Sat, Apr 20, 2024
Whatsapp

ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼

Written by  Shanker Badra -- March 09th 2020 07:51 PM -- Updated: March 10th 2020 08:58 AM
ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼

ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼

ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼ (ਤਸਵੀਰਾਂ):ਸ੍ਰੀ ਅੰਨਦਪੁਰ ਸਾਹਿਬ: ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਹਿਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਵਿਖੇ ਦੂਸਰੇ ਦਿਨ ਵੀ ਹੋਲੇ-ਮਹੱਲੇ ਦੀਆਂ ਰੌਣਕਾਂ ਬਰਕਰਾਰ ਹਨ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। [caption id="attachment_394351" align="aligncenter" width="300"]Hola Mohalla 2020: Sikh Sangta celebrated second day Hola Mohalla Takht Sri Keshgarh Sahib in Anandpur ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼ (ਤਸਵੀਰਾਂ)[/caption] ਆਨੰਦਪੁਰ ਸਾਹਿਬ ਵਿੱਚ ਹੋਲੇ-ਮਹੱਲੇ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹਨ। ਅੱਜ ਮੇਲੇ ਦੇ ਦੂਜੇ ਦਿਨ ਦੇਸ਼ -ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਗੁ: ਸੀਸ ਗੰਜ ਸਾਹਿਬ, ਗੁ. ਅਕਾਲ ਬੁੰਗਾ, ਗੁ. ਭੋਰਾ ਸਾਹਿਬ, ਗੁ. ਗੁਰੂ ਕੇ ਮਹਿਲ, ਗੁ. ਬਾਬਾ ਸੰਗਤ ਸਿੰਘ ਜੀ, ਗੁ. ਕਿਲਾ ਫਤਿਹਗੜ੍ਹ ਸਾਹਿਬ ਸਮੇਤ ਇਤਿਹਾਸਿਕ ਗੁ. ਸਾਹਿਬਾਨਾਂ ਵਿਖੇ ਮੱਥਾ ਟੇਕਿਆ ਹੈ। ਇਸ ਦੌਰਾਨ ਸੰਗਤਾਂ ਕਾਰਾਂ, ਬੱਸਾਂ, ਟਰਾਲੀਆਂ, ਮੋਟਰਸਾਈਕਲਾਂ ਆਦਿ ਤੇ ਜੈਕਾਰੇ ਲਾਉਂਦੀਆਂ ਆ ਰਹੀਆਂ ਹਨ। [caption id="attachment_394352" align="aligncenter" width="300"]Hola Mohalla 2020: Sikh Sangta celebrated second day Hola Mohalla Takht Sri Keshgarh Sahib in Anandpur ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼ (ਤਸਵੀਰਾਂ)[/caption] ਇਸ ਦੇ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਨਿਹੰਗ ਸਿੰਘਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਖਾਲਸਾਈ ਜਾਹੋ-ਜਲਾਲ ਵਿੱਚ ਰੰਗ ਦਿੱਤਾ ਹੈ। ਨਿਹੰਗ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦੀਆਂ ਹੋਲੇ-ਮਹੱਲੇ ਮੌਕੇ ਆਨੰਦਪੁਰ ਸਾਹਿਬ ਪਹੁੰਚੀਆਂ ਹੋਈਆਂ ਹਨ।ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮਿ੍ਤ ਵੇਲੇ ਤੋਂ ਹੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜੈਕਾਰੇ ਛੱਡਦਾ ਹੋਇਆ ਨਜ਼ਰ ਆ ਰਿਹਾ ਸੀ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਤੋਂ ਸੰਗਤਾਂ ਇਸ ਗੁਰੂ ਨਗਰੀ ਪੁੱਜ ਕੇ ਸਿਜਦਾ ਕਰ ਰਹੀਆਂ ਹਨ। ਸਾਰੇ ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਿਰੰਗੀਆਂ ਦੀਪਮਾਲਾਵਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। [caption id="attachment_394350" align="aligncenter" width="300"]Hola Mohalla 2020: Sikh Sangta celebrated second day Hola Mohalla Takht Sri Keshgarh Sahib in Anandpur ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼ (ਤਸਵੀਰਾਂ)[/caption] ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ 'ਚ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਦੇ ਦੂਜੇ ਦਿਨ ਵੀ ਗੁ. ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਦੋ ਰੋਜ਼ਾ ਵਿਰਸਾ ਸੰਭਾਲ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਗਏ ਹਨ। ਇਸ ਦੌਰਾਨ ਵੱਖ-ਵੱਖ ਹਿੱਸਿਆਂ ਤੋਂ ਕਰੀਬ ਦੋ ਦਰਜਨ ਗਤਕਾ ਟੀਮਾਂ ਨੇ ਇਨ੍ਹਾਂ ਮੁਕਾਬਲਿਆਂ 'ਚ ਆਪਣੇ-ਆਪਣੇ ਜੌਹਰ ਦਿਖਾਏ ਹਨ ਅਤੇ ਜੇਤੂ ਟੀਮਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ ਹਨ। [caption id="attachment_394349" align="aligncenter" width="300"]Hola Mohalla 2020: Sikh Sangta celebrated second day Hola Mohalla Takht Sri Keshgarh Sahib in Anandpur ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦੇ ਦੂਜੇ ਦਿਨ ਲੱਗੀਆਂ ਰੌਣਕਾਂ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼ (ਤਸਵੀਰਾਂ)[/caption] ਦੱਸ ਦੇਈਏ ਕਿ ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਤੇ ਬਾਕੀ ਗੁਰੂ ਘਰਾਂ ‘ਚ ਅਖੰਡ ਪਾਠ ਸਾਹਿਬ ਦੀ ਹੋਈ ਅਰੰਭਤਾ ਦੇ ਭੋਗ 10 ਮਾਰਚ ਨੂੰ ਪਾਏ ਜਾਣਗੇ। ਜਿਸ ਉਪਰੰਤ ਰਵਾਇਤੀ ਮਹੱਲਾ (ਨਗਰ ਕੀਰਤਨ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਕਿਲਾ ਹੋਲਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਵਾਪਿਸ ਤਖਤ ਸਾਹਿਬ ਵਿਖੇ ਪਹੁੰਚੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਸਿੰਘ-ਸਾਹਿਬਾਨ ਵੀ ਸ਼ਾਮਲ ਹੋ ਕੇ ਪੰਥ ਦੇ ਨਾਮ ਸੰਦੇਸ਼ ਜਾਰੀ ਕਰਨਗੇ। -PTCNews


Top News view more...

Latest News view more...