Advertisment

ਯੂਪੀ 'ਚ ਪੀਸੀਐਸ ਪ੍ਰੀਖਿਆ 'ਚ ਗ਼ਲਤ ਪੇਪਰ ਵੰਡਣ ਤੋਂ ਭੜਕੇ ਵਿਦਿਆਰਥੀ ,ਪ੍ਰੀਖਿਆ ਮੁਲਤਵੀ

author-image
Shanker Badra
New Update
ਯੂਪੀ 'ਚ ਪੀਸੀਐਸ ਪ੍ਰੀਖਿਆ 'ਚ ਗ਼ਲਤ ਪੇਪਰ ਵੰਡਣ ਤੋਂ ਭੜਕੇ ਵਿਦਿਆਰਥੀ ,ਪ੍ਰੀਖਿਆ ਮੁਲਤਵੀ
Advertisment
ਯੂਪੀ 'ਚ ਪੀਸੀਐਸ ਪ੍ਰੀਖਿਆ 'ਚ ਗ਼ਲਤ ਪੇਪਰ ਵੰਡਣ ਤੋਂ ਭੜਕੇ ਵਿਦਿਆਰਥੀ ,ਪ੍ਰੀਖਿਆ ਮੁਲਤਵੀ:ਯੂਪੀ ਪੀਸੀਐਸ ਦੀਆਂ ਮੰਗਲਵਾਰ ਨੂੰ ਦੋਵੇਂ ਪਾਲ਼ੀਆਂ ਦੀ ਪ੍ਰੀਖਿਆ ਮੁਲਤਵੀ ਹੋ ਗਈ ਹੈ।ਪੀਸੀਐਸ-2017 ਦੀ ਮੇਨ ਪ੍ਰੀਖਿਆ ਵਿਚ ਮੰਗਲਵਾਰ ਨੂੰ ਇਲਾਹਾਬਾਦ ਜੀਆਈਸੀ ਕੇਂਦਰ 'ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਵਿਦਿਆਰਥੀਆਂ ਨੂੰ ਗ਼ਲਤ ਪੇਪਰ ਵੰਡ ਦਿਤੇ ਗਏ।Hindi Exams For UPPSC Cancelled After ਪ੍ਰੀਖਿਆ ਦੇ ਦੂਜੇ ਦਿਨ ਪਹਿਲੀ ਪਾਰੀ ਵਿਚ ਹਿੰਦੀ ਦੀ ਪ੍ਰੀਖਿਆ ਸੀ ਅਤੇ ਨਿਬੰਧ ਦਾ ਪੇਪਰ ਵੰਡ ਦਿਤਾ ਗਿਆ।ਇਹ ਗ਼ਲਤੀ ਕਿਵੇਂ ਹੋਈ ਅਤੇ ਹੁਣ ਨਿਬੰਧ ਦਾ ਪੇਪਰ ਆਊਟ ਹੋਣ ਤੋਂ ਬਾਅਦ ਕੀ ਹੋਵੇਗਾ,ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਇਤਰਾਜ਼ ਜਤਾਇਆ ਤਾਂ ਉਨ੍ਹਾਂ 'ਤੇ ਨਿਬੰਧ ਦਾ ਪੇਪਰ ਹੀ ਹੱਲ ਕਰਨ ਦਾ ਦਬਾਅ ਬਣਾਇਆ ਗਿਆ।
Advertisment
Hindi Exams For UPPSC Cancelled After ਜਿਸ 'ਤੇ ਪੂਰੇ ਪ੍ਰੀਖਿਆ ਕੇਂਦਰ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਦਾ ਬਾਈਕਾਟ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ,ਜਿਸ ਨਾਲ ਪ੍ਰੀਖਿਆ ਕੇਂਦਰ ਵਿਚ ਅਫ਼ਰਾ ਤਫ਼ਰੀ ਮਚ ਗਈ।ਭੜਕੇ ਵਿਦਿਆਰਥੀਆਂ ਕਾਰਨ ਪ੍ਰਬੰਧਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ।ਵਿਦਿਆਰਥੀਆਂ ਨੇ ਲੋਕ ਸੇਵਾ ਕਮਿਸ਼ਨ ਦੇ ਪ੍ਰਧਾਨ ਦੇ ਘਰ ਵੱਲ ਮਾਰਚ ਵੀ ਕੀਤਾ।Hindi Exams For UPPSC Cancelled After ਲੋਕ ਪ੍ਰੀਖਿਆ ਬੰਦ ਕਰਵਾਉਣ ਲਈ ਕੇਪੀ ਕਾਲਜ ਪਹੁੰਚ ਗਏ।ਵਿਦਿਆਰਥੀਆਂ ਨੇ ਪ੍ਰਬੰਧਾਂ 'ਤੇ ਕਈ ਸਵਾਲ ਉਠਾਏ।ਉਨ੍ਹਾਂ ਪੁੱਛਿਆ ਕਿ ਇੰਨੀ ਮਹੱਤਵਪੂਰਨ ਪ੍ਰੀਖਿਆ ਦਾ ਪੇਪਰ ਬਿਨਾ ਦੇਖੇ ਕਿਵੇਂ ਵੰਡਿਆ ਗਿਆ।ਕੀ ਪ੍ਰੀਖਿਅਕਾਂ ਨੂੰ ਪਤਾ ਨਹੀਂ ਸੀ ਕਿ ਅੱਜ ਕਿਹੜਾ ਪੇਪਰ ਹੈ।ਕੀ ਪ੍ਰੀਖਿਆ ਕੇਂਦਰ 'ਤੇ ਕਮਿਸ਼ਨ ਸਾਰੇ ਪੇਪਰ ਇਕੱਠੇ ਪਹੁੰਚਾ ਦਿੰਦਾ ਹੈ ਤਾਂਕਿ ਪ੍ਰੀਖਿਆ ਕੇਂਦਰ ਜਿਵੇਂ ਚਾਹੁਣ ਉਸ ਨੂੰ ਰੱਖਣ ਅਤੇ ਵੰਡਣ ? ਪੀਸੀਐਸ ਦੀ ਮੁੱਖ ਪ੍ਰੀਖਿਆ ਸੀ,ਕੋਈ ਯੂਪੀ ਬੋਰਡ ਜਾਂ ਸਿਪਾਹੀ ਦੀ ਭਰਤੀ ਦੀ ਪ੍ਰੀਖਿਆ ਨਹੀਂ ਹੋ ਰਹੀ ਸੀ ! ਕਮਿਸ਼ਨ ਦੇ ਅਧਿਕਾਰੀਆਂ ਦੇ ਕੋਲ ਇਨ੍ਹਾਂ ਸਵਾਲਾਂ ਦਾ ਉਤਰ ਨਹੀਂ ਹੈ।Hindi Exams For UPPSC Cancelled After ਜ਼ਿਕਰਯੋਗ ਹੈ ਕਿ ਪੀਸੀਐਸ 2017 ਦੀ ਮੁੱਖ ਪ੍ਰੀਖਿਆ ਸੋਮਵਾਰ ਤੋਂ ਇਲਾਹਾਬਾਦ ਦੇ 17 ਅਤੇ ਲਖਨਊ ਦੇ 11 ਕੇਂਦਰਾਂ 'ਤੇ ਸ਼ੁਰੂ ਹੋ ਗਈ ਹੈ। 18 ਜੂਨ ਤੋਂ ਸੱਤ ਜੁਲਾਈ ਤੱਕ ਚੱਲਣ ਵਾਲੀ ਇਸ ਪ੍ਰੀਖਿਆ ਲਈ 13664 ਵਿਦਿਆਰਥੀਆਂ ਨੇ ਅਰਜ਼ੀ ਦਿਤੀ ਸੀ।ਵਿਵਾਦਾਂ ਵਿਚ ਰਹੀ ਇਸ ਪ੍ਰੀਖਿਆ ਨੂੰ ਪਹਿਲੇ ਦਿਨ 1383 ਲੋਕਾਂ ਨੇ ਛੱਡ ਦਿਤਾ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment