ਹੋਰ ਖਬਰਾਂ

ਭਾਰੀ ਬਰਫਬਾਰੀ ਕਾਰਨ ਹਿਮਾਚਲ 'ਚ ਆਵਾਜਾਈ ਪ੍ਰਭਾਵਿਤ, ਕਈ ਸੜਕਾਂ ਬੰਦ, ਦੇਖੋ ਤਸਵੀਰਾਂ

By Jashan A -- February 19, 2019 3:02 pm -- Updated:Feb 15, 2021

ਭਾਰੀ ਬਰਫਬਾਰੀ ਕਾਰਨ ਹਿਮਾਚਲ 'ਚ ਆਵਾਜਾਈ ਪ੍ਰਭਾਵਿਤ, ਕਈ ਸੜਕਾਂ ਬੰਦ, ਦੇਖੋ ਤਸਵੀਰਾਂ,ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਭਾਰੀ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫਬਾਰੀ ਦਾ ਸਭ ਤੋਂ ਜ਼ਿਆਦਾ ਅਸਰ ਆਮ ਜਨ ਜੀਵਨ ਅਤੇ ਆਵਾਜਾਈ 'ਤੇ ਪੈ ਰਿਹਾ ਹੈ।

snowfall ਭਾਰੀ ਬਰਫਬਾਰੀ ਕਾਰਨ ਹਿਮਾਚਲ 'ਚ ਆਵਾਜਾਈ ਪ੍ਰਭਾਵਿਤ, ਕਈ ਸੜਕਾਂ ਬੰਦ, ਦੇਖੋ ਤਸਵੀਰਾਂ

ਸ਼ਿਮਲਾ ਦੇ ਨਾਰਕੰਡਾ, ਕੁਫਰੀ ਸਮੇਤ ਹੋਰ ਉੱਚਾਈ ਵਾਲੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਈ। ਇਸ ਕਾਰਨ ਉੱਪਰੀ ਸ਼ਿਮਲਾ ਲਈ ਆਵਾਜਾਈ ਠੱਪ ਹੋ ਗਈ ਹੈ।

ਉਥੇ ਹੀ ਜ਼ਿਲਾ ਕੁੱਲੂ 'ਚ 30 ਤੋਂ ਵਧ ਸੜਕਾਂ ਬੰਦ ਹਨ। ਉਥੇ ਹੀ ਸਿਰਮੌਰ ਦੇ ਉੱਚਾਈ ਵਾਲੇ ਇਲਾਕਿਆਂ 'ਚ ਵੀ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸ ਨਾਲ ਆਵਾਜਾਈ ਪ੍ਰਭਾਵਿਤ ਹੈ। ਭਾਰੀ ਬਰਫ਼ਬਾਰੀ ਕਾਰਨ ਬੱਸਾਂ ਸਮੇਤ ਹੋਰ ਵਾਹਨ ਜਗ੍ਹਾ-ਜਗ੍ਹਾ ਫਸ ਗਏ ਹਨ।

snowfall ਭਾਰੀ ਬਰਫਬਾਰੀ ਕਾਰਨ ਹਿਮਾਚਲ 'ਚ ਆਵਾਜਾਈ ਪ੍ਰਭਾਵਿਤ, ਕਈ ਸੜਕਾਂ ਬੰਦ, ਦੇਖੋ ਤਸਵੀਰਾਂ

ਕਈ ਇਲਾਕਿਆਂ 'ਚ ਬਿਜਲੀ ਗੁੱਲ ਹੈ, ਪਾਣੀ ਦੀਆਂ ਪਾਈਪਾਂ ਜੰਮ ਗਈਆਂ ਹਨ। ਇਸ ਦੌਰਾਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਹਿਮਾਚਲ ਦੇ ਕਈ ਇਲਾਕਿਆਂ 'ਚ ਤਾਂ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਨਹੀਂ ਮਿਲ ਰਹੀਆਂ।

-PTC News

  • Share