ਦੇਸ਼

ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਖੱਡ 'ਚ ਡਿੱਗੀ ਕਾਰ, ਪਤੀ-ਪਤਨੀ ਸਮੇਤ 4 ਦੀ ਮੌਤ

By Jashan A -- April 23, 2019 10:04 am -- Updated:Feb 15, 2021

ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਖੱਡ 'ਚ ਡਿੱਗੀ ਕਾਰ, ਪਤੀ-ਪਤਨੀ ਸਮੇਤ 4 ਦੀ ਮੌਤ,ਸਿਰਮੌਰ: ਦੇਸ਼ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

hp ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਖੱਡ 'ਚ ਡਿੱਗੀ ਕਾਰ, ਪਤੀ-ਪਤਨੀ ਸਮੇਤ 4 ਦੀ ਮੌਤ

ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ 'ਚ ਸੰਗੜਾਹ ਸਬ ਡਵੀਜ਼ਨ ਦੇ ਹਰੀਪੁਰ ਧਾਰ ਦੇ ਨੇੜੇ ਵਾਪਰਿਆ। ਇਸ ਹਾਦਸੇ 'ਚ ਪਤੀ-ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।

ਹੋਰ ਪੜ੍ਹੋ:ਹਿਮਾਚਲ ਦੇ ਬਿਲਾਸਪੁਰ ‘ਚ ਕਾਰ ਡਿੱਗੀ ਡੂੰਘੀ ਖੱਡ ‘ਚ, 2 ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਸੋਫਰ ਪਿੰਡ 'ਚ ਮਾਮੇ ਦੇ ਵਿਆਹ ਸਮਾਰੋਹ ਵਿਚ ਜਾ ਰਹੇ ਸਨ ਤੇ ਰਸਤੇ 'ਚ ਅਚਾਨਕ ਕਾਰ ਖੱਡ 'ਚ ਡਿੱਗ ਗਈ।

hp ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਖੱਡ 'ਚ ਡਿੱਗੀ ਕਾਰ, ਪਤੀ-ਪਤਨੀ ਸਮੇਤ 4 ਦੀ ਮੌਤ

ਮ੍ਰਿਤਕਾਂ ਦੀ ਪਛਾਣ ਚਾਲਕ ਸੁਰੇਸ਼ ਕੁਮਾਰ (30), ਗੁਰਿੰਦਰ ਸਿੰਘ (32) ਪੁੱਤਰ ਸੁਰਿੰਦਰ ਕੁਮਾਰ (37) ਨਿਵਾਸੀ ਕਫਲਾਣੂ ਤੇ ਉਸ ਦੀ ਪਤਨੀ ਰਕਸ਼ਾ ਦੇਵੀ (35) ਦੇ ਰੂਪ 'ਚ ਕੀਤੀ ਗਈ ਹੈ।ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਖੱਡ 'ਚੋਂ ਕੱਢਿਆ ਗਿਆ।ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News