Advertisment

ਅਮਿਤ ਸ਼ਾਹ ਦੀ ਫ਼ਿਰ ਵਿਗੜੀ ਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ

author-image
Shanker Badra
Updated On
New Update
ਅਮਿਤ ਸ਼ਾਹ ਦੀ ਫ਼ਿਰ ਵਿਗੜੀ ਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ
Advertisment
ਅਮਿਤ ਸ਼ਾਹ ਦੀ ਫ਼ਿਰ ਵਿਗੜੀ ਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ:ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੱਲ ਦੇਰ ਰਾਤ ਯਾਨੀ ਸ਼ਨੀਵਾਰ ਰਾਤ 11 ਵਜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਖ਼ਬਰਾਂ ਅਨੁਸਾਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। publive-image ਅਮਿਤ ਸ਼ਾਹ ਦੀ ਫ਼ਿਰ ਵਿਗੜੀਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ ਦੱਸਣਯੋਗ ਹੈ ਕਿ ਦੋ ਹਫਤੇ ਪਹਿਲਾਂ ਹੀ ਉਹਨਾਂ ਨੂੰ ਇਥੋਂ ਛੁੱਟੀ ਮਿਲੀ ਸੀ। ਅਮਿਤ ਸ਼ਾਹ ਦੀ 2 ਅਗਸਤ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮੇਦਾਂਤਾ ਹਸਪਤਾਲ ਵਿਚ ਇਲਾਜ ਤੋਂ ਬਾਅਦ ਉਨ੍ਹਾਂ ਦੀ ਜਾਂਚ ਰਿਪੋਰਟ ਨਕਾਰਾਤਮਕ ਵਾਪਸ ਆਈ ਸੀ।
Advertisment
publive-image ਅਮਿਤ ਸ਼ਾਹ ਦੀ ਫ਼ਿਰ ਵਿਗੜੀਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ ਜਿਸ ਤੋਂ ਬਾਅਦ ਉਨ੍ਹਾਂ ਨੂੰਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 14 ਅਗਸਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹਾਲਾਂਕਿ, 18 ਅਗਸਤ ਨੂੰ ਉਨ੍ਹਾਂ ਨੂੰ ਥਕਾਵਟ ਅਤੇ ਸਰੀਰ ਦੇ ਦਰਦ ਦੀ ਸ਼ਿਕਾਇਤ 'ਤੇ ਦੁਬਾਰਾ ਏਮਜ਼ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਤੰਦਰੁਸਤ ਹੋਣ ਤੋਂ 31 ਅਗਸਤ ਨੂੰ ਛੁੱਟੀ ਦੇ ਦਿੱਤੀ ਗਈ। publive-image ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਸਾਹ ਦੀ ਤਕਲੀਫ ਹੋਣ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਡਾਕਟਰਾਂ ਨੇ ਦੱਸਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਾਹ ਲੈਣ ਵਿੱਚ ਕੁਝ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਰੁਟੀਨ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਸੀ। ਡਾਕਟਰਾਂ ਦੀ ਸਲਾਹ 'ਤੇ ਅਮਿਤ ਸ਼ਾਹ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਹੈ। -PTCNews -
amit-shah amit-shah-admitted
Advertisment

Stay updated with the latest news headlines.

Follow us:
Advertisment