ਹੋਰ ਖਬਰਾਂ

ਕਾਂਗੜਾ: ਸਟਾਫ਼ ਲੈ ਕੇ ਜਾ ਰਹੀ ਅਰਨੀ ਯੂਨੀਵਰਸਿਟੀ ਦੀ ਚੱਲਦੀ ਬੱਸ ਚੜ੍ਹੀ ਅੱਗ ਦੀ ਭੇਂਟ, ਦੇਖੋ ਵੀਡੀਓ

By Jashan A -- January 22, 2019 3:01 pm -- Updated:Feb 15, 2021

ਕਾਂਗੜਾ: ਸਟਾਫ਼ ਲੈ ਕੇ ਜਾ ਰਹੀ ਅਰਨੀ ਯੂਨੀਵਰਸਿਟੀ ਦੀ ਚੱਲਦੀ ਬੱਸ ਚੜ੍ਹੀ ਅੱਗ ਦੀ ਭੇਂਟ, ਦੇਖੋ ਵੀਡੀਓ,ਕਾਂਗੜਾ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਭਪੂ 'ਚ ਚੱਲਦੀ ਬੱਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਇੰਦੌਰਾ ਦੇ ਕਾਠਗੜ 'ਚ ਸਥਿਤ ਅਰਨੀ ਯੂਨੀਵਰਸਿਟੀ ਦੀ ਇੱਕ ਚੱਲਦੀ ਬਸ ਵਿੱਚ ਅੱਗ ਲੱਗ ਗਈ।

kangra ਕਾਂਗੜਾ: ਸਟਾਫ਼ ਲੈ ਕੇ ਜਾ ਰਹੀ ਅਰਨੀ ਯੂਨੀਵਰਸਿਟੀ ਦੀ ਚੱਲਦੀ ਬੱਸ ਚੜ੍ਹੀ ਅੱਗ ਦੀ ਭੇਂਟ, ਦੇਖੋ ਵੀਡੀਓ

ਘਟਨਾ ਦੇ ਸਮੇਂ ਬੱਸ 'ਚ ਕਾਲਜ ਸਟਾਫ ਬੈਠਾ ਹੋਇਆ ਸੀ। ਜਿਨ੍ਹਾਂ ਨੇ ਝੱਟਪੱਟ ਬਸ ਤੋਂ ਕੁੱਦ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਮੁਤਾਬਕ ਬੱਸ ਪਠਾਨਕੋਟ ਤੋਂ ਯੂਨੀਵਰਸਿਟੀ ਜਾ ਰਹੀ ਸੀ, ਜਿਸ 'ਚ ਕਰੀਬ 15 ਸਟਾਫ ਮੇਂਬਰ ਸਵਾਰ ਸਨ। ਕਰੀਬ ਨੌਂ ਵਜੇ ਜਦੋਂ ਬੱਸ ਭਪੂ ਅਤੇ ਦਰਿਆਡੀ ਦੇ ਵਿਚਕਾਰ ਪਹੁੰਚੀ ਤਾਂ ਅਚਾਨਕ ਇੰਜਨ ਵਲੋਂ ਧੂੰਆਂ ਨਿਕਲਣ ਲੱਗਿਆ ਅਤੇ ਇਕ ਦਮ ਅੱਗ ਲੱਗ ਗਈ।

kangra ਕਾਂਗੜਾ: ਸਟਾਫ਼ ਲੈ ਕੇ ਜਾ ਰਹੀ ਅਰਨੀ ਯੂਨੀਵਰਸਿਟੀ ਦੀ ਚੱਲਦੀ ਬੱਸ ਚੜ੍ਹੀ ਅੱਗ ਦੀ ਭੇਂਟ, ਦੇਖੋ ਵੀਡੀਓ

ਜਿਸ ਕਾਰਨ ਬੱਸ ਪੂਰੀ ਤਰ੍ਹਾਂ ਸੜ੍ਹ ਗਈ। ਗਨੀਮਤ ਰਹੀ ਕਿ ਸਾਰੇ ਸਵਾਰ ਲੋਕ ਸਮਾਂ ਰਹਿੰਦੇ ਬੱਸ ਤੋਂ ਹੇਠਾਂ ਉੱਤਰਨ ਵਿੱਚ ਸਫਲ ਰਹੇ, ਨਹੀਂ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

  • Share