Fri, Apr 19, 2024
Whatsapp

8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਕਿਸਾਨ ਅੰਦੋਲਨ ਬਾਰੇ ਕਹੀ ਇਹ ਵੱਡੀ ਗੱਲ  

Written by  Shanker Badra -- March 19th 2021 04:12 PM
8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਕਿਸਾਨ ਅੰਦੋਲਨ ਬਾਰੇ ਕਹੀ ਇਹ ਵੱਡੀ ਗੱਲ  

8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਕਿਸਾਨ ਅੰਦੋਲਨ ਬਾਰੇ ਕਹੀ ਇਹ ਵੱਡੀ ਗੱਲ  

ਹਿਸਾਰ : ਕਿਸਾਨ ਅੰਦੋਲਨ (Kisan Aandolan) ਦੇ ਸਮਰਥਨ ਵਿਚ ਹਿਸਾਰ ਜ਼ਿਲ੍ਹੇ ਦੇ 8 ਨੌਜਵਾਨਾਂ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ। ਇਹ ਸਾਰੇ ਨੌਜਵਾਨ ਸ਼ੁੱਕਰਵਾਰ ਤੋਂ 31 ਮਾਰਚ ਤੱਕ ਖੇੜੀ ਚੋਪਟਾ ਵਿਚ ਸ਼ਾਂਤੀਪੂਰਨ ਧਰਨਾ ਵੀ ਦੇਣਗੇ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ [caption id="attachment_482785" align="aligncenter" width="1280"]hisar : 8 youths demand death sentence from President in support Farmers Protest 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਕਿਸਾਨ ਅੰਦੋਲਨ ਬਾਰੇ ਕਹੀ ਇਹ ਵੱਡੀ ਗੱਲ[/caption] ਜਾਣਕਾਰੀ ਅਨੁਸਾਰ ਕਾਪੜੋਂ ਵਾਸੀ ਸੰਜੇ ਗੋਇਤ, ਆਨੰਦ, ਜਿਤੇਂਦਰ, ਰਵੀ, ਮਸੂਦਪੁਰ ਵਾਸੀ ਸ਼ਮਸ਼ੇਰ, ਰਾਖੀ ਸ਼ਾਹਪੁਰ ਵਾਸੀ ਵਿਕਰਮ, ਅਜੇ, ਮਾਜਰਾ ਵਾਸੀ ਮੋਨੂੰ ਨੇ ਜ਼ਿਲ੍ਹਾ ਡਿਪਟੀ ਕਮਿਸ਼ਨ ਡਾ. ਪ੍ਰਿਯੰਕਾ ਸੋਨੀ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹੋਏ ਹਨ ਪਰ ਸਰਕਾਰ ਦਾ ਰਵੱਈਆ ਕਿਸਾਨਾ ਪ੍ਰਤੀ ਠੀਕ ਨਹੀਂ ਹੈ। [caption id="attachment_482784" align="aligncenter" width="1200"]hisar : 8 youths demand death sentence from President in support Farmers Protest 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਕਿਸਾਨ ਅੰਦੋਲਨ ਬਾਰੇ ਕਹੀ ਇਹ ਵੱਡੀ ਗੱਲ[/caption] ਸਾਰੇ ਨੌਜਵਾਨਾਂ ਨੇ ਡਿਪਟੀ ਕਮਿਸ਼ਨ ਨੂੰ ਚਿੱਠੀ ਸੌਂਪ ਕੇ ਇਹ ਵੀ ਅਲਟੀਮੇਟਮ ਦਿੱਤਾ ਹੈ ਕਿ ਜੇਕਰ 12 ਦਿਨਾਂ ਤੋਂ ਬਾਅਦ ਵੀ ਚਿੱਠੀ ਦੇ ਮਾਧਿਅਮ ਨਾਲ ਕੋਈ ਜਵਾਬ ਨਹੀਂ ਮਿਲਿਆ ਤਾਂ ਇਸ ਵਿਸ਼ੇ 'ਚ ਜ਼ਿਲ੍ਹਾ ਡਿਪਟੀ ਕਮਿਸ਼ਨ ਦੀ ਮਨਜ਼ੂਰੀ ਮੰਨੀ ਜਾਵੇਗੀ। [caption id="attachment_482786" align="aligncenter" width="700"]hisar : 8 youths demand death sentence from President in support Farmers Protest 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਕਿਸਾਨ ਅੰਦੋਲਨ ਬਾਰੇ ਕਹੀ ਇਹ ਵੱਡੀ ਗੱਲ[/caption] ਇੰਨਾ ਹੀ ਨਹੀਂ ਕਿਸਾਨਾਂ ਨੂੰ ਅੱਤਵਾਦੀ ਵੀ ਕਿਹਾ ਗਿਆ ਹੈ, ਜਿਸ ਕਾਰਨ ਉਹ ਸਰਕਾਰ ਤੋਂ ਦੁਖੀ ਹੋ ਕੇ ਇੱਛਾ ਮੌਤ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਨ੍ਹਾਂ ਦੇ ਨਾਲ ਕੋਈ ਗਲਤ ਹਰਕਤ ਕੀਤੀ ਤੇ ਉਸ ਤੋਂ ਬਾਅਦ ਕਿਸੇ ਨੇ ਵੀ ਕੋਈ ਗਲਤ ਕਦਮ ਚੁੱਕਿਆ ਤਾਂ ਇਸ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੀ ਹੋਵੇਗਾ। -PTCNews


Top News view more...

Latest News view more...