Fri, Apr 19, 2024
Whatsapp

ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਹਿਜ਼ਬੁਲ ਦੇ ਕਮਾਂਡਰ ਸਮੇਤ ਮਾਰ ਮੁਕਾਏ 9 ਅੱਤਵਾਦੀ

Written by  Panesar Harinder -- June 08th 2020 12:33 PM
ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਹਿਜ਼ਬੁਲ ਦੇ ਕਮਾਂਡਰ ਸਮੇਤ ਮਾਰ ਮੁਕਾਏ 9 ਅੱਤਵਾਦੀ

ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਹਿਜ਼ਬੁਲ ਦੇ ਕਮਾਂਡਰ ਸਮੇਤ ਮਾਰ ਮੁਕਾਏ 9 ਅੱਤਵਾਦੀ

ਸ਼੍ਰੀਨਗਰ - ਕਸ਼ਮੀਰ ਵੱਡੀ 'ਚ ਸੁਰੱਖਿਆ ਬਲਾਂ ਹੱਥ ਸਾਲ 2020 ਦੀ ਹੁਣ ਤੱਕ ਦੀ ਵੱਡੀ ਕਾਮਯਾਬੀ ਆਈ ਹੈ। ਐਤਵਾਰ ਸਵੇਰੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ 'ਚ ਚੱਲੇ ਗਹਿ-ਗੱਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਹਿਜ਼ਬੁਲ ਦੇ ਜ਼ਿਲ੍ਹਾ ਕਮਾਂਡਰ ਸਮੇਤ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ | ਜ਼ਿਲ੍ਹਾ ਸ਼ੋਪੀਆਂ ਅਤੇ ਕੁਲਗਾਮ 'ਚ ਤਣਾਅ ਅਤੇ ਹਿੰਸਾ ਨੂੰ ਰੋਕਣ ਲਈ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ | Hizb-ul-mujahideen commander Shopian 5 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਇਸ ਆਪਰੇਸ਼ਨ ਨੂੰ ਸਾਲ 2020 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦ ਵਿਰੋਧੀ ਆਪਰੇਸ਼ਨ ਦੱਸਦੇ ਹੋਏ ਸੁਰੱਖਿਆ ਬਲਾਂ ਵੱਲੋਂ ਹਾਸਲ ਕੀਤੀ ਗਈ ਇੱਕ ਵੱਡੀ ਸਫ਼ਲਤਾ ਕਿਹਾ | ਸੂਤਰਾਂ ਅਨੁਸਾਰ ਜ਼ੇਨਾਪੋਰਾ (ਸ਼ੋਪੀਆਂ) ਇਲਾਕੇ ਦੇ ਰੈਬਨ ਪਿੰਡ 'ਚ ਹਿਜ਼ਬੁਲ ਦੇ ਅੱਤਵਾਦੀ ਗਰੁੱਪ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ ਸ਼ਨਿੱਚਰਵਾਰ ਦੇਰ ਰਾਤ 1 ਆਰ.ਆਰ., ਸਪੈਸ਼ਲ ਆਪਰੇਸ਼ਨ ਗਰੁੱਪ (ਪੁਲਿਸ) ਤੇ ਸੀ.ਆਰ.ਪੀ.ਐਫ. 178 ਬਟਾਲੀਅਨ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ। ਤਲਾਸ਼ੀ ਦੇ ਚੱਲਦਿਆਂ ਸਵੇਰੇ 4 ਵਜੇ ਜਦੋਂ ਸੁਰੱਖਿਆ ਬਲ ਇੱਕ ਘਰ ਨੇੜੇ ਪਹੁੰਚੇ ਤਾਂ ਉਸ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਵੱਲ੍ਹ ਆਉਂਦੇ ਦੇਖ ਫ਼ਾਇਰਿੰਗ ਕਰਦੇ ਹੋਏ, ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਫ਼ਰਾਰ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ | Hizb-ul-mujahideen commander Shopian ਤਕਰੀਬਨ ਦੁਪਹਿਰ ਤੱਕ ਚੱਲੇ ਮੁਕਾਬਲੇ ਦੌਰਾਨ ਪੰਜੇ ਅੱਤਵਾਦੀ ਹਲਾਕ ਕਰ ਦਿੱਤੇ ਗਏ | ਇਨ੍ਹਾਂ ਨੂੰ ਮਾਰ ਮੁਕਾਉਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ। ਨਵੇਂ ਦਿਸ਼ਾ-ਨਿਰਦੇਸ਼ ਤਹਿਤ ਅੱਤਵਾਦੀਆਂ ਦੀ ਪਹਿਚਾਣ ਜ਼ਾਹਿਰ ਨਹੀਂ ਕੀਤੀ ਗਈ | ਗ਼ੈਰ ਸਰਕਾਰੀ ਸੂਤਰਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਰੇ ਗਏ ਅੱਤਵਾਦੀਆਂ 'ਚ ਹਿਜ਼ਬੁਲ ਦਾ ਏ++ ਸ਼੍ਰੇਣੀ ਦਾ ਜ਼ਿਲ੍ਹਾ ਕਮਾਂਡਰ ਫ਼ਾਰੂਕ ਨਲੀ ਵਾਸੀ ਯਾਰੀਪੋਰਾ ਕੁਲਗਾਮ ਵੀ ਸ਼ਾਮਲ ਹੈ | ਪੁਲਿਸ ਨੇ ਸਥਾਨਿਕ ਲੋਕਾਂ ਨੂੰ ਮੁਕਾਬਲੇ ਵਾਲੇ ਸਥਾਨ ਤੋਂ ਦੂਰੀ ਬਣਾਏ ਰੱਖਦਿਆਂ ਸਹਿਯੋਗ ਕਰਨ ਦੀ ਅਪੀਲ ਕੀਤੀ | Hizb-ul-mujahideen commander Shopian ਇਸ ਤੋਂ ਇਲਾਵਾ ਇੱਕ ਮੁਕਾਬਲਾ ਸ਼ੋਪੀਆਂ ਦੇ ਪਿੰਜੋਰਾ ਇਲਾਕੇ 'ਚ ਵੀ ਹੋਇਆ ਜਿਸ 'ਚ ਸੁਰੱਖਿਆ ਬਲਾਂ ਨੇ 4 ਹੋਰਨਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮੁਕਾਬਲੇ ਦੌਰਾਨ 3 ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋਏ, ਜਿਹੜੇ ਇਸ ਵੇਲੇ ਇਲਾਜ ਅਧੀਨ ਹਨ। ਇਨ੍ਹਾਂ 2 ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨੇ 9 ਅੱਤਵਾਦੀਆਂ ਨੂੰ ਮਾਰ ਮੁਕਾਇਆ।

