Advertisment

14ਵੇਂ ਹਾਕੀ ਵਿਸ਼ਵ ਕੱਪ ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ, 18 ਵਿੱਚੋਂ ਪੰਜਾਬ ਦੇ 9 ਖਿਡਾਰੀ ਸ਼ਾਮਿਲ

author-image
Ragini Joshi
New Update
14ਵੇਂ ਹਾਕੀ ਵਿਸ਼ਵ ਕੱਪ ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ, 18 ਵਿੱਚੋਂ ਪੰਜਾਬ ਦੇ 9 ਖਿਡਾਰੀ ਸ਼ਾਮਿਲ
Advertisment
14ਵੇਂ ਹਾਕੀ ਵਿਸ਼ਵ ਕੱਪ ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ, 18 ਵਿੱਚੋਂ ਪੰਜਾਬ ਦੇ 9 ਖਿਡਾਰੀ ਸ਼ਾਮਿਲ,ਜਲੰਧਰ: 28 ਨਵੰਬਰ ਤੋਂ ਉੜੀਸਾ ਚ ਖੇਡੇ ਜਾਣ ਵਾਲੇ 14ਵੇਂ ਹਾਕੀ ਵਿਸ਼ਵ ਕੱਪ ਲਈ ਭਾਰਤੀ ਹਾਕੀ ਟੀਮ ਦਾ ਐਲਾਨ ਹੋ ਚੁੱਕਾ ਹੈ ਅਤੇ ਪੰਜਾਬ ਲਈ ਫ਼ਖ਼ਰ ਦੀ ਗੱਲ 18 ਮੈਂਬਰੀ ਟੀਮ ਇਸ ਟੀਮ ਚ ਕਪਤਾਨ ਮਨਪ੍ਰੀਤ ਸਿੰਘ ਸਮੇਤ 9 ਖਿਡਾਰੀ ਪੰਜਾਬ ਦੇ ਹਨ,ਅਤੇ ਸਪੋਰਟਸ ਸਿਟੀ ਦੇ ਨਾਮ ਨਾਲ ਜਾਣੇ ਜਾਂਦੇ ਜਲੰਧਰ ਦੇ ਪਿੰਡ ਮਿੱਠਾ ਪੁਰ ਲਈ ਤਾਂ ਹੋਰ ਵੀ ਮਾਣ ਦੀ ਗੱਲ ਹੈ ਇੱਕੋ ਪਿੰਡ ਦੇ 3 ਖਿਡਾਰੀ ਵਰਲਡ ਕੱਪ ਦੇ ਮੈਦਾਨ ਉਤੇ ਖੇਡਦੇ ਹੋਏ ਨਜ਼ਰ ਆਉਣਗੇ। ਇਨਾਂ ਵਿੱਚ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਕੁਮਾਰ ਦੇ ਨਾਂ ਸ਼ਾਮਿਲ ਹਨ। ਜਿਸ ਦੌਰਾਨ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਓਲੰਪੀਅਨ ਮਨਪ੍ਰੀਤ ਦੇ ਪਰਿਵਾਰਕ ਮੈਂਬਰ ਜਿਥੇ ਆਪਣੇ ਪੁੱਤਰ ਨੂੰ ਕਪਤਾਨੀ ਮਿਲਣ ਉਤੇ ਫੁੱਲੇ ਨਹੀਂ ਸਮਾ ਰਹੇ, ਉਥੇ ਇਸ ਗੱਲ ਦੀ ਵਧੇਰੇ ਖੁਸ਼ੀ ਮਨਾ ਰਹੇ ਨੇ ਕਿ ਡੇਢ ਦਹਾਕੇ ਬਾਅਦ ਪੰਜਾਬ ਨੂੰ ਵਰਲਡ ਕੱਪ ਦੀ ਕਪਤਾਨੀ ਹਾਸਿਲ ਹੋਈ ਹੈ। ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਸਰੋਤ ਸੰਪਾਦਨਾ ਪ੍ਰੋਜੈਕਟ ਡਾਕਟਰ ਕਿਰਪਾਲ ਸਿੰਘ ਤੋਂ ਵਾਪਿਸ ਲੈਣ ਦਾ ਐਲਾਨ ਇਸ ਮੌਕੇ ਮਨਪ੍ਰੀਤ ਦੇ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਅਤੇ ਉਸ ਦੇ ਸਾਥੀ ਖਿਡਾਰੀ ਇਸ ਵਾਰ ਫਿਰ ਭਾਰਤ ਦੀ ਝੋਲੀ ਵਿਸ਼ਵ ਕੱਪ ਪਾਉਣਗੇ। ਮਨਪ੍ਰੀਤ ਇਸ ਵਾਰ ਸਖ਼ਤ ਮੇਹਨਤ ਕਰ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਜਿਸ ਦੌਰਾਨ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। —PTC News-
punjabi-news sports-news latest-punjabi-news latest-news-in-punjabi latest-sports-news news-in-punjabi news-from-punjab news-punjabi happening-news-from-punjab top-punjabi-news sports-news-in-punjabi
Advertisment

Stay updated with the latest news headlines.

Follow us:
Advertisment