Advertisment

ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ

author-image
Shanker Badra
Updated On
New Update
ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ
Advertisment
ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ:ਨਵੀਂ ਦਿੱਲੀ : ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114 ਵਾਂ ਜਨਮ ਦਿਨ ਹੈ।ਮੇਜਰ ਧਿਆਨ ਚੰਦ ਦਾ ਜਨਮ ਅੱਜ ਦੇ ਦਿਨ ਭਾਵ 29 ਅਗਸਤ 1905 ਨੂੰ ਇਲਾਹਬਾਦ ਦੇ ਇਕ ਰਾਜਪੂਤ ਘਰਾਣੇ ਵਿਚ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਦੇ ਰਾਸ਼ਟਰੀ ਖੇਡ ਦਿਨ ਦੇ ਰੂਪ `ਚ ਮਨਾਇਆ ਜਾਂਦਾ ਹੈ। ਹਾਕੀ ਦੇ ਜਾਦੂਗਰ’ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਉਸ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ ‘ਤੇ ਪਹੁੰਚਾਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਇਕ ਮਹਾਨ ਖਿਡਾਰੀ ਰਹੇ ਹਨ। hockey wizard Major Dhyan Chand Today 114th birthday celebrated National Sports Day

ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦਾ ਜਨਮ ਦਿਨ ਅੱਜ ਪੂਰੇ ਦੇਸ਼ ਭਰ ਵਿੱਚ ‘ਕੌਮੀ ਖੇਡ ਦਿਵਸ‘ ਵਜੋਂ ਮਨਾਇਆ ਗਿਆ। ਇਹ ਦਿਨ ਨਵੀਂ ਦਿੱਲੀ ਦੇ ਧਿਆਨ ਚੰਦ ਨੈਸ਼ਨਲ ਸਟੇਡੀਅਮ ‘ਤੇ ਵੱਖ -ਵੱਖ ਹਾਕੀ ਟੀਮਾਂ ਦੇ ਵਿਚ ਦੋਸਤਾਨਾ ਮੈਚਾਂ ਦਾ ਆਯੋਜਨ ਕਰਕੇ ਮਨਾਇਆ ਜਾਂਦਾ ਹੈ, ਜਿਸਦਾ ਧਿਆਨ ਚੰਦ ਦੇ ਸਤਿਕਾਰ ਅਤੇ ਸਨਮਾਨ ਵਿੱਚ ਬਣਾਇਆ ਗਿਆ ਸੀ।
Advertisment
hockey wizard Major Dhyan Chand Today 114th birthday celebrated National Sports Day

ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ ਦੇਸ਼ ਭਰ ਵਿੱਚ ਬਹੁਤ ਸਾਰੇ ਸਕੂਲਾਂ ਨੇ ਇਸ ਦਿਨ ਦਾ ਜਸ਼ਨ ਮਨਾਉਂਦੇ ਹੋਏ ਆਪਣੇ ਸਾਲਾਨਾ ਖੇਡ ਦਿਵਸ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਉਤਸ਼ਾਹਿਤ ਕੀਤਾ ਹੈ ਅਤੇ ਦੇਸ਼ ਦੁਆਰਾ ਕੀਤੀਆਂ ਪ੍ਰਾਪਤੀਆਂ ਦੇ ਨਾਲ ਖੇਡਾਂ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਇਸ ਮੌਕੇ ਖਿਡਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦੀ ਪ੍ਰੇਰਣਾ ਮਿਲਿਦੀ ਹੈ। hockey wizard Major Dhyan Chand Today 114th birthday celebrated National Sports Day

ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ ਧਿਆਨ ਚੰਦ ਨੇ 16 ਸਾਲ ਦੀ ਉਮਰ ਵਿਚ ਭਾਰਤੀ ਫੌਜ ਜੁਆਇਨ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ। ਕਿਹਾ ਜਾ ਰਿਹਾ ਕਿ ਇਹਨਾਂ ਦਿਨਾਂ 'ਚ ਧਿਆਨ ਚੰਦ ਦਾ ਹਾਕੀ ਨਾਲ ਕਾਫੀ ਪਿਆਰ ਸੀ ਅਤੇ ਉਹ ਮੈਦਾਨ ‘ਚ ਕਾਫੀ ਸਮਾਂ ਹਾਕੀ ਨੂੰ ਦਿੰਦੇ ਸਨ। ਇਸ ਤੋਂ ਬਾਅਦ ਉਹਨਾਂ ਨੇ ਭਾਰਤੀ ਟੀਮ ਵਲੋਂ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। 1928 ਵਿਚ ਏੰਸਟਰਡਮ ‘ਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਉਹ ਭਾਰਤ ਵਲੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਰਹੇ ਸਨ। ਉਸ ਟੂਰਨਟੂਰਨਾਮੈਂਟ ਵਿੱਚ ਧਿਆਨ ਚੰਦ ਨੇ 14 ਗੋਲ ਕੀਤੇ ਸਨ। ਇਸ ਦੌਰਾਨ ਉਹਨਾਂ ਨੇ ਕਾਫੀ ਮੈਚ ਖੇਡੇ ਸਨ,ਜਿਨਾਂ ‘ਚ ਉਹਨਾਂ ਨੇ ਕਾਫੀ ਬੇਹਤਰੀਨ ਪ੍ਰਦਰਸ਼ਨ ਕੀਤਾ। hockey wizard Major Dhyan Chand Today 114th birthday celebrated National Sports Day ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ ਦੱਸ ਦੇਈਏ ਕਿ ਉਹ ਵਾਕਈ ਹਾਕੀ ਦੇ ਜਾਦੂਗਰ ਸਨ। ਉਨ੍ਹਾਂ ਨੇ ਆਪਣੀ ਕ੍ਰਿਸ਼ਮਈ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ ਸੀ। ਧਿਆਨ ਚੰਦ ਦਾ ਖੇਡ ਵੇਖ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ। ਧਿਆਨ ਚੰਦ ਨੇ 1928 ,1932 ਅਤੇ 1936 ਓਲੰਪਿਕ ‘ਚ ਭਾਰਤ ਦੀ ਕਪਤਾਨੀ ਕੀਤੀ ਸੀ। ਉਹਨਾਂ ਨੇ ਤਿੰਨਾਂ ਹੀ ਵਾਰ ਭਾਰਤ ਦੀ ਝੋਲੀ ‘ਚ ਗੋਲਡ ਮੈਡਲ ਪਾਇਆ। ਦੁਨੀਆ ਦੇ ਸਭ ਤੋਂ ਮਹਾਨ ਹਾਕੀ ਖਿਡਾਰੀਆਂ ਵਿਚੋਂ ਇੱਕ ਮੇਜਰ ਧਿਆਨ ਚੰਦ ਨੇ ਅਤੰਰਰਾਸ਼ਟਰੀ ਹਾਕੀ ‘ਚ 400 ਗੋਲ ਕੀਤੇ ਸਨ। -PTCNews-
latest-news india-latest-news news-in-punjabi news-in-punjab hockeywizard majordhyanchand 114thbirthday celebrated nationalsportsday nationalsportsday2019 hockeyplayerindia
Advertisment

Stay updated with the latest news headlines.

Follow us:
Advertisment