ਹੋਰ ਖਬਰਾਂ

ਹਿਮਾਚਲ 'ਚ ਨਹੀਂ ਚੱਲਿਆ ਪੰਜਾਬ ਪੁਲਿਸ ਦਾ ਰੋਅਬ , ਹਿਮਾਚਲੀਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ

By Shanker Badra -- July 24, 2019 1:07 pm -- Updated:Feb 15, 2021

ਹਿਮਾਚਲ 'ਚ ਨਹੀਂ ਚੱਲਿਆ ਪੰਜਾਬ ਪੁਲਿਸ ਦਾ ਰੋਅਬ , ਹਿਮਾਚਲੀਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ:ਕਾਂਗੜਾ : ਹਿਮਾਚਲ ਪ੍ਰਦੇਸ਼ ਦੇ ਡਮਟਾਲ ਥਾਣੇ ਅਧੀਨ ਪੈਂਦੇ ਪਿੰਡ ਛੰਨੀ ਬੇਲੀ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਿਮਾਚਲ ਪੁਲਿਸ ਨੇ ਇਸ ਮਾਮਲੇ ਵਿੱਚ ਦਾਖ਼ਲ ਹੋ ਕੇ ਕੇਸ ਸੁਲਝਾਇਆ ਹੈ।

Himachal Village Bailey Punjab Police ਹਿਮਾਚਲ 'ਚ ਨਹੀਂ ਚੱਲਿਆ ਪੰਜਾਬ ਪੁਲਿਸ ਦਾ ਰੋਅਬ , ਹਿਮਾਚਲੀਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ

ਦਰਅਸਲ 'ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਸਬੰਧੀ ਉੱਥੇ ਪਹੁੰਚੇ ਸਨ ਪਰ ਓਥੇ ਪਿੰਡ ਵਾਲਿਆਂ ਨੇ ਪੁਲਿਸ ਮੁਲਾਜ਼ਮਾਂ ਦੀ ਟੀਮ ਨੂੰ ਬੰਧਕ ਬਣਾ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ।ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਖੋਹ ਲਏ ਗਏ।

Himachal Village Bailey Punjab Police ਹਿਮਾਚਲ 'ਚ ਨਹੀਂ ਚੱਲਿਆ ਪੰਜਾਬ ਪੁਲਿਸ ਦਾ ਰੋਅਬ , ਹਿਮਾਚਲੀਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ

ਇਸ ਦੌਰਾਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਮੁੰਡੇ ਨੂੰ ਰਿਹਾਅ ਕਰੇ ਤਾਂ ਹੀ ਉਹ ਪੁਲਿਸ ਮੁਲਾਜ਼ਮਾਂ ਨੂੰ ਛੱਡਣਗੇ। ਇਸ ਬਾਰੇ ਜਦੋਂ ਹਿਮਾਚਲ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਗ੍ਰਿਫ਼ਤ ਵਿੱਚੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਛੁਡਵਾਇਆ ਹੈ।

Himachal Village Bailey Punjab Police ਹਿਮਾਚਲ 'ਚ ਨਹੀਂ ਚੱਲਿਆ ਪੰਜਾਬ ਪੁਲਿਸ ਦਾ ਰੋਅਬ , ਹਿਮਾਚਲੀਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :TikTok ਦੇ ਦੀਵਾਨਿਆਂ ਨੂੰ ਲੱਗਾ ਵੱਡਾ ਝਟਕਾ , 60 ਲੱਖ ਵੀਡੀਓ ਡਿਲੀਟ

ਦੱਸ ਦੇਈਏ ਕਿ ਪੰਜਾਬ ਦੇ ਥਾਣਾ ਭੋਗਪੁਰ ਦੀ ਪੁਲਿਸ ਗੁਪਤ ਸੂਚਨਾ ਦੇ ਆਧਾਰ 'ਤੇ ਏਐਸਆਈ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਕਿਸੇ ਮਾਮਲੇ ਦੀ ਤਫਤੀਸ਼ ਕਰਨ ਲਈ ਇੰਦੌਰਾ ਦੀ ਛੰਨੀ ਵੈਲੀ ਵਿੱਚ ਪਹੁੰਚ ਕੀਤੀ ਸੀ ਤੇ ਹਿਮਾਚਲ ਪੁਲਿਸ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ ,ਜਿਸ ਕਰਕੇ ਅਜਿਹਾ ਪੰਗਾ ਪਿਆ ਹੈ।
-PTCNews

  • Share