Sat, Apr 20, 2024
Whatsapp

ਆਪਣੇ ਰਿਸ਼ਤੇ ਦੀ ਖੱਟਾਸ ਭੁੱਲ ਕੇ ਹਿਮਾਂਸ਼ੀ ਖੁਰਾਣਾ ਆਈ ਸ਼ਹਿਨਾਜ਼ ਗਿੱਲ ਦੇ ਹੱਕ 'ਚ, ਕੀਤਾ ਇਹ ਟਵੀਟ

Written by  Jashan A -- December 23rd 2019 03:47 PM
ਆਪਣੇ ਰਿਸ਼ਤੇ ਦੀ ਖੱਟਾਸ ਭੁੱਲ ਕੇ ਹਿਮਾਂਸ਼ੀ ਖੁਰਾਣਾ ਆਈ ਸ਼ਹਿਨਾਜ਼ ਗਿੱਲ ਦੇ ਹੱਕ 'ਚ, ਕੀਤਾ ਇਹ ਟਵੀਟ

ਆਪਣੇ ਰਿਸ਼ਤੇ ਦੀ ਖੱਟਾਸ ਭੁੱਲ ਕੇ ਹਿਮਾਂਸ਼ੀ ਖੁਰਾਣਾ ਆਈ ਸ਼ਹਿਨਾਜ਼ ਗਿੱਲ ਦੇ ਹੱਕ 'ਚ, ਕੀਤਾ ਇਹ ਟਵੀਟ

ਆਪਣੇ ਰਿਸ਼ਤੇ ਦੀ ਖੱਟਾਸ ਭੁੱਲ ਕੇ ਹਿਮਾਂਸ਼ੀ ਖੁਰਾਣਾ ਆਈ ਸ਼ਹਿਨਾਜ਼ ਗਿੱਲ ਦੇ ਹੱਕ 'ਚ, ਕੀਤਾ ਇਹ ਟਵੀਟ,ਬਿੱਗ ਬੌਸ 13 ਦਾ ਘਰ ਹਮੇਸ਼ਾ ਹੀ ਸੁਰਖ਼ੀਆਂ ਬਟੋਰਦਾ ਰਿਹਾ ਹੈ। ਇਸ ਘਰ 'ਚ ਰਹਿਣ ਵਾਲ਼ੇ ਲੋਕ ਇਸ ਘਰ ਨੂੰ ਹੋਰ ਖ਼ਾਸ ਬਣਾ ਦਿੰਦੇ ਹਨ। ਇਸ ਘਰ 'ਚ ਬਣੇ ਤੇ ਵਿਗੜੇ ਰਿਸ਼ਤੇ ਹਮੇਸ਼ਾਂ ਹੀ ਮਿਸਾਲ ਬਣੇ ਹਨ। ਹਾਲ ਹੀ ਇਸ ਸੀਜ਼ਨ 'ਚੋਂ ਬਾਹਰ ਗਈ ਹਿਮਾਂਸ਼ੀ ਖੁਰਾਣਾ ਤੇ ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਦੀ ਕੰਟਰੋਵਰਸੀ ਕਿਸੇ ਤੋਂ ਵੀ ਲੁਕੀ ਨਹੀਂ ਰਹੀ। ਜਦ ਹਿਮਾਂਸ਼ੀ ਖੁਰਾਣਾ ਘਰ ਸੀ ਤਾਂ ਸ਼ਹਿਨਾਜ਼ ਗਿੱਲ ਵਲੋਂ ਵਾਰ-ਵਾਰ ਦੋਸਤੀ ਦਾ ਹੱਥ ਵਧਾਇਆ ਗਿਆ ਸੀ ਪਰ ਹਿਮਾਂਸ਼ੀ ਨੇ ਇਸ ਗੱਲ ਜ਼ਿਆਦਾ ਤਵੱਜੋ ਨਹੀਂ ਸੀ ਦਿੱਤੀ। ਹੋਰ ਪੜ੍ਹੋ: ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੌਰੇ 'ਤੇ, ਕੈਥਲ 'ਚ ਵਿਰੋਧੀਆਂ 'ਤੇ ਸਾਧੇ ਨਿਸ਼ਾਨੇ ! https://twitter.com/realhimanshi/status/1208695752853057536?s=20 ਪਰ ਹਾਲ ਹੀ ਹਿਮਾਂਸ਼ੀ ਖੁਰਾਣਾ ਨੇ ਸ਼ਹਿਨਾਜ਼ ਗਿੱਲ ਦੇ ਹੱਕ 'ਚ ਇੱਕ ਟਵੀਟ ਪੋਸਟ ਕੀਤਾ। ਇਸ ਸਮੇਂ ਘਰ 'ਚ ਸ਼ਹਿਨਾਜ਼ ਨੂੰ ਪਾਰਸ ਤੇ ਮਹਿਰਾ ਵੱਲੋਂ ਈਰਖਾ ਦਾ ਟੈਗ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਹਿਨਾਜ਼ ਉਹਨਾਂ ਦੇ ਰਿਸ਼ਤੇ ਤੋਂ ਜਲਦੀ ਹੈ, ਤਾਂ ਹਿਮਾਸ਼ੀ ਵੱਲੋਂ ਸ਼ਹਿਨਾਜ਼ ਦੇ ਹੱਕ 'ਚ ਟਵੀਟ ਕੀਤਾ ਗਿਆ ਸੀ, ਜਿਸ 'ਚ ਉਸਨੇ ਕਿਹਾ ਕਿ ਜੇ ਸਾਹਮਣੇ ਅਸਲੀ ਕੈਟਰੀਨਾ ਕੈਫ਼ ਹੋਵੇ ਤਾਂ ਵੀ ਜਲਨਾ ਬਣਦਾ ਹੈ। ਪਾਰਸ ਤੇ ਮਹਿਰਾ ਤੋਂ ਤਾਂ ਜਲਣ ਵੀ ਸ਼ਰਮਾ ਜਾਵੇ। ਅਜਿਹੀ ਹਿੰਮਤ ਮੈਨੂੰ ਵੀ ਚਾਹੀਦੀ ਹੈ.......ਸ਼ਹਿਨਾਜ਼। ਦੱਸ ਦਈਏ ਕਿ ਘਰ ਤੋਂ ਬੇਘਰ ਹੋਣ ਬਾਅਦ ਹਿਮਾਂਸ਼ੀ ਆਸੀਮ ਦੀ ਸਪੋਟ 'ਚ ਦਿੱਖ ਰਹੀ ਹੈ, ਜਿਸ ਦਾ ਸਬੂਤ ਹਿਮਾਂਸ਼ੀ ਵੱਲੋਂ ਪੋਸਟ ਕੀਤੀਆਂ ਇੰਸਟਾਗ੍ਰਾਮ ਸਟੋਰੀਆਂ ਤੋਂ ਵੀ ਮਿਲਦਾ ਹੈ। -PTC News


Top News view more...

Latest News view more...