Sat, Apr 20, 2024
Whatsapp

ਹਿਮਾਚਲ ਦੇ ਨੌਜਵਾਨ ਦਾ ਚੀਨ ਦੀ ਲੜਕੀ ਨਾਲ ਇੰਝ ਹੋਇਆ ਮੇਲ, ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ

Written by  Jashan A -- January 20th 2019 01:48 PM -- Updated: January 20th 2019 01:49 PM
ਹਿਮਾਚਲ ਦੇ ਨੌਜਵਾਨ ਦਾ ਚੀਨ ਦੀ ਲੜਕੀ ਨਾਲ ਇੰਝ ਹੋਇਆ ਮੇਲ, ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ

ਹਿਮਾਚਲ ਦੇ ਨੌਜਵਾਨ ਦਾ ਚੀਨ ਦੀ ਲੜਕੀ ਨਾਲ ਇੰਝ ਹੋਇਆ ਮੇਲ, ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ

ਹਿਮਾਚਲ ਦੇ ਨੌਜਵਾਨ ਦਾ ਚੀਨ ਦੀ ਲੜਕੀ ਨਾਲ ਇੰਝ ਹੋਇਆ ਮੇਲ, ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ,ਚੰਬਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇ ਪਿਆਰ ਸੱਚਾ ਹੋਵੇ ਤਾਂ ਕਦੀ ਨਾ ਕਦੀ ਮਿਲ ਹੀ ਜਾਂਦਾ ਹੈ। ਸੱਚਾ ਪਿਆਰ ਜੇਕਰ ਕਿਸੇ ਨੂੰ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਹਿਮਾਚਲ ਦੇ ਲੜਕੇ ਅਤੇ ਚੀਨ ਦੀ ਲੜਕੀ ਨੇ। [caption id="attachment_242947" align="aligncenter" width="300"]marriage ਹਿਮਾਚਲ ਦੇ ਨੌਜਵਾਨ ਦਾ ਚੀਨ ਦੀ ਲੜਕੀ ਨਾਲ ਇੰਝ ਹੋਇਆ ਮੇਲ, ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ[/caption] ਦਰਅਸਲ ਹਿਮਾਚਲ ਦੇ ਲੜਕੇ ਨੇ ਚੀਨ ਦੀ ਲੜਕੀ ਨਾਲ ਵਿਆਹ ਕਰਵਾਇਆ ਹੈ।ਚੀਨ ਵਿਚ ਯੋਗ ਗੁਰੂ ਬਣ ਕੇ ਆਪਣੇ ਪ੍ਰਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਿਮਾਚਲ ਦੇ ਚੰਬਾ ਦੇ ਰਹਿਣ ਵਾਲੇ ਰਵੀ ਭਾਰਦਵਾਜ ਨੇ ਹਿੰਦੂ ਰੀਤੀ-ਰਿਵਾਜ ਮੁਤਾਬਕ ਵਿਆਹ ਕੀਤਾ। ਚੰਬਾ ਦੇ ਸਾਲ ਘਾਟੀ ਦੇ ਪਿੰਡ ਪਨੇਲਾ ਦੇ ਰਹਿਣ ਵਾਲੇ ਰਵੀ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਤੰਜਲੀ ਯੋਗਪੀਠ ਤੋਂ 3 ਸਾਲ ਯੋਗ ਦੀ ਸਿੱਖਿਆ ਲਈ ਅਤੇ ਫਿਰ ਬਾਬਾ ਰਾਮਦੇਵ ਤੋਂ ਆਸ਼ੀਰਵਾਦ ਲੈ ਕੇ ਯੋਗ ਦੀ ਸਿੱਖਿਆ ਅਤੇ ਪ੍ਰਚਾਰ ਲਈ ਚਲਾ ਗਿਆ। [caption id="attachment_242948" align="aligncenter" width="300"]mariage ਹਿਮਾਚਲ ਦੇ ਨੌਜਵਾਨ ਦਾ ਚੀਨ ਦੀ ਲੜਕੀ ਨਾਲ ਇੰਝ ਹੋਇਆ ਮੇਲ, ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ[/caption] ਇਸ ਦੌਰਾਨ ਰਵੀ ਦੀ ਮੁਲਾਕਾਤ ਚੀਨ ਦੀ ਲੜਕੀ ਨਾਲ ਹੋਈ, ਜੋ ਕਿ ਯੋਗ ਵਿਚ ਮਾਹਿਰ ਸੀ ਅਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ। -PTC News


Top News view more...

Latest News view more...