ਸੋਪੋਰ 'ਚ ਅੱਤਵਾਦੀਆਂ ਵਲੋਂ ਨੌਜਵਾਨ ਦੀ ਹੱਤਿਆ
ਘਾਟੀ ਵਿੱਚ ਅੱਤਵਾਦੀ ਸੰਗਠਨਾਂ ਵੱਲੋਂ ਅਸ਼ਾਂਤੀ ਫ਼ੈਲਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਦੌਰਾਨ ਸ਼ਨਿੱਚਰਵਾਰ ਰਾਤ ਨੂੰ ਹੀ ਜ਼ਿਲ੍ਹਾ ਬਾਰਾਮੁਲਾ ਦੇ ਸੋਪੋਰ ਦੇ ਬੋਮਈ ਇਲਾਕੇ 'ਚ ਅੱਤਵਾਦੀਆਂ ਨੇ ਦਾਨਿਸ਼ ਨਜ਼ੀਰ ਨਾਂਅ ਦੇ ਨੌਜਵਾਨ 'ਤੇ ਘਰ ਨੇੜੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਨੌਜਵਾਨ ਨੂੰ ਨੇੜੇ ਦੇ ਹਸਪਤਾਲ 'ਚ ਭੇਜਿਆ ਗਿਆ, ਪਰ ਡਾਕਟਰਾਂ ਵੱਲੋਂ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

  • Tags

Top News view more...

Latest News view more...