ਪਾਤੜਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ , ਮਾਂ – ਪੁੱਤ ਸਮੇਤ ਤਿੰਨ ਦੀ ਮੌਤ , ਪੁੱਤ ਦਾ 2 ਮਹੀਨੇ ਬਾਅਦ ਹੋਣਾ ਸੀ ਵਿਆਹ

Hisar - Chandigarh Road Patran Near Road Accident ,mother and son including three death
ਪਾਤੜਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ , ਮਾਂ - ਪੁੱਤ ਸਮੇਤਤਿੰਨ ਦੀ ਮੌਤ , ਪੁੱਤ ਦਾ 2 ਮਹੀਨੇ ਬਾਅਦ ਹੋਣਾ ਸੀ ਵਿਆਹ 

ਪਾਤੜਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ , ਮਾਂ – ਪੁੱਤ ਸਮੇਤ ਤਿੰਨ ਦੀ ਮੌਤ , ਪੁੱਤ ਦਾ 2 ਮਹੀਨੇ ਬਾਅਦ ਹੋਣਾ ਸੀ ਵਿਆਹ:ਪਾਤੜਾਂ : ਹਿਸਾਰ – ਚੰਡੀਗੜ੍ਹ ਰੋਡ ‘ਤੇ ਪਾਤੜਾਂ ਦੇ ਨੇੜਲੇ ਪਿੰਡ ਬਾਦਲਗੜ੍ਹ ਨਜ਼ਦੀਕ ਅੱਜ ਟਰੈਕਟਰ-ਟਰਾਲੀ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ ਮਾਂ -ਪੁੱਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ,ਜਦੋਂ ਕਿ ਕਾਰ ਵਿੱਚ ਸਵਾਰ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਹੈ।

Hisar - Chandigarh Road Patran Near Road Accident ,mother and son including three death
ਪਾਤੜਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ , ਮਾਂ – ਪੁੱਤ ਸਮੇਤਤਿੰਨ ਦੀ ਮੌਤ , ਪੁੱਤ ਦਾ 2 ਮਹੀਨੇ ਬਾਅਦ ਹੋਣਾ ਸੀ ਵਿਆਹ

ਇਸ ਮੌਕੇ ‘ਤੇ ਪਹੁੰਚੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰਪਟਿਆਲਾ ਜ਼ਿਲ੍ਹੇ ਦੇ ਕਸਬਾ ਘਨੌਰ ਨੇੜਲੇ ਪਿੰਡ ਮੰਡੋਲੀ ਗੁੱਜਰਾਂ ਵਾਸੀ ਰਵਿੰਦਰ ਸਿੰਘ ਆਪਣੀ ਮਾਂ ਸਿਲੰਦਰੋ ਦੇਵੀ ਨੂੰ ਨਾਲ ਲੈ ਕੇ ਦਵਾਈ ਲੈਣ ਲਈ ਸਵੇਰੇ ਤਿੰਨ ਵਜੇ ਦੇ ਕਰੀਬ ਹਰਿਆਣਾ ਦੇਫਤਿਆਬਾਦ ਨੂੰ ਰਿਹਾ ਸੀ।ਜਦੋਂ ਉਹ ਪਿੰਡ ਬਾਦਲਗੜ੍ਹ ਕੋਲ ਪਹੁੰਚੇ ਤਾਂ ਟਰੈਕਟਰ-ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ।

Hisar - Chandigarh Road Patran Near Road Accident ,mother and son including three death
ਪਾਤੜਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ , ਮਾਂ – ਪੁੱਤ ਸਮੇਤਤਿੰਨ ਦੀ ਮੌਤ , ਪੁੱਤ ਦਾ 2 ਮਹੀਨੇ ਬਾਅਦ ਹੋਣਾ ਸੀ ਵਿਆਹ

ਉਨ੍ਹਾਂ ਦੱਸਿਆ ਕਿ ਕਾਰ ‘ਚ ਸਵਾਰ ਰਵਿੰਦਰ ਸਿੰਘ (26) ਉਸ ਦੀ ਮਾਂ ਸਿਲੰਦਰੋ ਦੇਵੀ (50) ਅਤੇ ਕਾਰ ਚਾਲਕ ਗੁਰਵਿੰਦਰ ਸਿੰਘ (25) ਵਾਸੀ ਪਿੰਡ ਬੰਡੌਲੀ ਗੁੱਜਰਾਂ ਰਾਜਪੁਰਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ‘ਚ ਸਵਾਰ ਇੱਕ ਹੋਰ ਵਿਅਕਤੀ ਰਾਮ ਆਸਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

Hisar - Chandigarh Road Patran Near Road Accident ,mother and son including three death
ਪਾਤੜਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ , ਮਾਂ – ਪੁੱਤ ਸਮੇਤਤਿੰਨ ਦੀ ਮੌਤ , ਪੁੱਤ ਦਾ 2 ਮਹੀਨੇ ਬਾਅਦ ਹੋਣਾ ਸੀ ਵਿਆਹ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਵਿੰਦਰ ਸਿੰਘ ਦਾ ਦੋ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ।
-PTCNews