ਹੁਣ ਹਿਮਾਂਸ਼ੀ ਖੁਰਾਣਾ ਦੀ ਵੀ ਹੋਵੇਗੀ ‘ਬਿੱਗ ਬੌਸ 13’ ‘ਚ ਐਂਟਰੀ, ਕੀ ਸ਼ਹਿਨਾਜ਼ ਨਾਲ ਪਵੇਗਾ ਪੇਚਾ ?

himanshi khurana vs shehnaz gill

ਹੁਣ ਹਿਮਾਂਸ਼ੀ ਖੁਰਾਣਾ ਦੀ ਵੀ ਹੋਵੇਗੀ ‘ਬਿੱਗ ਬੌਸ 13’ ‘ਚ ਐਂਟਰੀ, ਕੀ ਸ਼ਹਿਨਾਜ਼ ਨਾਲ ਪਵੇਗਾ ਪੇਚਾ ?,ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੀ ਹੁਣ ‘ਬਿੱਗ ਬੌਸ 13’ ‘ਚ ਐਂਟਰੀ ਕਰਨ ਜਾ ਰਹੀ ਹੈ।

View this post on Instagram

Outfit @aliwarofficial ❤️❤️

A post shared by Himanshi Khurana (@iamhimanshikhurana) on

ਹਿਮਾਂਸ਼ੀ ਦੀ ਬਿੱਗ ਬੌਸ ਦੇ ਘਰ ‘ਚ ਵਾਈਲਡ ਕਾਰਡ ਐਂਟਰੀ ਕੰਫਰਮ ਹੋ ਗਈ ਹੈ ਤੇ ਉਹ 1 ਨਵੰਬਰ ਨੂੰ ਐਂਟਰੀ ਕਰੇਗੀ। ਹਾਲਾਂਕਿ ਪਹਿਲਾਂ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ ‘ਚ ਜਾਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।

ਹੋਰ ਪੜ੍ਹੋ: ਫ਼ਿਰੋਜ਼ਪੁਰ ਦੇ ਜ਼ੀਰਾ ‘ਚ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਗਰਭਵਤੀ ਸੀ ਮਹਿਲਾ

ਪਰ ਜਦੋਂ ਪੀਟੀਸੀ ਨਿਊਜ਼ ਦੀ ਟੀਮ ਨੇ ਹਿਮਾਂਸ਼ੀ ਦੀ ਮੈਨੇਜਰ ਨਿਧੀ ਖੁਰਾਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਗੱਲ ‘ਤੇ ਮੋਹਰ ਲਗਾਈ ਹੈ ਕਿ ਹਿਮਾਂਸ਼ੀ ਖੁਰਾਣਾ ਬਿੱਗ ਬੌਸ 13 ‘ਚ ਐਂਟਰੀ ਕਰੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧ ‘ਚ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ।

ਹੁਣ ਬਿੱਗ ਬੌਸ ਦੇ ਘਰ ‘ਚ ਜਾ ਕੇ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦਾ ਸਾਹਮਣਾ ਕਿਵੇਂ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਵਾਂ ਵਿਚਾਲੇ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਤਕਰਾਰ ਬਿੱਗ ਬੌਸ ਦੇ ਘਰ ‘ਚ ਖਤਮ ਹੁੰਦੀ ਹੈ ਜਾਂ ਹੋਰ ਵਧਦੀ ਹੈ, ਇਹ ਦੇਖਣਾ ਹੋਵੇਗਾ।

-PTC News