Fri, Apr 26, 2024
Whatsapp

ਹਿਸਾਰ 'ਚ ਸਿੱਖ ਪਰਿਵਾਰ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਪੁਲਿਸ ਨੇ ਪੀੜਤ ਪਰਿਵਾਰ ਤੇ ਹੀ ਦਰਜ ਕੀਤਾ ਮਾਮਲਾ

Written by  Joshi -- August 18th 2018 05:10 PM -- Updated: August 18th 2018 05:11 PM
ਹਿਸਾਰ 'ਚ ਸਿੱਖ ਪਰਿਵਾਰ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਪੁਲਿਸ ਨੇ ਪੀੜਤ ਪਰਿਵਾਰ ਤੇ ਹੀ ਦਰਜ ਕੀਤਾ ਮਾਮਲਾ

ਹਿਸਾਰ 'ਚ ਸਿੱਖ ਪਰਿਵਾਰ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਪੁਲਿਸ ਨੇ ਪੀੜਤ ਪਰਿਵਾਰ ਤੇ ਹੀ ਦਰਜ ਕੀਤਾ ਮਾਮਲਾ

Hisar sikh hate crime : ਹਿਸਾਰ 'ਚ ਸਿੱਖ ਪਰਿਵਾਰ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਪੁਲਿਸ ਨੇ ਪੀੜਤ ਪਰਿਵਾਰ ਤੇ ਹੀ ਦਰਜ ਕੀਤਾ ਮਾਮਲਾ
ਸਿੱਖ ਭਾਈਚਾਰੇ ਦੇ ਖਿਲਾਫ ਨਫ਼ਰਤ ਦੇ ਇਕ ਹੋਰ ਮਾਮਲੇ ਵਿਚ, ਹਰਿਆਣਾ ਦੇ ਹਿਸਾਰ, ਵਿਚ ਸ਼ੁੱਕਰਵਾਰ ਰਾਤ ਨੂੰ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਗਏ ਇਕ ਪਰਿਵਾਰ 'ਤੇ ਨੌਜਵਾਨਾਂ ਦੇ ਇਕ ਗਰੁੱਪ ਨੇ ਹਮਲਾ ਕੀਤਾ ਸੀ। ਸਿਮਰਨ ਕੌਰ, ਇਕ ਗਰਭਵਤੀ ਔਰਤ ਅਤੇ ਉਸ ਦੇ ਸਹੁਰੇ ਜੋਗਿੰਦਰ ਸਿੰਘ ਅਤੇ ਪਤੀ ਤਰਮਪ੍ਰੀਤ ਸਿੰਘ ਦੇ ਨਾਲ ਇਕ ਜ਼ਬਰਦਸਤ ਝੜਪ ਤੋਂ ਬਾਅਦ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਇਕ ਸਿਵਲ ਹਸਪਤਾਲ ਲਿਜਾਇਆ ਗਿਆ। ਜਦੋਂ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਐਸ.ਐਚ.ਓ ਨੇ ਬਦਲੇ ਵਿਚ ਪੀੜਤ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ।  ਜੋਗਿੰਦਰ ਸਿੰਘ ਨੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ ਅਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਦਿਆਂ ਪੁਲਿਸ ਵੱਲੋਂ ਇਸਨੂੰ ਹਥਿਆਰ ਦਾ ਨਾਮ ਦਿੱਤਾ ਗਿਆ ਅਤੇ ਪੀੜਿਤ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ 'ਤੇ ਟਿੱਪਣੀ ਕਰਨ ਵਾਲੇ ਤਰਮਪ੍ਰੀਤ ਦੀ ਭੈਣ ਨੇ ਕਿਹਾ,' ਸ਼ਰਾਬੀ ਨੌਜਵਾਨਾਂ ਨੇ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਉਸ ਨਾਲ ਬਦਸਲੂਕੀ ਕੀਤੀ। ਮੇਰੇ ਪਿਤਾ ਅਤੇ ਭਰਾ ਦੁਆਰਾ ਵੱਲੋਂ ਰੋਕਣ 'ਤੇ ਉਨ੍ਹਾਂ ਨਾਲ ਵੀ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਮੇਰੇ ਪਿਤਾ ਅਤੇ ਭਰਾ ਨਾਲ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਨੇ ਮੇਰੀ ਗਰਭਵਤੀ ਸੱਸ ਭਾਬੀ ਨਾਲ ਵੀ ਧੱਕਾ-ਮੁੱਕੀ ਕੀਤੀ। ਉਸਨੇ ਕਿਹਾ ਕਿ ਅਸੀਂ ਸਰਦਾਰਾਂ ਨੂੰ ਹਰਿਆਣਾ ਵਿਚ ਨਹੀਂ ਰਹਿਣ ਦੇਵਾਂਗੇ, ਦੋਸ਼ੀ ਨੇ ਸਾਨੂੰ ਉੱਚੀ ਆਵਾਜ਼ ਵਿਚ ਕਿਹਾ। ਹਮਿੰਦਰ ਸਿੰਘ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਹਿਸਾਰ ਨੇ ਕਿਹਾ ਕਿ ਚਾਰ ਦੋਸ਼ੀਆਂ ਨੂੰ ਬਿਨ੍ਹਾਂ ਕੋਈ ਸ਼ਿਕਾਇਤ ਦਰਜ ਕੀਤੇ ਜਾਣ ਦਿੱਤਾ ਗਿਆ। 'ਇਹ ਇਕ ਦੁਰਘਟਨਾ ਸੀ ਅਤੇ ਇਸਦਾ ਕਿਸੇ ਵੀ ਧਾਰਮਿਕ ਬੇਅਦਬੀ ਜਾਂ ਹਿੰਸਾ ਨਾਲ ਕੋਈ ਸਬੰਧ ਨਹੀਂ', ਪੁਲਿਸ ਨੇ ਕਿਹਾ। ਇਸ ਦੌਰਾਨ, ਦਿੱਲੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਕਿਹਾ, "ਮੁਲਜ਼ਮਾਂ ਵਿਰੁੱਧ ਸਖਤ ਜਾਂਚ ਅਤੇ ਕਾਰਵਾਈ ਦੀ ਮੰਗ ਕਰਨ ਲਈ ਅਸੀਂ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਸ਼ਿਕਾਇਤ ਕੀਤੀ ਹੈ। ਜੇ ਲੋੜ ਪਵੇ ਤਾਂ ਅਸੀਂ ਹਾਈ ਕੋਰਟ ਕੋਲ ਜਾਵਾਂਗੇ।" —PTC News

Top News view more...

Latest News view more...