ਹੋਰ ਖਬਰਾਂ

ਹਿਮਾਚਲ ਦੇ ਬਿਲਾਸਪੁਰ 'ਚ ਕਾਰ ਡਿੱਗੀ ਡੂੰਘੀ ਖੱਡ 'ਚ, 2 ਦੀ ਮੌਤ

By Joshi -- November 06, 2018 9:19 am

ਹਿਮਾਚਲ ਦੇ ਬਿਲਾਸਪੁਰ 'ਚ ਕਾਰ ਡਿੱਗੀ ਡੂੰਘੀ ਖੱਡ 'ਚ, 2 ਦੀ ਮੌਤ,ਬਿਲਾਸਪੁਰ: ਦੇਸ਼ ਵਿੱਚ ਦਿਨ ਬ ਦਿਨ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਚੁੱਕੇ ਹਨ।

ਅਜਿਹੀ ਹੀ ਇੱਕ ਮਾਮਲਾ ਹਿਮਾਚਲ ਦੇ ਬਿਲਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗਣ ਨਾਲ 2 ਲੋਕਾਂ ਦੀ ਮੌਤ ਦੀ ਸਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੁਰਘਟਨਾ ਮੰਝਾਰੀ ਖਾਵਾ ਦੇ ਕੋਲ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਕਾਰ ਵਿੱਚ ਸਵਾਰ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ।

ਹੋਰ ਪੜ੍ਹੋ: ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅੱਜ ਚੰਡੀਗੜ੍ਹ ‘ਚ ਪੰਜਾਬ ਸਰਕਾਰ ਖਿਲਾਫ ਕਰਨਗੇ ਮੁਜਾਹਰਾ

ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਨੌਜਵਾਨ ਬਿਲਾਸਪੁਰ ਜ਼ਿਲ੍ਹੇ ਬਾਡਨੂੰ ਦੇ ਵਸਨੀਕ ਸਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਉਥੇ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਅਤੇ ਸਾਰੇ ਪਾਸੇ ਹੜਕੰਪ ਮੱਚ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਉਪਰੰਤ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।

—PTC News

  • Share