ਰਾਤੋ-ਰਾਤ ਕਰੋੜਪਤੀ ਬਣਿਆ ਪੇਂਟਰ , ਨਿਕਲੀ 2 ਕਰੋੜ ਦੀ ਲਾਟਰੀ

Lottery

ਰਾਤੋ-ਰਾਤ ਕਰੋੜਪਤੀ ਬਣਿਆ ਪੇਂਟਰ , ਨਿਕਲੀ 2 ਕਰੋੜ ਦੀ ਲਾਟਰੀ,ਊਨਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਜਦੋ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਕੁਝ ਵਾਪਰਿਆ ਹਿਮਾਚਲ ਦੇ ਊਨਾ ‘ਚ ਰਹਿਣ ਵਾਲੇ ਸੰਜੀਵ ਕੁਮਾਰ ਪੇਂਟਰ ਨਾਲ, ਜੋ ਕਮੀ ਰਾਤੋਂ ਰਾਤ ਕਰੋੜਪਤੀ ਬਣ ਗਿਆ ਹੈ।

ਦਰਅਸਲ, ਇਸ ਪੇਂਟਰ ਨੇ ਦੀਵਾਲੀ ਦੀ ਲਾਟਰੀ ਟਿਕਟ ਖਰੀਦੀ ਸੀ। ਜਿਸ ਤੋਂ ਬਾਅਦ ਰਾਤੋ-ਰਾਤ ਇਸ ਦੀ ਕਿਸਮਤ ਚਮਕ ਉੱਠੀ ਅਤੇ ਹੁਣ ਇਹ ਕਰੋੜਪਤੀ ਪੇਂਟਰ ਬਣ ਗਿਆ ਹੈ। ਸੰਜੀਵ ਕੁਮਾਰ ਨੇ ਇਨ੍ਹਾਂ ਪੈਸਿਆਂ ਨੂੰ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਸੰਭਾਲ ਰੱਖਣ ਦੀ ਗੱਲ ਕਹੀ ਹੈ।

ਹੋਰ ਪੜ੍ਹੋ: ਬਲਜਿੰਦਰ ਕੌਰ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪਤੀ ਸੁਖਰਾਜ ਬੱਲ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

ਪੇਂਟਰ ਦਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੇ ਸੰਜੀਵ ਨੂੰ ਜਦੋਂ ਇਹ ਪਤਾ ਚੱਲਿਆ ਕਿ ਉਸ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਸੰਜੀਵ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਪੇਂਟ ਅਤੇ ਸਫੈਦੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਦੇ ਪਰਿਵਾਰ ਵਿਚ ਇਕ ਲੜਕੀ, ਇਕ ਲੜਕਾ ਘਰਵਾਲੀ ਅਤੇ ਪਿਤਾ ਹਨ। ਉਨ੍ਹਾਂ ਨੇ ਲਾਟਰੀ ਟਿਕਟ ਖਰੀਦਦੇ ਸਮੇਂ ਨਹੀਂ ਸੋਚਿਆ ਸੀ ਕਿ ਇੰਨਾ ਵੱਡਾ ਇਨਾਮ ਨਿਕਲੇਗਾ।

-PTC News