Sat, Apr 20, 2024
Whatsapp

ਅੰਮ੍ਰਿਤਸਰ ਵਿੱਚ ਪਰਿਵਾਰ ਨਾਲ ਘੁੰਮਣ ਆਈ ਹਾਲੈਂਡ ਦੀ ਲੜਕੀ ਨਾਲ ਛੇੜਛਾੜ , ਦੋਸ਼ੀ ਡਾਕਟਰ ਗ੍ਰਿਫ਼ਤਾਰ

Written by  Joshi -- July 30th 2018 07:20 AM -- Updated: July 30th 2018 07:52 AM
ਅੰਮ੍ਰਿਤਸਰ ਵਿੱਚ ਪਰਿਵਾਰ ਨਾਲ ਘੁੰਮਣ ਆਈ ਹਾਲੈਂਡ ਦੀ ਲੜਕੀ ਨਾਲ ਛੇੜਛਾੜ , ਦੋਸ਼ੀ ਡਾਕਟਰ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਪਰਿਵਾਰ ਨਾਲ ਘੁੰਮਣ ਆਈ ਹਾਲੈਂਡ ਦੀ ਲੜਕੀ ਨਾਲ ਛੇੜਛਾੜ , ਦੋਸ਼ੀ ਡਾਕਟਰ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਆਪਣੇ ਪਰਿਵਾਰ ਨਾਲ ਘੁੰਮਣ ਆਈ ਹਾਲੈਂਡ ਦੀ ਲੜਕੀ ਨਾਲ ਛੇੜਛਾੜ ਦੀ ਖਬਰ ਹੈ।ਜਾਣਕਾਰੀ ਮੁਤਾਬਕ ਘੁੰਮਣ ਆਈ ਇਸ ਲੜਕੀ ਨਾਲ ਜਬਰਦਸਤੀ ਦੀ ਵੀ ਕੋਸ਼ਿਸ਼ ਕੀਤੀ ਗਈ।ਜ਼ਿਕਰਯੋਗ ਹੈ ਕਿ ਉਕਤ ਲੜਕੀ ਅੰਮ੍ਰਿਤਸਰ ਵਿੱਚ ਘੁੰਮਣ ਆਈ ਸੀ ਤੇ ਬੀਤੀ ਰਾਤ ਉਸਦੀ ਤਬੀਅਤ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਚ ਲਿਜਾਇਆ ਗਿਆ ਉੱਥੇ ਇਲਾਜ ਕਰਨ ਵਾਲੇ ਡਾਕਟਰ ਨੇ ਉਸ ਲੜਕੀ ਨਾਲ ਬੇਹੁਦਾ ਹਰਕਤਾਂ ਸ਼ੁਰੂ ਕਰ ਦਿੱਤੀਆਂ ਇਹੀ ਨਹੀਂ ਉਸ ਨਾਲ ਜਬਰ-ਜਨਾਹ ਦੀ ਵੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਹਸਪਤਾਲ ਵਿੱਚ ਡਾਕਟਰ ਵੱਲੋਂ ਉਕਤ ਲੜਕੀ ਨਾਲ ਅਸ਼ਲੀਲ ਹਰਕਤਾਂ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਦੀ ਲੜਕੀ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਪੁਲਿਸ ਨੇ ਡਾਕਟਰ ਨੂੰ ਦੋਸ਼ੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। —PTC News


  • Tags

Top News view more...

Latest News view more...