Fri, Apr 19, 2024
Whatsapp

ਪ੍ਰਿੰਸੀਪਲ ਨੇ 9 ਸਾਲਾ ਬੱਚੀ ਸਮੇਤ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਸਕੂਲ 'ਚ ਘੁੰਮਾਇਆ ,ਜਾਣੋਂ ਪੂਰਾ ਮਾਮਲਾ

Written by  Shanker Badra -- December 10th 2019 05:15 PM -- Updated: December 10th 2019 05:19 PM
ਪ੍ਰਿੰਸੀਪਲ ਨੇ 9 ਸਾਲਾ ਬੱਚੀ ਸਮੇਤ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਸਕੂਲ 'ਚ ਘੁੰਮਾਇਆ ,ਜਾਣੋਂ ਪੂਰਾ ਮਾਮਲਾ

ਪ੍ਰਿੰਸੀਪਲ ਨੇ 9 ਸਾਲਾ ਬੱਚੀ ਸਮੇਤ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਸਕੂਲ 'ਚ ਘੁੰਮਾਇਆ ,ਜਾਣੋਂ ਪੂਰਾ ਮਾਮਲਾ

ਪ੍ਰਿੰਸੀਪਲ ਨੇ 9 ਸਾਲਾ ਬੱਚੀ ਸਮੇਤ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਸਕੂਲ 'ਚ ਘੁੰਮਾਇਆ ,ਜਾਣੋਂ ਪੂਰਾ ਮਾਮਲਾ:ਹਿਸਾਰ : ਹਰਿਆਣਾ ਦੇ ਹਿਸਾਰ 'ਚ ਇੱਕ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਇਥੇ ਚੌਥੀ ਜਮਾਤ ਦੀ ਮਾਸੂਮ ਬੱਚੀ ਸਮੇਤ ਪੰਜ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਪੂਰੇ ਸਕੂਲ 'ਚ ਘੁਮਾਇਆ ਗਿਆ ਹੈ। ਬੱਚੀ ਦਾ ਦੋਸ਼ ਸਿਰਫ਼ ਇੰਨਾ ਸੀ ਕਿ ਅੰਗਰੇਜ਼ੀ ਦੇ ਟੈਸਟ 'ਚ ਉਸ ਦੇ ਘੱਟ ਨੰਬਰ ਆਏ ਸਨ। ਜਿਸ ਤੋਂ ਬਾਅਦ ਵਿਦਿਆਰਥਣ ਨੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਦੱਸਿਆ ਹੈ। [caption id="attachment_368116" align="aligncenter" width="300"]Hisar 9-year-old child Mouth black Rotated In Private School ਪ੍ਰਿੰਸੀਪਲ ਨੇ 9 ਸਾਲਾ ਬੱਚੀ ਸਮੇਤ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਸਕੂਲ 'ਚ ਘੁੰਮਾਇਆ , ਜਾਣੋਂ ਪੂਰਾ ਮਾਮਲਾ[/caption] ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬਡਵਾਲੀ ਢਾਣੀ ਸਥਿਤ ਇੱਕ ਪ੍ਰਾਈਵੇਟ ਸਕੂਲ ਦੀ ਹੈ। ਜਿੱਥੇ  ਸ਼ਹਿਰ ਦੀ ਇੱਕ ਕਾਲੋਨੀ ਵਾਸੀ 9 ਸਾਲਾ ਬੱਚੀ ਬੀਤੇ ਸ਼ੁੱਕਰਵਾਰ ਆਮ ਦਿਨਾਂ ਦੀ ਤਰ੍ਹਾਂ ਸਕੂਲ ਗਈ ਸੀ। ਅਧਿਆਪਕ ਵੱਲੋਂ ਅੰਗਰੇਜ਼ੀ ਅਤੇ ਈਵੀਐਸ ਵਿਸ਼ਿਆਂ ਦੇ ਟੈਸਟ ਲਏ ਗਏ। ਉਸ ਟੈਸਟ 'ਚ ਬੱਚੀ ਦੇ 10 'ਚੋਂ 7 ਨੰਬਰ ਆਏ ਸਨ, ਜਦਕਿ 8 ਨੰਬਰ ਲੈਣੇ ਜ਼ਰੂਰੀ ਸਨ। [caption id="attachment_368118" align="aligncenter" width="300"]Hisar 9-year-old child Mouth black Rotated In Private School ਪ੍ਰਿੰਸੀਪਲ ਨੇ 9 ਸਾਲਾ ਬੱਚੀ ਸਮੇਤ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਸਕੂਲ 'ਚ ਘੁੰਮਾਇਆ , ਜਾਣੋਂ ਪੂਰਾ ਮਾਮਲਾ[/caption] ਇਸ ਤੋਂ ਬਾਅਦ ਨੰਬਰ ਘੱਟ ਆਉਣ 'ਤੇ ਅਧਿਆਪਕ ਨੇ ਇੱਕ ਕਾਲੇ ਰੰਗ ਦੇ ਸਕੈੱਚ ਪੈਨ ਨਾਲ ਉਨ੍ਹਾਂ ਦਾ ਮੂੰਹ ਕਾਲਾ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਸਕੂਲ ਦੀਆਂ ਸਾਰੀਆਂ ਕਲਾਸਾਂ 'ਚ ਲਿਜਾਇਆ ਗਿਆ। ਅਧਿਆਪਕ ਵੱਲੋਂ ਸਕੂਲ ਦੇ ਦੂਜੇ ਬੱਚਿਆਂ ਤੋਂ ਇਨ੍ਹਾਂ ਵਿਦਿਆਰਥੀਆਂ ਲਈ 'ਸ਼ੇਮ-ਸ਼ੇਮ' ਵੀ ਬੁਲਵਾਇਆ ਗਿਆ। [caption id="attachment_368117" align="aligncenter" width="300"]Hisar 9-year-old child Mouth black Rotated In Private School ਪ੍ਰਿੰਸੀਪਲ ਨੇ 9 ਸਾਲਾ ਬੱਚੀ ਸਮੇਤ ਹੋਰ ਬੱਚਿਆਂ ਦਾ ਮੂੰਹ ਕਾਲਾ ਕਰਕੇ ਸਕੂਲ 'ਚ ਘੁੰਮਾਇਆ , ਜਾਣੋਂ ਪੂਰਾ ਮਾਮਲਾ[/caption] ਜਦੋਂ ਬੱਚੀ ਨੇ ਘਰ ਆ ਕੇ ਆਪਣੇ ਪਰਿਵਾਰ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਬੱਚੀ ਦੇ ਪਿਤਾ ਤੇ ਪਰਿਵਾਰ ਵੱਲੋਂ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ 'ਤੇ ਗਲਤ ਵਿਵਹਾਰ ਦੇ ਦੋਸ਼ ਲਾਏ ਹਨ। ਅਗਲੇ ਦਿਨ ਐਤਵਾਰ ਨੂੰ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਜਦੋਂ ਪਰਿਵਾਰ ਤੇ ਹੋਰ ਇਲਾਕਾ ਵਾਸੀਆਂ ਨੇ ਸੋਮਵਾਰ ਨੂੰ ਪੁਲਿਸ ਥਾਣੇ 'ਚ ਹੰਗਮਾ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਨੇ ਬੱਚੀ ਅਤੇ ਮਾਪਿਆਂ ਦੇ ਬਿਆਨ ਦਰਜ ਕੀਤੇ ਹਨ। -PTCNews


Top News view more...

Latest News view more...