ਮਾਲਵਾ

ਹਾਕੀ, ਬੈਡਮਿੰਟਨ ਤੇ ਟੇਬਲ ਟੈਨਿਸ 'ਚ ਦਿਖਾਏ ਖਿਡਾਰੀਆਂ ਨੇ ਜੌਹਰ : ਡਿਪਟੀ ਕਮਿਸ਼ਨਰ

By Ravinder Singh -- September 15, 2022 7:37 pm -- Updated:September 15, 2022 7:47 pm

ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ 2022" ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਚੌਥੇ ਦਿਨ ਹਾਕੀ, ਬੈਡਮਿੰਟਨ, ਬਾਸਕਿਟਬਾਲ, ਟੇਬਲ ਟੈਨਿਸ, ਵੇਟ ਲਿਫਟਿੰਗ ਅਤੇ ਖੋ-ਖੋ ਦੇ ਮੁਕਾਬਲੇ ਸੰਪੰਨ ਹੋਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ "ਖੇਡਾਂ ਵਤਨ ਪੰਜਾਬ ਦੀਆਂ" ਦੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ 'ਚ ਹਿੱਸਾ ਲੈਣ ਪੁੱਜੇ ਦ ਮਿਲੇਨੀਅਮ ਸਕੂਲ ਬਠਿੰਡਾ ਦੇ ਪਹਿਲੀ ਕਲਾਸ ਦੇ ਵਿਦਿਆਰਥੀ ਆਰੀਅਨ ਜਿੰਦਲ ਨੇ ਆਪਣੀ ਤੇਜ ਤਰਾਰ ਖੇਡ ਨਾਲ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ।

ਹਾਕੀ, ਬੈਡਮਿੰਟਨ ਤੇ ਟੇਬਲ ਟੈਨਿਸ 'ਚ ਦਿਖਾਏ ਖਿਡਾਰੀਆਂ ਨੇ ਜੌਹਰ : ਡਿਪਟੀ ਕਮਿਸ਼ਨਰਜ਼ਿਲ੍ਹਾ ਪੱਧਰੀ ਖੇਡਾਂ 'ਚ ਹਿੱਸਾ ਲੈ ਰਹੇ ਸਭ ਤੋਂ ਛੋਟੀ ਉਮਰ ਦੇ ਇਸ ਖਿਡਾਰੀ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੰਡਰ-14 ਵਿਚ ਆਪਣੇ ਤੋਂ ਦੁਗਣੀ ਉਮਰ ਦੇ ਖਿਡਾਰੀ ਦੀ ਇਕ ਨਾਲ ਚੱਲਣ ਦਿੱਤੀ ਤੇ ਉਸਨੂੰ 11-3 ਤੇ 11-6 ਦੇ ਵੱਡੇ ਫ਼ਰਕ ਨਾਲ ਸਿੰਗਲ ਮੁਕਾਬਲਾ ਆਪਣੇ ਨਾਮ ਕੀਤਾ। ਆਰੀਅਨ ਨੇ ਸਿੰਗਲ ਮੁਕਾਬਲੇ ਤੋਂ ਬਾਅਦ ਡਬਲਜ਼ ਵੀ ਰੈਕਿਟ ਤੇ ਤੇਜ਼ ਤਰਾਰ ਜੌਹਰ ਦਿਖਾਉਂਦਿਆਂ ਆਪਣੀ ਜਿੱਤ ਦਰਜ ਕੀਤੀ ਤੇ ਇੱਥੇ ਮੌਜੂਦ ਦਰਸ਼ਕਾਂ ਤੇ ਖਿਡਾਰੀਆਂ ਦੀ ਖੂਬ ਵਾਹ-ਵਾਹ ਖੱਟੀ। ਰੁਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲੇ 'ਚ ਪੀਆਈਐਸ ਅਕੈਡਮੀ ਬਠਿੰਡਾ ਨੇ ਪੂਹਲੀ ਕੋਚਿੰਗ ਸੈਂਟਰ ਨੂੰ ਫਾਈਨਲ 'ਚ ਰਹਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਮੁਕਾਬਲੇ 'ਚ ਪੀ.ਆਈ.ਐਸ ਅਕੈਡਮੀ ਬਠਿੰਡਾ ਦੀ ਟੀਮ ਸਪੋਰਟਸ ਸਕੂਲ ਘੁੱਦਾ ਨੂੰ ਫਾਈਨਲ 'ਚ ਹਰਾ ਕੇ ਪਹਿਲੇ ਸਥਾਨ ਉਤੇ ਰਹੀ ਜਦਕਿ ਅੰਡਰ-21 ਮੁਕਾਬਲੇ 'ਚ ਵੀ.ਪੀ.ਆਈ.ਐਸ ਅਕੈਡਮੀ ਬਠਿੰਡਾ ਨੇ ਪਹਿਲਾ ਅਤੇ ਭਗਤਾ ਭਾਈਕਾ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਸਜ਼ਾ 'ਤੇ ਲਗਾਈ ਰੋਕ

