Advertisment

ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

author-image
Jashan A
Updated On
New Update
ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ
Advertisment
ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ,ਹਮੀਰਪੁਰ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇੱਕ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਸ ਦੌਰਾਨ 17 ਬੱਚੇ ਜ਼ਖਮੀ ਹੋ ਗਏ। ਦਰਅਸਲ ਅੱਜ ਸਵੇਰੇ ਸਲਾਸੀ ਪਿੰਡ ਦੇ ਨੇੜੇ ਇਕ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟ ਗਈ। ਇਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। himachal pardesh ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਘਟਨਾ ਦੀ ਸੂਚਨਾ ਮਿਲਦਿਆਂ ਇਲਾਕੇ 'ਚ ਹੜਕੰਪ ਮੱਚ ਗਿਆ ਤੇ ਲੋਕਾਂ ਨੇ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। huimachal pardesh ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਬਚਾਅ ਤੇ ਰਾਹਤ ਕੰਮ ਚਲਾਇਆ। ਜ਼ਖਮੀ ਬੱਚਿਆਂ ਨੂੰ ਬੱਸ ਵਿਚੋਂ ਕੱਢ ਕੇ ਹਮੀਰਪੁਰ ਦੇ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਗੱਲ ਕੀਤੀ।ਸਥਾਨਕ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News  -
punjabi-news latest-punjabi-news road-accident-news national-news news-in-punjabi latest-road-accident-news hamirpur-news
Advertisment

Stay updated with the latest news headlines.

Follow us:
Advertisment