Thu, Apr 18, 2024
Whatsapp

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਹੈ ਜਨਮ ਦਿਨ, PM ਮੋਦੀ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

Written by  Jashan A -- October 22nd 2019 02:15 PM
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਹੈ ਜਨਮ ਦਿਨ, PM ਮੋਦੀ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਹੈ ਜਨਮ ਦਿਨ, PM ਮੋਦੀ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਹੈ ਜਨਮ ਦਿਨ, PM ਮੋਦੀ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ,ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 55 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਦਿਨ 22 ਅਕਤੂਬਰ 1964 ਨੂੰ ਮੁੰਬਈ 'ਚ ਇਕ ਗੁਜਰਾਤੀ ਪਰਿਵਾਰ ਵਿਚ ਹੋਇਆ। https://twitter.com/narendramodi/status/1186463351636779014?s=20 ਉਨ੍ਹਾਂ ਦੀ ਮਾਂ ਦਾ ਨਾਂ ਕੁਸੁਮਬੇਨ ਅਤੇ ਪਿਤਾ ਦਾ ਨਾਂ ਅਨਿਲਚੰਦਰ ਸ਼ਾਹ ਹੈ। ਅੱਜ ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਜ਼ਰੀਏ ਵਧਾਈਆਂ ਦੇ ਰਹੇ ਹਨ। ਹੋਰ ਪੜ੍ਹੋ: ਹਿਮਾ ਦਾਸ ਨੇ ਰਚਿਆ ਇਤਿਹਾਸ , ਇਸ ਮਹੀਨੇ 'ਚ ਜਿੱਤਿਆ 5ਵਾਂ ਗੋਲਡ ਮੈਡਲ https://twitter.com/JPNadda/status/1186460642619748353?s=20 ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੀ.ਐੱਮ ਮੋਦੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ 'ਕਾਰਜਕਾਰੀ, ਤਜਰਬੇਕਾਰ, ਕੁਸ਼ਲ ਪ੍ਰਬੰਧਕ ਅਤੇ ਮੰਤਰੀ ਮੰਡਲ ਵਿਚ ਮੇਰੇ ਸਹਿਯੋਗੀ ਅਮਿਤ ਸ਼ਾਹ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਉਹ ਸਰਕਾਰ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਤੋਂ ਇਲਾਵਾ, ਭਾਰਤ ਨੂੰ ਸ਼ਕਤੀਕਰਨ ਅਤੇ ਸੁਰੱਖਿਅਤ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ. ਰੱਬ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੇ ਅਤੇ ਉਨ੍ਹਾਂ ਨੂੰ ਸਦਾ ਤੰਦਰੁਸਤ ਰੱਖੇ।' https://twitter.com/HarsimratBadal_/status/1186482765455192064?s=20 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ, ਜੇ.ਪੀ ਨੱਡਾ, ਰਾਜਨਾਥ ਸਿੰਘ ਸਮੇਤ ਕਈ ਦਿੱਗਜਾਂ ਨੇ ਅਮਿਤ ਸ਼ਾਹ ਨੂੰ ਵਧਾਈਆਂ ਦਿੱਤੀਆਂ। https://twitter.com/rajnathsingh/status/1186467236191453184?s=20 ਤੁਹਾਨੂੰ ਦੱਸ ਦਈਏ ਕਿ ਅਮਿਤ ਸ਼ਾਹ ਨੇ ਅਹਿਮਦਾਬਾਦ ਤੋਂ ਹੀ ਬੀ. ਐੱਸ. ਸੀ. ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਆਪਣੇ ਪਿਤਾ ਦੇ ਪਲਾਸਟਿਕ ਦੇ ਪਾਈਪ ਦਾ ਕਾਰੋਬਾਰ ਸੰਭਾਲਣ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਟੋਕ ਮਾਰਕੀਟ 'ਚ ਕਦਮ ਰੱਖਿਆ ਅਤੇ ਸ਼ੇਅਰ ਬਰੋਕਰ ਦੇ ਰੂਪ ਵਿਚ ਕੰਮ ਕੀਤਾ। ਜਦੋਂ ਉਨ੍ਹਾਂ ਨੇ ਰਾਜਨੀਤੀ ਵਿਚ ਕਦਮ ਰੱਖਿਆ ਤਾਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। -PTC News


Top News view more...

Latest News view more...