ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਏ ਸਿਹਤਯਾਬ , ਜਲਦੀ ਹੀ ਮਿਲ ਸਕਦੀ ਹੈ AIIMS 'ਚੋਂ ਛੁੱਟੀ

By Shanker Badra - August 29, 2020 7:08 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਏ ਸਿਹਤਯਾਬ , ਜਲਦੀ ਹੀ ਮਿਲ ਸਕਦੀ ਹੈ AIIMS 'ਚੋਂ ਛੁੱਟੀ:ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿਹਤਯਾਬ ਹੋ ਚੁੱਕੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਏਮਜ਼ ਤੋਂ ਛੁੱਟੀ ਮਿਲ ਜਾਵੇਗੀ। ਏਮਜ਼ ਹਸਪਤਾਲ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਏ ਸਿਹਤਯਾਬ , ਜਲਦੀ ਹੀ ਮਿਲ ਸਕਦੀ ਹੈ AIIMS 'ਚੋਂ ਛੁੱਟੀ

ਏਮਜ਼ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੋਵਿਡ-19 ਬੀਮਾਰੀ ਮਗਰੋਂ ਦੇਖਭਾਲ ਲਈ ਏਮਸ 'ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਸਿਹਤਯਾਬ ਹੋ ਗਏ ਹਨ ਅਤੇ ਛੇਤੀ ਹੀ ਉਨ੍ਹਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਏ ਸਿਹਤਯਾਬ , ਜਲਦੀ ਹੀ ਮਿਲ ਸਕਦੀ ਹੈ AIIMS 'ਚੋਂ ਛੁੱਟੀ

ਦੱਸ ਦੇਈਏ ਕਿ ਅਮਿਤ ਸ਼ਾਹ ਨੂੰ ਕੋਵਿਡ-19 ਬੀਮਾਰੀ ਤੋਂ ਬਾਅਦ ਸਿਹਤ ਸੰਬੰਧੀ ਸਮੱਸਿਆ ਕਾਰਨ ਦਿੱਲੀ ਸਥਿਤੀ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ ਏਮਜ਼ ) 'ਚ 18 ਅਗਸਤ ਨੂੰ ਦਾਖ਼ਲ ਕਰਵਾਇਆ ਗਿਆ ਸੀ।
-PTCNews

adv-img
adv-img