ਇਸੇ ਤਰ੍ਹਾਂ ਟੇਬਲ ਟੈਨਿਸ ਅੰਡਰ-41 ਤੋਂ 50 ਮੁਕਾਬਲੇ ਔਰਤਾਂ 'ਚ ਐਮਐਸਡੀ ਸਕੂਲ ਸੰਤਪੁਰਾ ਦੀ ਰਿਤੂ ਨੇ ਐਸਐਸਡੀ ਸਕੂਲ ਬਠਿੰਡਾ ਦੀ ਊਸ਼ਾ ਵਿਸ਼ਿਟ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ, ਨਰਿੰਦਰ ਸਿੰਘ ਢਿੱਲੋ, ਸਾਹਿਲ ਕੁਮਾਰ, ਅਥਲੈਟਿਕਸ ਗੇਮ ਕੰਨਵੀਨਰ ਸੁਖਜੀਤ ਕੌਰ, ਵਾਲੀਬਾਲ ਸਮੈਸਿੰਗ ਕੰਨਵੀਨਰ ਜਗਜੀਤ ਸਿੰਘ ਵਾਲੀਬਾਲ ਕੋਚ, ਅੰਗਰੇਜ ਸਿੰਘ ਪੀਟੀਆਈ ਕੰਨਵੀਨਰ ਵਾਲੀਬਾਲ ਸ਼ੂਟਿੰਗ, ਮਨਜਿੰਦਰ ਸਿੰਘ ਫੁੱਟਬਾਲ ਕੋਚ ਕਨਵੀਨਰ ਗੇਮ ਫੁੱਟਬਾਲ, ਰਘਵੀਰ ਸਿੰਘ ਲੈਕਚਰਾਰ ਕਨਵੀਨਰ ਕਬੱਡੀ ਲੜਕੀਆਂ, ਸੁਖਮੰਦਰ ਸਿੰਘ ਕੁਸ਼ਤੀ ਕੋਚ ਕਨਵੀਨਰ ਗੇਮ ਕੁਸ਼ਤੀ, ਮੈਡਮ ਪਿੰਕੀ ਕਨਵੀਨਰ ਰੋਲਰ ਸਕੇਟਿੰਗ, ਕੁਲਦੀਪ ਸਿੰਘ ਪੀਟੀਆਈ ਕਨਵੀਨਰ ਖੋ-ਖੋ, ਪਰਮਿੰਦਰ ਸਿੰਘ ਪਾਵਰਲਿਫਟਿੰਗ ਕੋਚ ਕਨਵੀਨਰ ਪਾਵਰਲਿਫਟਿੰਗ, ਜਸਪਾਲ ਸਿੰਘ ਕਨਵੀਨਰ ਕਬੱਡੀ ਸਰਕਲ, ਰਮਨਦੀਪ ਕੌਰ ਕਨਵੀਨਰ ਗੇਮ ਵੇਟਲਿਫਟਿੰਗ, ਰਜਿੰਦਰ ਸ਼ਰਮਾ ਪੀਟੀਆਈ ਕੰਨਵੀਨਰ ਬੈਡਮਿੰਟਨ ਤੇ ਬਲਜੀਤ ਸਿੰਘ ਬਾਸਕਟਬਾਲ ਕੋਚ ਕੰਨਵੀਨਰ ਗੇਮ ਬਾਸਕਟਬਾਲ ਆਦਿ ਹਾਜ਼ਰ ਸਨ।

-PTC News

  • Share