ਹੋਰ ਖਬਰਾਂ

ਜਲੰਧਰ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਇਲੀ ਸਾਦਿਕ

By Shanker Badra -- December 16, 2020 6:12 pm -- Updated:Feb 15, 2021

ਜਲੰਧਰ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਇਲੀ ਸਾਦਿਕ:ਜਲੰਧਰ : ਕਾਫ਼ੀ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਸਾਦਿਕ ਦੇ ਨਾਲ ਹੋ ਗਿਆ ਹੈ। ਮਨਪ੍ਰੀਤ ਸਿੰਘ ਅਤੇ ਮਲੇਸ਼ੀਆ ਦੀ ਇਲੀ ਸਾਦਿਕ ਦਾ ਆਨੰਦ ਕਾਰਜ ਪੰਜਾਬ ਦੇ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਸਥਿਤ ਗੁਰਦੁਆਰੇ ਵਿਚ ਹੋਇਆ ਹੈ।

Hockey captain Manpreet Singh marries Illi Siddique in Jalandhar ਜਲੰਧਰ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇਇਲੀ ਸਾਦਿਕ

ਜਲੰਧਰ ਵਿਖੇ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰੇ ਵਿੱਚ ਦੋਵਾਂ ਦਾ ਵਿਆਹ ਰੀਤ ਰਿਵਾਜਾਂ ਅਤੇ ਗੁਰੂ ਰਸਮਾਂ ਦੇ ਨਾਲ ਹੋਇਆ ਹੈ।ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸੀ ਅਤੇ ਇਸ ਸਮਾਗਮ 'ਚ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਿਲ ਹੋਏ।

Hockey captain Manpreet Singh marries Illi Siddique in Jalandhar ਜਲੰਧਰ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇਇਲੀ ਸਾਦਿਕ

ਦਰਅਸਲ 'ਚ ਮਨਪ੍ਰੀਤ ਸਿੰਘ ਅਤੇ ਇਲੀ ਸਾਦਿਕ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ ਜੌਹਰ ਕੱਪ ਦੌਰਾਨ ਮਿਲੇ ਸਨ। ਉਦੋਂ ਮਨਪ੍ਰੀਤ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਸਨ। ਉਸ ਤੋਂ ਬਾਅਦ ਉਨ੍ਹਾਂ ਵਿਚਾਲੇ ਨਜ਼ਦੀਕੀਆਂ ਵਧਣ ਲੱਗੀਆਂ ਸਨ। ਇਲੀ ਦੀ ਮਾਂ ਮਲੇਸ਼ੀਆ ਦੀ ਫੌਜ ਲਈ ਹਾਕੀ ਖੇਡਦੀ ਸੀ।

Hockey captain Manpreet Singh marries Illi Siddique in Jalandhar ਜਲੰਧਰ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇਇਲੀ ਸਾਦਿਕ

ਇਸ ਵਜ੍ਹਾ ਨਾਲ ਇਲੀ ਅਤੇ ਮਨਪ੍ਰੀਤ ਵਿਚ ਗਹਿਰੀਦੋਸਤੀ ਹੋ ਗਈ ਸੀਅਤੇ ਇਹ ਦੋਸਤੀ ਪਿਆਰ ਵਿੱਚ ਤਬਦੀਲ ਹੋ ਗਈ ਅਤੇ ਦੋਵੇਂ ਹੁਣ ਅੱਠ ਸਾਲ ਬਾਅਦ ਵਿਆਹ ਦੇ ਬੰਧਨ ਵਿੱਚ ਬੰਨ੍ਹ ਕੇ ਇਕ ਹੋ ਗਏ ਹਨ।

Hockey captain Manpreet Singh marries Illi Siddique in Jalandhar ਜਲੰਧਰ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇਇਲੀ ਸਾਦਿਕ

ਦੱਸ ਦੇਈਏ ਕਿ ਕਪਤਾਨ ਮਨਪ੍ਰੀਤ ਸਿੰਘ  ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਹਨ। ਪਹਿਲਾਂ ਉਹ ਟੋਕੀਓ ਓਲੰਪਿਕ ਦੇ ਬਾਅਦ ਵਿਆਹ ਕਰਨ ਵਾਲੇ ਸਨ ਪਰ ਮਾਰਚ ਵਿਚ ਕੋਰੋਨਾ ਮਹਾਂਮਾਰੀ ਦੀ ਬੀਮਾਰੀ ਫੈਲਣ ਕਾਰਨ ਅਜਿਹਾ ਨਹੀਂ ਹੋ ਸਕਿਆ। ਕੋਰੋਨਾ ਦੇ ਚੱਲਦੇ ਵਿਆਹ ਸਮਾਰੋਹ ਵਿਚ ਨਜ਼ਦੀਕੀ ਲੋਕ ਹੀ ਸ਼ਾਮਲ ਹੋਏ ਸੀ।
-PTCNews

  • Share