕ 22 ਸਾਲਾ ਵਿਦਿਆ ਤੇ ਦੂਜੀ ਮ੍ਰਿਤਕ ਲੜਕੀ 18 ਸਾਲਾ ਅੰਜਲੀ ਨੇ ਖਨੇਰੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਜ਼ਖਮੀਆਂ ਦੀ ਪਹਿਚਾਣ ਟੈਕਸੀ ਚਾਲਕ ਸੂਰਜ ਵਾਸੀ ਨਿਰਮੰਡ ਅਤੇ ਇਕ ਹੋਰ ਮਹਿਲਾ ਇੰਦਰਾ ਵਾਸੀ ਟਾਂਗਰੀ ਨਨਖੜੀ ਦੇ ਤੌਰ 'ਤੇ ਹੋਈ ਹੈ।


Top News view more...

Latest News view more...