Advertisment

ਹਿਸਾਰ ਆਰਮੀ ਛਾਉਣੀ ’ਚੋਂ ਫ਼ੌਜ ਨੇ ਤਿੰਨ ਸ਼ੱਕੀ ਪਾਕਿਸਤਾਨੀ ਏਜੰਟਾਂ ਨੂੰ ਕੀਤਾ ਕਾਬੂ, ਬਣਾ ਰਹੇ ਸੀ ਵੀਡੀਓ

author-image
Shanker Badra
Updated On
New Update
ਹਿਸਾਰ ਆਰਮੀ ਛਾਉਣੀ ’ਚੋਂ ਫ਼ੌਜ ਨੇ ਤਿੰਨ ਸ਼ੱਕੀ ਪਾਕਿਸਤਾਨੀ ਏਜੰਟਾਂ ਨੂੰ ਕੀਤਾ ਕਾਬੂ, ਬਣਾ ਰਹੇ ਸੀ ਵੀਡੀਓ
Advertisment
ਹਿਸਾਰ ਆਰਮੀ ਛਾਉਣੀ ’ਚੋਂ ਫ਼ੌਜ ਨੇ ਤਿੰਨ ਸ਼ੱਕੀ ਪਾਕਿਸਤਾਨੀ ਏਜੰਟਾਂ ਨੂੰ ਕੀਤਾ ਕਾਬੂ, ਬਣਾ ਰਹੇ ਸੀ ਵੀਡੀਓ:ਹਿਸਾਰ : ਹਿਸਾਰ ਆਰਮੀ ਛਾਉਣੀ ’ਚੋਂ ਫੌਜ ਦੀਆਂ ਜਾਂਚ ਏਜੰਸੀਆਂ ਨੇ ਤਿੰਨ ਸ਼ੱਕੀ ਜਾਸੂਸਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਮੋਬਾਈਲ ਫੋਨ 'ਚੋਂ ਛਾਉਣੀ ਦੇ ਅੰਦਰ ਦੀ ਵੀਡੀਓ ਮਿਲੀ ਹੈ। ਫ਼ੌਜ ਦੀ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਇਨ੍ਹਾਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਹਿਸਾਰ ਪੁਲਿਸ ਹਵਾਲੇ ਕਰ ਦਿੱਤਾ ਹੈ। Hisar Army cantt army three Pakistani agents Arrested ਹਿਸਾਰ ਆਰਮੀ ਛਾਉਣੀ ’ਚੋਂ ਫ਼ੌਜ ਨੇ ਤਿੰਨ ਸ਼ੱਕੀ ਪਾਕਿਸਤਾਨੀ ਏਜੰਟਾਂ ਨੂੰ ਕੀਤਾ ਕਾਬੂ, ਬਣਾ ਰਹੇ ਸੀ ਵੀਡੀਓ ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰੀ ਸਮੇਂ ਇਹ ਤਿੰਨ ਵਿਅਕਤੀ ਛਾਉਣੀ ਦੇ ਅੰਦਰ ਵੜ ਕੇ ਵੀਡੀਓ ਬਣਾ ਰਹੇ ਸਨ ਤੇ ਤਸਵੀਰਾਂ ਖਿੱਚ ਰਹੇ ਸਨ। ਇਸ ਦੌਰਾਨ ਛਾਉਣੀ ਦੇ ਅੰਦਰ ਇੱਕ ਇਮਾਰਤ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਇਹ ਤਿੰਨ ਜਣੇ ਉਸੇ ਬਹਾਨੇ ਅੰਦਰ ਘੁੰਮ ਰਹੇ ਸਨ। ਉਨ੍ਹਾਂ ਦੀ ਸ਼ਨਾਖ਼ਤ 22 ਸਾਲਾ ਖ਼ਾਲਿਦ ਨਿਵਾਸੀ ਸ਼ਾਮਲੀ, 28 ਸਾਲਾ ਮਹਿਤਾਬ ਨਿਵਾਸੀ ਮੁਜ਼ੱਫ਼ਰਨਗਰ ਅਤੇ 34 ਸਾਲਾ ਰਾਜੀਵ ਵਜੋਂ ਹੋਈ ਹੈ। Hisar Army cantt army three Pakistani agents Arrested ਹਿਸਾਰ ਆਰਮੀ ਛਾਉਣੀ ’ਚੋਂ ਫ਼ੌਜ ਨੇ ਤਿੰਨ ਸ਼ੱਕੀ ਪਾਕਿਸਤਾਨੀ ਏਜੰਟਾਂ ਨੂੰ ਕੀਤਾ ਕਾਬੂ, ਬਣਾ ਰਹੇ ਸੀ ਵੀਡੀਓ ਫ਼ੌਜੀ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ਉੱਤੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਦੇ ਜਵਾਬ ਵੀ ਕੁਝ ਹੱਦ ਤੱਕ ਸ਼ੱਕੀ ਨਿੱਕਲੇ। ਉਨ੍ਹਾਂ ਕੋਲੋਂ ਹਿਸਾਰ ਛਾਉਣੀ ਦੇ ਕੁਝ ਵੀਡੀਓ ਤੇ ਤਸਵੀਰਾਂ ਵੀ ਬਰਾਮਦ ਹੋਈਆਂ ਹਨ।ਇਨ੍ਹਾਂ ਤਿੰਨ ਸ਼ੱਕੀ ਜਾਸੂਸਾਂ ਨੇ ਪਾਕਿਸਤਾਨ ’ਚ ਮੋਬਾਇਲ ਫ਼ੋਨ ਕਾਲਾਂ ਵੀ ਕੀਤੀਆਂ ਹੋਈਆਂ ਸਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment