Advertisment

ਕਿਸਾਨਾਂ ਦੇ ਧਰਨੇ 'ਚ ਸ਼ਾਮਿਲ ਪੰਜਾਬ ਦੀ ਇਸ ਮਸ਼ਹੂਰ ਮਾਡਲ ਤੇ ਅਦਾਕਾਰਾ ਨੂੰ ਹੋਇਆ ਕੋਰੋਨਾ

author-image
Shanker Badra
New Update
ਕਿਸਾਨਾਂ ਦੇ ਧਰਨੇ 'ਚ ਸ਼ਾਮਿਲ ਪੰਜਾਬ ਦੀ ਇਸ ਮਸ਼ਹੂਰ ਮਾਡਲ ਤੇ ਅਦਾਕਾਰਾ ਨੂੰ ਹੋਇਆ ਕੋਰੋਨਾ
Advertisment
ਕਿਸਾਨ ਰੈਲੀ 'ਚ ਸ਼ਾਮਿਲ ਪੰਜਾਬ ਦੀ ਇਸ ਮਸ਼ਹੂਰ ਮਾਡਲ ਤੇ ਅਦਾਕਾਰਾ ਨੂੰ ਹੋਇਆ ਕੋਰੋਨਾ:ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਕਿਸਾਨਖੇਤੀ ਬਿਲਾਂ ਖਿਲਾਫ਼ ਲਗਾਤਾਰ ਸੜਕਾਂ 'ਤੇ ਹਨ ਤੇ ਵੱਡੀ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ 25 ਸਤੰਬਰ ਨੂੰ ਕਿਸਾਨਾਂ ਦੇ ਧਰਨੇ 'ਚ ਜਿੱਥੇ ਕਈ ਕਲਾਕਾਰ ਸ਼ਾਮਿਲ ਹੋਏ ਸਨ ,ਓਥੇ ਹੀ ਪੰਜਾਬੀ ਗਾਇਕਾ, ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਸ਼ਾਮਲ ਹੋਈ ਸੀ। ਉਨ੍ਹਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। publive-image ਕਿਸਾਨ ਰੈਲੀ 'ਚ ਸ਼ਾਮਿਲ ਪੰਜਾਬ ਦੀ ਇਸ ਮਸ਼ਹੂਰ ਮਾਡਲ ਤੇ ਅਦਾਕਾਰਾ ਨੂੰ ਹੋਇਆ ਕੋਰੋਨਾ ਇਸ ਦੌਰਾਨ ਧਰਨੇ 'ਚ ਸ਼ਾਮਿਲ ਹੋਣ ਵਾਲੀ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਹੁਣ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾਕੇ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼ੁੱਕਰਵਾਰ ਨੂੰ ਮੈਂ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਸੀ ਅਤੇ ਖੇਤਰ ਵਿੱਚ ਭੀੜ ਸੀ ,ਇਸ ਲਈ ਮੈਂ ਸ਼ੂਟਿੰਗ 'ਤੇ ਜਾਣ ਤੋਂ ਪਹਿਲਾਂ ਟੈਸਟ ਕਰਵਾਇਆ ਪਰ ਮੇਰਾ ਟੈਸਟ ਪਾਜ਼ੀਟਿਵ ਆਇਆ ਹੈ। publive-image ਕਿਸਾਨ ਰੈਲੀ 'ਚ ਸ਼ਾਮਿਲ ਪੰਜਾਬ ਦੀ ਇਸ ਮਸ਼ਹੂਰ ਮਾਡਲ ਤੇ ਅਦਾਕਾਰਾ ਨੂੰ ਹੋਇਆ ਕੋਰੋਨਾ ਹਿਮਾਂਸ਼ੀ ਨੇ ਕਿਹਾ ਕਿ ਮੈਂ ਸਿਰਫ ਉਹਨਾਂ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਜਿਹੜੇ ਲੋਕ ਮੇਰੇ ਸੰਪਰਕ ਵਿੱਚ ਆਏ ਸਨ ,ਉਹ ਆਪਣਾ ਟੈਸਟ ਕਰਵਾ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਵਿਰੋਧ ਵਿੱਚ ਸਹੀ ਤਰ੍ਹਾਂ ਨਾਲ ਸਾਵਧਾਨੀਆਂ ਦੀ ਵਰਤੋਂ ਕਰੋ। ਵਿਰੋਧ ਕਰਨ ਵਾਲੇ ਸਾਰੇ ਲੋਕਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਇਹ ਨਾ ਭੁੱਲੋ ਕਿ ਅਸੀਂ ਮਹਾਂਮਾਰੀ ਫੈਲਾ ਰਹੇ ਹਾਂ, ਇਸ ਲਈ ਕਿਰਪਾ ਕਰਕੇ ਸਹੀ ਸਾਵਧਾਨ ਰਹੋ। publive-image ਕਿਸਾਨ ਰੈਲੀ 'ਚ ਸ਼ਾਮਿਲ ਪੰਜਾਬ ਦੀ ਇਸ ਮਸ਼ਹੂਰ ਮਾਡਲ ਤੇ ਅਦਾਕਾਰਾ ਨੂੰ ਹੋਇਆ ਕੋਰੋਨਾ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਖੇਤੀ ਬਿਲਾਂ ਖਿਲਾਫ਼ਦੇਸ਼ ਭਰ 'ਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨਕੀਤਾ ਸੀ। ਕਿਸਾਨਾਂ ਦੇ ਅੰਦੋਲਨ ਦਾ ਵੱਡਾ ਅਸਰ ਉੱਤਰ ਭਾਰਤ ਦੇ ਸੂਬਿਆਂ 'ਚ ਦੇਖਣ ਨੂੰ ਮਿਲਿਆ, ਖ਼ਾਸ ਕਰਕੇ ਪੰਜਾਬ 'ਚ ਸਭ ਤੋਂ ਜ਼ਿਆਦਾ। ਇਸ ਦੌਰਾਨ ਕਈ ਪੰਜਾਬੀ ਕਲਾਕਾਰ ,ਅੰਮ੍ਰਿਤ ਮਾਨ, ਹਰਭਜਨ ਮਾਨ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ ਤੇ ਤਰਸੇਮ ਜੱਸੜ ਵਰਗੇ ਹੋਰ ਕਈ ਕਲਾਕਾਰ ਕਿਸਾਨ ਦੇ ਧਰਨੇ ਚ ਸ਼ਾਮਿਲ ਹੋਏ ਸਨ। -PTCNews-
latest-news punjab-news covid-19 news-in-punjabi himanshi-khurana
Advertisment

Stay updated with the latest news headlines.

Follow us:
Advertisment